ਸੰਗਰੂਰ, 9 ਸਤੰਬਰ (ਹਰਿੰਦਰ ਖਾਲਸਾ/ਰਾਜ ਵਰਮਾ) ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲਾ ਪ੍ਰਧਾਨ ਕੁਲਵਿੰਦਰ ਸੇਖਾ ਅਤੇ ਜਿਲਾ ਵਿੱਤ ਸਕੱਤਰ ਸੰਕਰ ਬਦਰਾ ਨੇ ਕਿਹਾ ਕਿ 1982 ਤੋ ਦਲਿਤ ਵਿਦਿਆਰਥੀਆਂ ਦੀ ਫੀਸ ਮੁਆਫ ਹੈ ਪਰ ਕਾਲਜਾਂ ਦੇ ਮੁਖੀ ਉਨਾਂ ਦੀ ਫੀਸ ਮੁਆਫ ਨਹੀ ਕਰ ਰਹੇ ਜਿਸ ਕਾਰਨ ਦਲਿਤ ਵਿਦਿਆਰਥੀਆਂ ਨੂੰ ਇਸਦਾ ਕੋਈ ਲਾਭ ਪ੍ਰਾਪਤ ਨਹੀ ਹੋਇਆ ਅਤੇ ਉਨਾਂ ਤੇ ਐਸ ਸੀ/ਐਸ ਟੀ ਐਕਟ ਪਰਚੇ ਦਰਜ ਕਰਕੇ ਉਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਭਰਵਾਈਆਂ ਫੀਸਾਂ ਵਾਪਸ ਕੀਤੀਆਂ ਜਾਣ। ਲੜਕੀਆਂ ਦੀ ਹਰ ਪੱਧਰ ਦੀ ਸਿੱਖਿਆ ਮੁਫਤ ਕੀਤੀ ਜਾਵੇ।

ਤਿੰਨੋ ਯੂਨੀਵਰਸਿਟੀਆਂ ਨੇ ਜੋ ਫੀਸਾਂ ਵਿਚ 20% ਤੋ 50% ਤੱਕ ਵਾਧਾ ਕੀਤਾ ਤਾਂ ਪੰਜਾਬ ਸਰਕਾਰ ਉਹ ਵਾਪਸ ਲਏ ਤੇ ਉਨਾਂ ਦੀਆਂ ਫੀਸਾਂ ਵੀ ਵਾਪਸ ਕੀਤੀਆਂ ਜਾਣ। ਗਦਰੀ ਬਾਬਿਆਂ ਦੀਆਂ ਜੀਵਨੀਆਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ। ਜਿਸ ਦੇ ਲਈ ਪੰਜਾਬ ਸਟੂਡੈਂਟਸ ਯੂਨੀਅਨ ਵਲੋ ਸਕੂਲਾਂ , ਕਾਲਜਾਂ ਅਤੇ ਪਿੰਡਾਂ ਵਿਚ ਚੇਤਨਾਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਸਰਕਾਰ ਵਿਦਿਆਰਥੀ ਵਰਗ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਜਿਸ ਲਈ ਆਉਣ ਵਾਲੀ 13 ਸਤੰਬਰ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਵਲੋ ਕਾਲਜ ਵਿਚ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਅਮਨ ਬਿਜਲਪੂਰ ਪ੍ਰਧਾਨ, ਗੁਰਚਰਨ ਸੈਕਟਰੀ, ਸਰਬਜੀਤ ਖਜਾਨਚੀ, ਗੁਰਪ੍ਰੀਤ ਸਿੰਘ ਪ੍ਰੈਸ ਸਕੱਤਰ, ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ, ਪ੍ਰਭਜੋਤ, ਸੁਰਿੰਦਰ, ਕੁਲਦੀਪ, ਸਮਸ਼ੇਰ, ਗੁਰਵਿੰਦਰ, ਕੁਲਦੀਪ ਸਿੰਘ, ਸੁਖਪਾਲ ਕੌਰ, ਪ੍ਰਨੀਤ ਕੌਰ, ਪ੍ਰੀਤੀ ਸ਼ੈਲੀ ਵਾਲੀਆਂ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੀ ਕਮੇਟੀ ਦੇ ਮੈਂਬਰ ਬਣਾਇਆ। ਇਸ ਤੋ ਇਲਾਵਾ ਕਾਲਜ ਦੇ ਪ੍ਰਧਾਨ ਰੂਪੀ ਭੁੱਲਰ, ਗੋਸਾ, ਅਕਾਸ਼ ਆਦਿ ਸ਼ਾਮਲ ਸਨ।