Skip to content
Independent perspectives. Global stories.
BREAKING

ਕਰ ਅਤੇ ਆਬਕਾਰੀ ਵਿਭਾਗ ਵੱਲੋਂ ਜੀ ਐਸ ਟੀ ਨੂੰ ਲੈਕੇ ਲਗਾਈ ਗਈ ਇੱਕ ਰੋਜ਼ਾ ਵਰਕਸ਼ਾਪ

Share this story

image ਸ੍ਰੀ ਅਨੰਦਪੁਰ ਸਾਹਿਬ, 6 ਮਈ, (ਅੰਕੁਸ਼ ਕੁਮਾਰ)- ਇਥੋ ਦੇ ਹੋਟਲ ਅਰੌੜਾ ਵਿਖੇ ਕਰ ਅਤੇ ਆਬਕਾਰੀ ਵਿਭਾਗ ਵਲੋਂ ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਸਹਿਯੋਗ ਨਾਲ ਜੀ.ਐਸ.ਟੀ ਨੂੰ ਲੈ ਕੇ ਇੱਕ ਰੋਜ਼ਾ ਵਰਕਸਾਪ ਲਗਾਈ ਗਈ। ਜਿਸ ਵਿਚ ਈ.ਟੀ.ਓ ਅਮ੍ਰਿਤਦੀਪ ਕੌਰ ਅਤੇ  ਇੰਸਪੈਕਟਰ ਸਮੀਰ ਨੇ ਵਪਾਰੀਆ ਨੂੰ ਜੀ. ਐਸ.ਟੀ ਲਾਗੂ ਹੋਣ ਤੇ ਮਿਲਣ  ਵਾਲੇ ਲਾਭ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜੀ.ਐਸ.ਟੀ ਨਾਲ ਪੂਰੇ ਦੇਸ਼ ਅੰਦਰ ਕੀਮਤਾ ਦੀ ਇੱਕ ਪ੍ਰਣਾਲੀ ਲਾਗੂ ਹੋਵੇਗੀ ਜਿਸ ਨਾਲ ਵਪਾਰੀ ਵਰਗ ਨੂੰ ਵੀ ਹੋਣ ਵਾਲੀਆ ਸਮੱਸਿਆਵਾ ਤੋ ਲਾਭ ਮਿਲੇਗਾ ਉਥੇ ਹੀ ਆਮ ਗ੍ਰਾਹਕ ਅਤੇ ਖਪਤਕਾਰ ਨੂੰ ਘੱਟ ਕੀਮਤ ਤੇ ਸਮਾਨ ਮਿਲੇਗਾ ਅਤੇ ਮਹਿੰਗਾਈ ਤੇ ਵੀ ਕਾਬੂ ਪਾਇਆ ਜਾ ਸਕੇਗਾ। ਉਨ੍ਹਾਂ ਅਪੀਲ ਕੀਤੀ ਕਿ ਗ੍ਰਾਹਕਾ ਨੂੰ ਵੀ ਦੁਕਾਨਦਾਰ ਤੇ ਵਪਾਰੀ ਜਾਗਰੂਕ ਕਰਨ  ਤਾ ਜੋ ਉਨ੍ਹਾ ਨੂੰ ਮਿਲਣ ਵਾਲੇ  ਲਾਭ ਬਾਰੇ ਜਾਣਕਾਰੀ ਮਿਲ ਸਕੇ।  ਇਸ ਮੋਕੇ ਐਡਵੋਕੇਟ ਮੁਨੀਸ਼ ਪੁਰੀ, ਚੰਦਨ ਪ੍ਰਭਾਕਰ, ਅਮਰਜੀਤ ਸਿੰਘ ਜਿਊਲਰਜ, ਹਰੀਸ਼ ਸ਼ਰਮਾ, ਇੰਦਰਜੀਤ ਕੋਸ਼ਲ, ਮਹੇਸ਼ ਮਹਿਤਾ, ਕੁੰਦਨ ਲਾਲ ਵਰਮਾ, ਕਮਲਜੀਤ ਵਰਮਾ, ਯਸਪਾਲ ਬਲੱਗਣ, ਇਕਬਾਲ ਸਿੰਘ ਗੁੰਬਰ, ਅਜੇ ਰਾਣਾ , ਗੁਰਕੀਰਤ ਸਿੰਘ ਬਚਨ, ਜਸਵਿੰਦਰਪਾਲ ਸਿੰਘ ਤਲਵਾੜ, ਅਰੁਣਦੀਪ ਸਿੰਘ, ਅਰਿੰਦਰ ਸਿੰਘ, ਜਰਨੈਲ ਸਿੰਘ ਗੁੰਬਰ, ਜਸਵਿੰਦਰ ਲਟਾਵਾ, ਨਰਿੰਦਰ ਸ਼ਰਮਾ, ਸੰਜੇ ਮਹਾਜਨ, ਜਸਪਾਲ ਸਿੰਘ ਗੁੰਬਰ, ਭੁਪਿੰਦਰਪਾਲ ਸਿੰਘ ਤਲਵਾੜ, ਗਗਨਦੀਪ ਸਿੰਘ ਅਰੋੜਾ, ਸੁਰਜੀਤ ਸਿੰਘ ਸਸਕੌਰ, ਤਜਿੰਦਰ ਸਿੰਘ ਚੰਨ, ਗੁਰਵਿੰਦਰ ਸਿੰਘ ਭਾਟੀਆ  ਸਮੇਤ ਵੱਡੀ ਗਿਣਤੀ ਵਿਚ ਵਪਾਰੀ ਹਾਜ਼ਰ ਸਨ।

WRITTEN BY