June 19, 2026 7:51 pm

ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਵੱਲੋਂ ਕਥਾਵਾਚਕ ਖਿਲਾਫ ਪਰਚਾ ਦਰਜ ਕਰਨ ਦੀ ਨਿਖੇਧੀ

ਜਾਖਲ, 3 ਸਤੰਬਰ (ਜਰਨੈਲ ਸਿੰਘ ਭੰਗੂ) ਪੰਜਾਬ ਵਿੱਚ ਹੁਣ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਸ਼ਬਦ ਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ  ਕਰਨ ਦੀ ਅਜ਼ਾਦੀ ਵੀ ਨਹੀਂ ਰਹੀ ਹੈ ਅਤੇ ਪੁਲਿਸ ਵੱਲੋਂ ਡੇਰੇਦਾਰਾਂ ਦੇ ਇਸ਼ਾਰਿਆ ਤੇ ਸਿੱਖੀ ਦੇ ਪ੍ਰਚਾਰਕਾਂ ਉੱਪਰ ਪਰਚੇ ਦਰਜ਼ ਕੀਤੇ ਜਾ ਰਹੇ ਹਨ ਅਤੇ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈ। ਇਹ ਇੱਕ ਅਤਿ ਨਿੰਦਣਯੋਗ ਕਾਰਵਾਈ ਹੈ।” ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਪ੍ਰਮੁੱਖ ਆਗੂ ਅਤੇ ਗੁਰਦੁਆਰਾ ਸੰਗਤਸਰ ਸਾਹਿਬ ਚਾਂਦਪੁਰਾ ਦੇ ਮੁੱਖ ਸੇਵਾਦਾਰ ਬਾਬਾ ਪ੍ਰਦੀਪ ਸਿੰਘ ਆਕਲੀਆ ਚਾਂਦਪੁਰਾ ਵਾਲਿਆਂ ਨੇ ਕੀਤਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀੰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪ੍ਰਕਾਂਸ ਉਤਸਵ ਸਮੇਂ ਬਠਿੰਡਾ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਕਥਾਕਾਰ ਵੱਲੋਂ ਗੁਰਬਾਣੀ ਸਿਧਾਤਾਂ ਦੀ ਰੌਸ਼ਨੀ ਚ ਸੰਗਤਾਂ ਨੂੰ ਸਿਰਫ ਗੁਰੁ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਅਤੇ ਪਾਖੰਡੀ ਸਾਧਾਂ ਤੋਂ ਦੂਰ ਰਹਿਣ ਦੀ ਸਿੱੀਖਆ ਦਿੱਤੀ।ਜਿਸ ਤੇ ਡੇਰੇਦਾਰ ਦੇ ਚੇਲੇ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੇ ਕਥਾਕਾਰ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਗਾ ਕੇ ਪਰਚਾ ਦਰਜ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਗੁਰੂਆਂ ਦੀ ਧਰਤੀ ਤੇ ਇਹ ਹਾਲਾਤ ਪੈਦਾ ਹੋ ਚੁੱਕੇ ਹਨ ਕਿ ਸਿੱਖ ਗੁਰੂਘਰਾਂ ਵਿੱਚ ਵੀ ਗੁਰਬਾਣੀ ਦੀ ਗੱਲ ਨਹੀਂ ਕਰ ਸਕਦੇ। ਕੱਲ੍ਹ ਨੂੰ ਇਹੋ ਲੋਕ ਗੁਰੁ ਸਾਹਿਬਾਨਾਂ ਅਤੇ ਭਗਤਾਂ , ਜਿੰਨ੍ਹਾਂ ਨੇ ਹਰ ਪਾਖੰਡ ਅਤੇ ਆਡੰਬਰ ਵਿਰੁੱਧ ਖੁੱਲ੍ਹ ਕੇ Àਤੇ ਪਾਖੰਡੀਆਂ ਨੂੰ ਲਲਕਾਰ ਕੇ ਆਮ ਲੋਕਾਂ ਨੂੰ ਝੂਠੇ, ਪਾਖੰਡੀ Àਤੇ ਮਕਾਰ ਸਾਧਾਂ ਦੇ ਚੁੰਗਲ ਤੋਂ ਬਚਣ ਲਈ ਨਸੀਹਤਾਂ ਦਿੱਤੀਆਂ ਹਨ, ਵਿਰੁੱਧ ਵੀ ਪਰਚੇ ਦਰਜ ਕਰਨ ਦੀ ਮਮਗ ਕਰਨਗੇ। ਉਨ੍ਹਾਂ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਸਿੱਖਾਂ ਦੀ ਏਕਤਾ ਹੀ ਸਿੱਖੀ ਦੀ ਅਣਖ ਅਤੇ ਸ਼ਾਨ ਨੂੰ ਕਾਇਮ ਰੱਖ ਸਕਦੀ ਹੈ, ਨਹੀਂ ਤਾਂ ਸਿੱਖੀ ਵਿਰੋਧੀ ਸ਼ਕਤੀਆਂ ਇਸੇ ਤਰ੍ਹਾਂ ਸਿੱਖੀ ਤੇ ਹਮਲੇ ਕਰਦੀਆਂ ਰਹਿਣਗੀਆਂ।

Send this to a friend