Skip to content
Independent perspectives. Global stories.
BREAKING

8ਵੀਂ ਕਲਾਸ ਦੀ ਮਾਸ਼ੂਮ ਬੱਚੀ ਦੀ ਅਧਿਆਪਕ ਨੇ ਕੀਤੀ ਕੁੱਟਮਾਰ-ਹਸਪਤਾਲ ’ਚ ਜ਼ੇਰੇ ਇਲਾਜ਼

Share this story

image ਅਮਰਗੜ੍ਹ, 10 ਮਈ (ਸੁਖਵਿੰਦਰ ਅਟਵਾਲ)- ਸਰਕਾਰੀ ਸੀਨੀਅਰ ਸਕੈਡਰੀ ਸਕੂਲ ਗੁਆਰਾ ਵਿੱਚ ਅੱਠਵੀ ਕਲਾਸ ’ਚ ਪੜਦੀ  ਵਿਦਿਆਰਥਣ ਜ਼ਸਨਪ੍ਰੀਤ ਕੌਰ ਪੁੱਤਰੀ ਕਮਲਪ੍ਰੀਤ ਸਿੰਘ ਨੂੰ ਅਧਿਆਪਕ ਵੱਲੋਂ ਬੇਰਹਿਮੀ ਨਾਲ ਥੱਪੜ ਮਾਰ-ਮਾਰ ਕਿ ਏਨਾ ਕੁਟਿਆਂ ਗਿਆ ਕਿ ਬੱਚੀ ਦੀਆਂ ਗੱਲ੍ਹਾ ਤੇ ਝਰੀਟਾਂ ਦੇ ਨਿਸ਼ਾਨ ਉਭਰ ਗਏ,ਜਿਸ ਕਰਕੇ ਬੱਚੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਸਿਵਲ ਹਸਪਤਾਲ ਅਮਰਗੜ੍ਹ ਵਿੱਚ ਜ਼ੇਰੇ ਇਲਾਜ ਬੱਚੀ ਜ਼ਸਨਪ੍ਰੀਤ ਕੌਰ ਦੀ ਮਾਤਾ ਪਵਨਪ੍ਰੀਤ ਕੌਰ  ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਸਨਪ੍ਰੀਤ ਕੋਰ ਜਦੋਂ ਕੱਲ ਸਕੂਲ ਗਈ ਤਾਂ ਐਸ ਐਸ ਦੇ ਅਧਿਆਪਕ ਸ਼ਫੀਕ ਮੁਹੰਮਦ ਨੇ ਬੱਚੀ ਨੂੰ ਘਰੋਂ ਕਰਨ ਲਈ ਦਿੱਤਾ ਸਕੂਲ ਦਾ ਕੰਮ ਕਰਨ ਦੇ ਬਹਾਨੇ ਨਾਲ ਬੁਰੀ ਤਰ੍ਹਾ ਕੁਟਿਆਂ ਅਤੇ ਵਾਲਾਂ ਤੋਂ ਫੜ ਕਿ ਉਸਦਾ ਸਿਰ ਕੰਧ ਨਾਲ ਮਾਰਿਆ ਜਿਸ ਕਰਕੇ ਬੱਚੀ ਦੇ ਚੇਹਰੇ ਅਤੇਂ ਸਿਰ ਵਿੱਚ ਸੱਟਾ ਵੱਜੀਆਂ।ਉਹਨਾਂ ਦੱਸਿਆ ਕਿ ਅਸੀ ਬੱਚੀ ਨੂੰ ਸਿਵਲ ਹਸਪਤਾਲ ਅਮਰਗੜ੍ਹ ਵਿਖੇ ਇਲਾਜ ਲਈ ਲੈ ਕਿ ਆਏ ਤਾਂ ਡਾਕਟਰ ਸਾਹਿਬ ਨੇ ਮੁਢਲੀ ਸਹਾਇਤਾ ਦੇ ਕਿ ਘਰ ਭੇਜ਼ ਦਿੱਤਾ ਪਰ ਘਰ ਜਾ ਕਿ ਬੱਚੀ ਨੂੰ ਚੱਕਰ ਆਉਣ ਲੱਗੇ ਅਤੇ ਚੇਹਰੇ ਦਾ ਜ਼ਖਮ ਵੀ ਤਕਲੀਫ ਹੋਣ ਲੱਗੀ ਤਂਾ ਅੱਜ ਫਿਰ ਬੱਚੀ ਨੂੰ ਹਸਪਤਾਲ ਇਲਾਜ ਲਈ ਲੈ ਕਿ ਆਏ ਹਾਂ।ਉਹਨਾਂ ਉਕਤ ਅਧਿਆਪਕ ਤੇ ਦੋਸ਼ ਲਗਾਉਦਿਆ ਕਿਹਾ ਕਿ ਪਹਿਲਾ ਵੀ ਇਸ ਨੇ ਹੋਰ ਕਈ ਵਿਦਿਆਰਥੀਆਂ ਨੂੰ ਕੁਟਿਆ ਹੈ।ਜਦੋਂ ਪਤੱਰਕਾਰਾਂ ਦੀ ਟੀਮ ਨੇ ਹਸਪਤਾਲ ਵਿੱਚ ਜ਼ੇਰੇ ਇਲਾਜ਼ ਬੱਚੀ ਦੀ ਹਾਲਤ ਦੇਖੀ ਤਾਂ ਬੱਚੀ ਕਾਫੀ ਸਹਿਮੀ ਹੋਈ ਸੀ ਅਤੇ।
