Skip to content
Independent perspectives. Global stories.
BREAKING

ਸਿਵਲ ਹਸਪਤਾਲ ਸਮਰਾਲਾ ਵੱਲੋਂ ਖੇਤਰ ’ਚ ਚਲਦੀਆਂ ਸਾਫਟ ਡਰਿੰਕਸ ਦੀਆਂ ਵੈਨਾਂ ਦੀ ਚੈਕਿੰਗ

Share this story

image ਸਮਰਾਲਾ, 10 ਮਈ (ਕਮਲਜੀਤ)- ਸਿਵਲ ਸਰਜਨ ਲੁਧਿਆਣਾ ਡਾ ਰਾਜੀਵ ਭੱਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਸਮਰਾਲਾ ਡਾ ਅਨਿਲ ਵਰਮਾ ਦੀ ਯੋਗ ਅਗਵਾਈ ਹੇਠ ਅੱਜ ਸਮਰਾਲਾ ਸ਼ਹਿਰ ਵਿਚ ਚਲਦੀਆਂ ਸਾਫਟ ਡਰਿੰਕਸ ਦੀਆਂ ਵੈਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਟੀਮ ਦੀ ਅਗਵਾਈ ਹੈਲਥ ਸੁਪਰਵਾਈਜ਼ਰ ਗੁਰਮਿੰਦਰ ਸਿੰਘ ਅਤੇ ਜਰਨੈਲ ਸਿੰਘ ਦੇ ਨਾਲ ਨਾਲ ਨਗਰ ਕੌਂਸਲ ਸਮਰਾਲਾ ਦੇ ਸੈਨਟਰੀ ਇੰਸਪੈਕਟਰ ਸ੍ਰੀਮਤੀ ਸੰਯੋਗਤਾ ਕਰ ਰਹੇ ਸਨ। ਚੈਕਿੰਗ ਦੌਰਾਨ ਪਾਇਆ ਗਿਆ ਕਿ ਇਹਨਾਂ ਚਲਦੀਆਂ ਫਿਰਦੀਆਂ ਸਾਫਟ ਡਰਿੰਕਸ ਦੀਆਂ ਵੈਨਾਂ ਵਾਲਿਆਂ ਕੋਲ ਫੂਡ ਸੈਫਟੀ ਸਟੈਂਡਰਡ ਐਕਟ ਅਧੀਨ ਕੋਈ ਲਾਇਸੰਸ ਨਹੀਂ ਸੀ। ਸਮਰਾਲਾ ਸ਼ਹਿਰ ਵਿਚ ਅਜਿਹੀਆਂ ਕੁੱਲ 3 ਵੈਨਾਂ ਦੀ ਚੈਕਿੰਗ ਕੀਤੀ ਗਈ। ਇਹਨਾਂ ਸਾਫਟ ਡਰਿੰਕਸ ਦੀਆਂ ਵੈਨਾਂ ਵਾਲਿਆਂ ਨੂੰ ਫੂਡ ਸੈਫਟੀ ਸਟੈਂਡਰਡ ਐਕਟ ਅਧੀਨ ਲਾਇਸੰਸ ਬਣਾਉਣ ਦੀ ਹਦਾਇਤ ਕੀਤੀ ਗਈ। ਚੈਕਿੰਗ ਟੀਮ ਵਿਚ ਗੁਰਪਾਲ ਸਿੰਘ, ਪਰਮਵੀਰ ਸਿੰਘ ਸਿਹਤ ਕਰਮਚਾਰੀਆਂ ਤੋਂ ਇਲਾਵਾ ਸਪੋਰਟ ਟੀਮ ਸਿਵਲ ਹਸਪਤਾਲ ਸਮਰਾਲਾ ਦੇ ਸੁਰਮੁੱਖ ਸਿੰਘ ਆਦਿ ਵੀ ਸ਼ਾਮਲ ਸਨ।

WRITTEN BY