June 19, 2026 6:18 pm

ਜਾਅਲੀ ਵਸੀਅਤ ਜ਼ਰੀਏ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ

ਸ਼ਹੀਦ ਭਗਤ ਸਿੰਘ ਨਗਰ, 9 ਸਤੰਬਰ (ਸਨਪ੍ਰੀਤ ਮਾਂਗਟ) ਇਕ ਮ੍ਰਿਤਕ ਵਿਅਕਤੀ ਦੀ ਬਹੁਕੀਮਤੀ ਜਮੀਨ ਨੂੰ ਹੜੱਪਣ ਦੀ ਨੀਅਤ ਨਾਲ ਜਾਅਲੀ ਵਸੀਅਤ ਤਿਆਰ ਕਰਨ ਵਾਲਿਆ ਖਿਲਾਫ ਥਾਣਾ ਐੱਨਆਰਆਈ ਪੁਲਸ ਨੇ ਦੋ ਐੱਨਆਰਆਈ ਭਰਾਵਾਂ ਲਣੇ ਸਣੇ ਚਾਰ ਦੋਸ਼ੀਆਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ।ਇਸ ਸੰਬਧੀ ਥਾਣਾ ਐੱਨਆਰਆਈ ਦੇ ਐੱਸ. ਐੱਚ. ਓ. ਦਲਜੀਤ ਸਿੰਘ ਨੇ ਦੱਸਿਆ ਕਿ ਬੰਗਾ ਵਾਸੀ ਗੁਰਪ੍ਰੀਤ ਕੌਰ ਨੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਨ੍ਹਾਂ ਦੇ ਪਿਤਾ ਗੁਰਬਚਨ ਸਿੰਘ ਮਰਵਾਹਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਮਾਪਿਆਂ ਦੀ ਇਕਲੌਤੀ ਸੁਲਤਾਨ ਹੋਣ ਕਰਕੇ ਉਨ੍ਹਾਂ ਦੀ ਜਾਇਦਾਦ ਦੀ ਇਕੱਲੀ ਵਾਰਿਸ ਹੈ।ਉਸ ਨੇ ਦੱਸਿਆ ਕਿ ਉਸ ਦੇ ਕਿ ਯੂ. ਕੇ. ਵਿਚ ਰਹਿੰਦੇ ਉਸ ਦੇ ਦੋ ਰਿਸ਼ਤੇਦਾਰ ਭਰਾਵਾਂ ਸਤਨਾਮ ਸਿੰਘ ਤੇ ਹਰਪਾਲ ਸਿੰਘ ਪੁੱਤਰਨ ਕੇਸਰ ਸਿੰਘ ਵਾਸੀ ਬੰਗਾ ਨੇ ਉਸ ਦੇ ਪਿਤਾ ਦੀ ਕਥਿਤ ਤੌਰ ‘ਤੇ ਜਾਅਲੀ ਵਸੀਅਤ ਤਿਆਰ ਕਰਕੇ ਆਪਣੇ ਦੋ ਹੋਰ ਸਾਥੀਆ ਜਸਵੰਤ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਬੰਗਾ ਤੇ ਬਲਵੀਰ ਚੰਦ ਪੁੱਤਰ ਕਾਬਲ ਵਾਸੀ ਲੱਲੀਆ ਥਾਣਾ ਗੋਰਾਇਆ ਨਾਲ ਮਿਲ ਕੇ ਬੰਗਾ ‘ਚ ਲੱਖਾਂ ਰੁਪਏ ਦੀ ਕੀਮਤੀ ਜਾਇਦਾਦ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਹੈ ।ਉਸ ਨੇ ਦੱਸਿਆ ਕਿ ਦੋਵਾਂ ਐੱਨਆਰਆਈ ਭਰਾਵਾਂ ਨੇ ਪੈਸੈ ਦੇ ਜੋਰ ਨਾਲ ਉਸ ਨੂੰ ਕਥਿਤ ਤੌਰ ਤੇ ਤੰਗ ਪ੍ਰੇਸ਼ਾਨ ਵੀ ਤੀਕਾ ਤੇ ਉਸ ਖਿਲਾਫ ਝੂਠੇ ਮਾਮਲੇ ਵੀ ਦਰਜ ਕਰਾਏ। ਗੁਰਪ੍ਰੀਤ ਕੌਰ ਦੀ ਸ਼ਕਾਇਤ ਦੀ ਜਾਂਚ ਐੱਸਐੱਸਪੀ ਧਨਪ੍ਰੀਤ ਕੌਰ ਨੇ ਆਰਥਿਕ ਅਪਰਾਧ ਸ਼ਾਖਾ ਨੂੰ ਜਾਂਚ ਲਈ ਭੇਜ ਦਿੱਤੀ ਤੇ ਹੋਈ ਜਾਂਚ ਦੌਰਾਨ ਸ਼ਕਾਇਤ ਕਰਤਾ ਵੱਲੋ ਲਗਾਏ ਦੋਸ਼ ਸਾਰਥਿਕ ਸਿੱਧ ਹੋਣ ਦੇ ਆਧਾਰ ‘ਤੇ ਪੁਲਸ ਨੇ ਥਾਣਾ ਐੱਨਆਰਆਈ ‘ਚ ਉਪਰੋਕਤ ਦੋ ਐੱਨਆਰਆਈ ਬਰਾਵਾਂ ਸਮੇਤ ਚਾਰਾਂ ਲੋਕਾਂ ਕਥਿਤ ਦੋਸ਼ੀਆ ਖਿਲਾਫ ਧਾਰਾ 420,465,467,471 ਤੇ 120ਬੀ ਤਹਿਤ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਤਲਾਸ਼ ‘ਚ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ ।ਜਿਕਰਯੋਗ ਹੈ ਕਿ ਜਸਵੰਤ ਸਿੰਘ ਸਰਕਾਰੀ ਮੁਲਾਜਮ ਦੇ ਤੋਰ ਤੇ ਕੰਮ ਕਰਦਾ ਹੈ। ਲਗਾਏ ਦੋਸ਼ਾਂ ਮੁਤਾਬਿਕ ਭਾਰਤ ‘ਚ ਰਹਿੰਦੇ ਉਪਰੋਕਤ ਦੋਵਾਂ ਦੋਸ਼ੀਆਂ ਨੇ ਐੱਨਆਰਆਈਜ ਨੂੰ ਜਾਅਲੀ ਵਸੀਅਤ ਤਿਆਰ ਕਰਨ ‘ਚ ਮਦਦ ਕੀਤੀ ਸੀ।

Send this to a friend