Skip to content
Independent perspectives. Global stories.
BREAKING

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਲਗਾਇਆ ‘ਸਮਾਨ ਵੰਡ ਕੈਂਪ’

Share this story

image ਅਮਰਗੜ੍ਹ, 6 ਮਈ (ਸੁਖਵਿੰਦਰ ਸਿੰਘ ਅਟਵਾਲ)- ਸਰਵ ਸਿੱਖਿਆ ਅਭਿਆਨ ਅਥਰਾਟੀ ਪੰਜਾਬ ਦੇ ਹੁਕਮਾਂ ਅਨੁਸਾਰ  ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾਂ (ਐ:ਸਿੱ:) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਨਿਰਮਲ ਸਿੰਘ ਬੀ.ਪੀ.ਈ.ਓ. ਮਲੇਰਕੋਟਲਾ ਦੀ ਯੋਗ ਅਗਵਾਈ ਹੇਠ ਬਲਾਕ ਮਾਲੇਰਕੋਟਲਾ-1-2 ਅਤੇ ਅਹਿਮਦਗੜ੍ਹ ਦੇ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਦਾ ’ਸਮਾਨ ਵੰਡ ਕੈਂਪ’ ਸਰਕਾਰੀ ਪ੍ਰਾਇਮਰੀ ਸਕੂਲ ਅਮਰਗੜ੍ਹ ਵਿਖੇ ਲਗਾਇਆ ਗਿਆ। ਜਿਸ ਵਿੱਚ ਛੇ ਟਰਾਈ ਸਾਇਕਲ, 11 ਵੀਹਲ ਚੇਅਰ, 3 ਸੀ.ਪੀ ਚੇਅਰ, 7 ਰੋਲੇਟਰ, 4 ਹੇਰਿੰਗ ਏਡ, ਅਤੇ ਕਾਨਪੁਰ ਤੋਂ ਆਏ ਮਾਹਿਰਾਂ ਨੇ ਲੋੜਵੰਦ ਬੱਚਿਆਂ ਦੇ 20 ਕੈਲੀਪਰ ਫ਼ਿੱਟ ਕੀਤੇ ਗਏ ਅਤੇ ਕੁਲ 84 ਬੱਚਿਆਂ ਨੂੰ ਉਨ੍ਹਾਂ ਦੀਆਂ ਲੋੜਾਂ ਮੁਤਾਬਿਕ ਸਮਾਨ ਮੁਹੱਈਆ ਕਰਵਾਇਆ ਗਿਆ। ਇਸ ਕੈਂਪ ਦਾ ਉਦਘਾਟਨ ਕਰਨ ਉਪਰੰਤ ਜਿੱਥੇ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਆਪਣੇ ਹੱਥੀਂ ਵਿਸ਼ੇਸ ਲੋੜਾਂ ਵਾਲੇ ਆਏ ਬੱਚਿਆਂ ਨੂੰ ਸਮਾਨ ਤਕਸ਼ੀਮ ਕੀਤਾ, ਉੱਥੇ ਹੀ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਅਤੇ ਉਨ੍ਹਾਂ ਨੂੰ ਸਿੱਖਿਅਤ ਕਰਕੇ ਸਮਾਜ ਵਿੱਚ ਵਿਚਰਨ ਯੋਗ ਬਣਾਉਣਾਂ ’ਤੇ ਉਨ੍ਹਾਂ ਨੁੂੰ ਬਣਦਾ ਮਾਣ ਸਨਮਾਨ ਦੇਣਾ ਹਰ ਜਿੰਮੇਵਾਰ ਨਾਗਰਿਕ ਦਾ ਫ਼ਰਜ ਬਣਦਾ ਹੈ। ਇਸ ਮੌਕੇ ਚਰਨਜੀਤ ਸਿੰਘ ਬਾਤਿਸ਼ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ, ਸ੍ਰੀਮਤੀ ਕਰਮਜੀਤ ਕੌਰ ਡੀ.ਐੱਸ.ਈ ਸੰਗਰੂਰ, ਗੁਰਮੀਤ ਕੌਰ ਡੀ.ਐੱਸ.ਈ.ਟੀ (ਰਮਸਾ ਦਫ਼ਤਰ ਸੰਗਰੂਰ) ਭਾਰਤ ਕਲਿਆਣ, ਚਰਨਜੀਤ ਸਿੰਘ, ਹਰੀਸ਼ ਕੁਮਾਰ, ਬਲਵਿੰਦਰ ਸਿੰਘ, ਬਲਜਿੰਦਰ ਕੌਰ, ਬਲਾਕ ਮਾਲੇਰਕੋਟਲਾ 1-2 ਅਤੇ ਬਲਾਕ ਅਮਿਹਦਗੜ੍ਹ ਦੇ ਆਈ  ਮਾਲੇਰਕੋਟਲਾ 1-2 ਅਤੇ ਬਲਾਕ ਅਮਿਹਦਗੜ੍ਹ ਦੇ ਆਈ  ਮਾਲੇਰਕੋਟਲਾ 1-2 ਅਤੇ ਬਲਾਕ ਅਮਿਹਦਗੜ੍ਹ ਦੇ ਆਈ ਈ ਵਲੰਟੀਅਰਾਂ ਤੋਂ ਇਲਾਵਾ ਸਵਰਨਜੀਤ ਸਿੰਘ ਐੱਮ.ਡੀ. ਦਸ਼ਮੇਸ਼ ਮਕੈਨੀਕਲ, ਸਰਬਜੀਤ ਸਿੰਘ ਗੋਗੀ, ਮਹਿੰਦਰ ਸਿੰਘ ਸ਼ਹਿਰੀ ਪ੍ਰਧਾਨ, ਰਜਿੰਦਰ ਕੁਮਾਰ ਰਾਜੀ, ਪਲਵਿੰਦਰ ਸਿੰਘ ਚੰਨਾਂ, ਅਸ਼ਵਨੀ ਕੁਮਾਰ ਬਿੱਟੂ, ਸਰਧਾ ਰਾਮ, ਸੈਕੀ ਮਿਸ਼ਰਾ, ਲੋਕਰਾਜ ਸ਼ਿੰਗਲਾ, ਰਣਦੀਪ ਸਿੰਘ, ਬਿੱਟੂ ਅਲੀਪੁਰ ਆਦਿ ਕਾਂਗਰਸੀ ਆਗੂ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

WRITTEN BY