ਪਟਿਆਲਾ, 10 ਮਈ (ਪੰਜਾਬ ਟਾਇਮਜ਼ ਬਿਊਰੋ)- ਸ੍ਰੀ ਏ. ਵੇਨੂੰ ਪ੍ਰਸਾਦ ਆਈ.ਏ.ਐਸ., ਪ੍ਰਿੰਸੀਪਲ ਸੱਕਤਰ ਪਾਵਰ ਪੰਜਾਬ ਕਮ ਸੀ।ਐਮ। ਡੀ। ਪੀ ।ਐਸ । ਪੀ। ਸੀ। ਐਲ ਅਤੇ ਪੀ। ਐਸ । ਟੀ ।ਸੀ। ਐਲ। ਨੇ ਦੱਸਿਆ ਹੈ ਕਿ ਤਾਪਮਾਨ ਦੇ ਵਧਣ ਅਤੇ ਬਿਜਲੀ ਦੀ ਮੰਗ ਵਧੇਰੇ ਹੋਣ ਨਾਲ ਵੀ ਪੀ ਐਸ ਪੀ ਸੀ ਐਲ ਕੋਲ ਪੰਜਾਬ ਦੀਆਂ ਸਾਰੀਆਂ ਸ੍ਰੇਣੀਆਂ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਜਰੂਰਤ ਅਨੁਸਾਰ ਉਪਲੱਬਧ ਹੈ। ਸ੍ਰੀ ਏ ਵੇਨੂੰ ਪ੍ਰਸਾਦ ਨ ੇ ਪੀ ਐਸ ਪੀ ਸੀ ਐਲ ਦੇ ਸਾਰੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਵਧੇਰੇ ਸੁਚੇਤ ਰਹਿਣ ਅਤੇ ਹੋਰ ਵਧੇਰੇ ਸਖਤ ਮਿਹਨਤ ਕਰਨ ਲਈ ਨਿਰਦੇਸ਼ ਦਿਤੇ ਹਨ ਤਾਂ ਜੋ ਪੰਜਾਬ ਦੇ ਸਾਰੇ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਕੀਤੀ ਜਾ ਸਕੇ। ਸ੍ਰੀ ਵੇਨੂੰ ਪ੍ਰਸਾਦ ਨੇ ਦੱਸਿਆ ਕਿ ਪੀ ਐਸ ਪੀ ਸੀ ਐਲ ਨੇ ਗਰਮੀ ਅਤੇ ਆਉਂਦੇ ਝੋਨੇ ਦੇ ਮੌਸਮ ਦੌਰਾਨ ਬਿਜਲੀ ਸਪਲਾਈ ਲਈ ਜਰੂਰਤ ਅਨੁਸਾਰ ਲੋੜੀਂਦੇ ਪ੍ਰਬੰਧ ਕੀਤੇ ਹੋਏ ਹਨ। ਉਹਨਾਂ ਦੱਸਿਆ ਕਿ ਪੀ ਐਸ ਪੀ ਸੀ ਐਲ ਕੋਲ ਬਿਜਲੀ ਸਪਲਾਈ ਲਈ ਲੋੜੀਂਦੇ ਕੋਲੇ ਦੇ ਸਟਾਕ ਵੀ ਉਪਲੱਬਧ ਹੈ, ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕੋਈ ਪਾਵਰ ਕੱਟ ਨਹੀ ਹੈ, ਉਨ੍ਹਾਂ ਕਿਹਾ ਕਿ ਰਾਜ ਵਿੱਚ ਕੁੱਝ ਥਾਂਵਾਂ ਤੇ ਬਿਜਲੀ ਦੀ ਸਪਲਾਈ ਵਿੱਚ ਵਿਘਨ ਰੱਖਰਖਾਵ ਕਾਰਨ ਸਟ ਡਾਉਨ ਅਤੇ ਕੁਝ ਨਾਂ ਟਾਲਣਯੋਗ ਬਿਜਲੀ ਫੇਲਿਅਰ ਕਾਰਣਾਂ ਕਾਰਣ ਹੋਇਆ ਹੈ।
ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਜਰੂਰਤ ਅਨੁਸਾਰ ਉਪਲੱਬਧ : ਸ੍ਰੀ ਏ. ਵੈਨੂੰ ਪ੍ਰਸਾਦ



