June 19, 2026 6:18 pm

ਯੂ.ਕੇ. ਵਲੋਂ ਗੈਰ-ਰਿਵਾਇਤੀ ਊਰਜਾ ‘ਚ ਪੰਜਾਬ ਨੂੰ ਤਕਨੀਕੀ ਸਹਿਯੋਗ ਦਾ ਭਰੋਸਾ

ਚੰਡੀਗੜ੍ਹ, 3 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਵਲੋਂ ਗੈਰ ਰਵਾਇਤੀ ਊਰਜਾ ਸਾਧਨਾਂ ਰਾਹੀਂ 2022 ਤੱਕ 2250 ਮੈਗਾਵਾਟ ਬਿਜਲੀ ਉਤਪਾਦਨ ਦੇ ਟੀਚੇ ਦੀ ਪੂਰਤੀ ਲਈ ਯੂ.ਕ. ਦੇ ਊਰਜਾ ਅਤੇ ਵਾਤਾਵਰਣ ਤਬਦੀਲੀ ਬਾਰੇ ਮੰਤਰੀ ਸੰਦੀਪ ਵਰਮਾ ਵਲੋਂ ਪੰਜਾਬ ਸਰਕਾਰ ਨੂੰ ਤਕਨੀਕੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ।
uk
ਯੂ.ਕੇ ਊਰਜਾ ਅਤੇ ਵਾਤਾਵਰਣ ਤਬਦੀਲੀ ਬਾਰੇ ਮੰਤਰੀ ਸੰਦੀਪ ਵਰਮਾ ਵਲੋਂ ਅੱਜ ਇਥੇ ਪੰਜਾਬ ਦੇ ਗੈਰ-ਰਿਵਾਇਤੀ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਦੌਰਾਨ ਇਹ ਭਰੋਸਾ ਦਿੰਦਿਅÎਾਂ ਕਿਹਾ ਕਿ ਨਾ ਨਵਿਆਉਣਯੋਗ ਵਸੀਲਿਆਂ ਵਿਸ਼ੇਸ਼ ਕਰਕੇ ਪਾਣੀ ਤੇ ਜੰਗਲਾਂ ਦੀ ਅੰਨ੍ਹੀ ਵਰਤੋਂ ਸਾਡੇ ਵਿਕਾਸ ਤੇ ਭਵਿੱਖ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਲੋਂ ਦੇਸ਼ ਦੀ ਅੰਨ੍ਹ ਸੁਰੱਖਿਆ ਕਾਇਮ ਕਰਨ ਦੇ ਮੱਦੇਨਜ਼ਰ ਯੂ.ਕੇ. ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਤੇ ਹੋਰ ਕੁਦਰਤੀ ਸਾਧਨਾਂ ਦੀ ਰਾਖੀ ਲਈ ਭਰਵਾਂ ਸਹਿਯੋਗ ਦੇਵੇਗਾ। ਉਨ੍ਹਾਂ ਨੇ ਸ.ਮਜੀਠੀਆ ਵਲੋਂ ਨਵਿਆਉਣਯੋਗ ਵਸੀਲਿਆਂ ਤੋਂ ਊਰਜਾ ਉਤਪਾਦਨ ਲਈ ਸਸਤੀ ਤਕਨੀਕ ਵਿਕਸਤ ਕਰਨ ਵਿਚ ਵੀ ਯੂ.ਕੇ. ਵਲੋਂ ਵੱਡੀ ਭੂਮਿਕਾ ਨਿਭਾਏ ਜਾਣ ਦੀ ਵਚਨਬੱਧਤਾ ਪ੍ਰਗਟ ਕੀਤੀ।

Send this to a friend