ਕੀ ਕਹਿਣਾ ਹੈ ਐਸ ਐਮ ਓ ਦਾ- ਜਦੋਂ ਇਸ ਸਬੰਧੀ ਡਾ: ਲਵਲੀਨ ਗਰਗ ਐਸ ਐਮ ਓ ਅਮਰਗੜ੍ਹ ਨੂੰ ਇਸ ਸਬੰਧੀ ਪੁਛਿਆ ਤਾਂ ਉਹਨਾਂ ਬੱਚੀ ਦੇ ਲੱਗੀਆਂ ਸੱਟਾਂ ਦੀ ਪੁਸ਼ਟੀ ਕਰਦਿਆ ਕਿਹਾ ਤਿੰਨ ਡਾਕਟਰਾਂ ਦੀ ਟੀਮ ਗਠਿਤ ਕਰਕੇ ਬੱਚੀ ਦਾ ਮੈਡੀਕਲ ਕਰਕੇ ਐਮ ਐਲ ਆਰ ਅਮਰਗੜ੍ਹ ਥਾਣੇ ਨੂੰ ਭੇਜ਼ ਦਿੱਤੀ ਹੈ।
ਕੀ ਕਹਿਣਾ ਹੈ ਸਕੂਲ ਪ੍ਰਿੰਸੀਪਲ ਦਾ- ਜਦੋਂ ਇਸ ਸਬੰਧੀ ਸਬੰ੍ਯਧਿਤ ਸਕੂਲ ਦੇ ਪਿੰਸੀਪਲ ਸੁਰਿੰਦਰਜੀਤ ਕੋਰ ਫੋਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਮੰਨਿਆ ਕਿ ਉਕਤ ਅਧਿਆਪਕ ਵੱਲੋਂ ਵਿਦਿਆਰਥਣ ਦੀ ਕੁੱਟਮਾਰ ਕੀਤੀ ਗਈ ਹੈ।ਉਹਨਾਂ ਕਿਹਾ ਕਿ ਇਸ ਸਬੰਧੀ ਬਣਦੀ ਵਿਭਾਗੀ ਕਾਰਵਾਈ ਕਰਨ ਲਈ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ਼ ਦਿੱਤੀ ਗਈ ਹੈ।
ਕੀ ਕਹਿਣਾ ਹੈ ਥਾਣਾ ਮੁਖੀ ਦਾ- ਜਦੋਂ ਇਸ ਸਬੰਧੀ ਇੰਸਪੈਕਟਰ ਬਲਜੀਤ ਸਿੰਘ ਥਾਣਾ ਮੁਖੀ ਅਮਰਗੜ੍ਹ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਹਸਪਤਾਲ ਵੱਲੋਂ ਭੇਜੀ ਸੂਚਨਾ ਸਾਨੂੰ ਮਿਲ ਚੁੱਕੀ ਹੈ ਪੀੜਤ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਕੀ ਕਹਿਣਾ ਹੈ ਡੀ ਈ ਓ ਦਾ- ਇਸ ਸਬੰਧੀ ਜਦੋਂ ਡੀ ਈ ਓ ਮੈਂਡਮ ਇੰਦੂ ਸਿਮਕ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀ ਵਿਭਾਗੀ ਕਾਰਵਾਈ ਲਈ ਸਕੂਲ ਪ੍ਰਿੰਸੀਪਲ ਤੋਂ ਰਿਪਰਟ ਮੰਗੀ ਹੈ,ਰਿਪੋਰਟ ਆੳਦਿਆਂ ਹੀ ਸਬੰਧਿਤ ਅਧਿਆਪਕ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਥੇ ਜ਼ਿਕਰਯੋਗ ਹੈ ਕਿ ਕੁੱਝ ਲੋਕਾਂ ਵੱਲੋਂ ਰਾਜਨੀਤਕ ਦਬਾਅ ਪਾ ਕਿ ਇਸ ਮਾਮਲੇ ਨੂੰ ਦਬਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ।

WRITTEN BY