ਗਿੱਦੜਬਾਹਾ, 1 ਮਈ (ਦਵਿੰਦਰ ਬਾਘਲਾ, ਕੁਲਦੀਪ ਨਰੂਲਾ)- ਗਿੱਦੜਬਾਹਾ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਜਿੱਥੇ ਹਲਕਾ ਵਿਧਾਇਕ ਹਲਕੇ ਅੰਦਰ ਵਿਚਰ ਰਹੇ ਹਨ, ਉੱਥੇ ਹੀ ਗਿੱਦੜਬਾਹਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਗਰਗ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਉਨ੍ਹਾ ਦੇ ਹੱਲ ਲਈ ਸਥਾਨਕ ਵਾਰਡ ਨੰਬਰ 19 ਵਿੱਚ ਦਫ਼ਤਰ ਖੋਲ੍ਹਿਆ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਵਿਰੋਧੀ ਉਨ੍ਹਾਂ ਨੂੰ ਤਰਾਂ ਤਰਾਂ ਦੀਆਂ ਕੋਝੀਆਂ ਹਰਕਤਾਂ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਵਿੱਚ ਹਨ ਪਰ ਉਹ ਵਿਰੋਧੀਆਂ ਦੀਆਂ ਚਾਲ੍ਹਾਂ ਦਾ ਜਵਾਬ ਗਿੱਦੜਬਾਹਾ ਦਾ ਵਿਕਾਸ ਕਰਵਾ ਕੇ ਦੇਣਗੇ। ਰਾਜਾ ਵੜਿੰਗ ਨੇ ਕਿਹਾ ਕਿ ਗਿੱਦੜਬਾਹਾ ਵਿੱਚ ਪੀਣ ਵਾਲੇ ਪਾਣੀ ਦੀ ਪਾਈਪ, ਸੀਵਰੇਜ ਦੇ ਪ੍ਰੋਜੈਕਟ ਜਿਸ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਤੇ ਜਨਰੇਟਰ ਅਤੇ ਪ੍ਰੈਸ਼ਰ ਮੋਟਰਾਂ ਦਾ ਪ੍ਰਬੰਧ ਕਰਨਾ ਸ਼ਾਮਲ ਹੈ ਨੂੰ ਪਹਿਲੇ ਬਜਟ ਵਿੱਚ ਹੀ ਮਨਜ਼ੂਰ ਕਰਵਾ ਕੇ ਗਿੱਦੜਬਾਹਾ ਵਾਸੀਆਂ ਦਾ ਮੁਸ਼ਕਿਲ ਦਾ ਹੱਲ ਕਰਨਗੇ। ਉਨ੍ਹਾ ਕਿਹਾ ਕਿ ਗਿੱਦੜਬਾਹਾ ਵਾਸੀਆਂ ਦੀ ¦ਬੀ ਰੋਡ ਤੇ ਰੇਲਵੇ ਓਵਰ ਬ੍ਰਿਜ ਬਣਾਉਣ ਦੀ ਮੰਗ ਵੀ ਜਲਦ ਪੂਰੀ ਹੋਵੇਗੀ, ਉਨ੍ਹਾ ਕਿਹਾ ਕਿ 2 ਮਈ ਨੂੰ ਮਾਹਿਰਾਂ ਦੀ ਟੀਮ ਗਿੱਦੜਬਾਹਾ ਦੇ ¦ਬੀ ਰੋਡ ਦਾ ਦੌਰਾ ਕਰਕੇ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਸਬੰਧੀ ਰਿਪੋਰਟ ਤਿਆਰ ਕਰੇਗੀ ਅਤੇ ਜਲਦ ਹੀ ਇਸ ਪੁਲ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇਗਾ, ਉਨ੍ਹਾ ਕਿਹਾ ਕਿ ਗਿੱਦੜਬਾਹਾ ਵਿੱਚ ਇੱਕ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਦਾ ਕੰਮ ਵੀ ਅਗਲੇ 15 ਦਿਨ ਵਿੱਚ ਸ਼ੁਰੂ ਹੋ ਜਾਵੇਗਾ ਅਤੇ ਨਾਲ ਹੀ ਗਿੱਦੜਬਾਹਾ ਵਿੱਚ ਲੜਕੀਆਂ ਦਾ ਕਾਲਜ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਉਨ੍ਹਾ ਗਿੱਦੜਬਾਹਾ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਹਨ, ਉਹ ਸਾਰੇ ਵਾਅਦੇ ਵਫ਼ਾ ਹੋਣਗੇ। ਉਪਰੰਤ ਰਾਜਾ ਵੜਿੰਗ ਨੇ ਸਥਾਨਕ ਰੈਸਟ ਹਾਊਸ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾ ਦਾ ਹੱਲ ਕੀਤਾ। ਇਸ ਮੌਕੇ ਉਨ੍ਹਾ ਦੇ ਨਾਲ ਰਜਨੀਸ਼ ਗਰਗ ਨੀਟਾ ਸਕੱਤਰ ਪੰਜਾਬ ਕਾਂਗਰਸ, ਬਲਾਕ ਦਿਹਾਤੀ ਪ੍ਰਧਾਨ ਸੁਖਮੰਦਰ ਸੁਖਨਾ, ਨਰਿੰਦਰ ਭੋਲਾ, ਹਰਬੰਸ ਸਿੰਘ ਸੱਗੂ, ਵਕੀਲ ਕਿੰਗਰਾ, ਜਗਦੀਸ਼ ਕਟਾਰੀਆ ਦੋਦਾ, ਰਾਜਵਿੰਦਰ ਸੰਧੂ ਪ੍ਰਧਾਨ ਟਰੱਕ ਯੂਨੀਅਨ, ਦਰਸ਼ਨ ਸਿੰਘ ਸਾਬਕਾ ਸਰਪੰਚ ਗੁਰੂਸਰ, ਸ਼ਿਵਾਰਜ ਸਿੰਘ, ਬਿੱਟੂ ਸਚਦੇਵਾ ਕੌਂਸਲਰ, ਬਿੱਟੂ ਗਾਂਧੀ ਅਵਤਾਰ ਭਾਰੂ, ਦਿਨਕਰ ਗੁੰਬਰ, ਗੁਰਭਿੰਦਰ ਢਿੱਲੋਂ ਸਮੇਤ ਕਈ ਕਾਂਗਰਸੀ ਵਰਕਰ ਹਾਜ਼ਰ ਸਨ।
¦ਬੀ ਰੋਡ ਰੇਲ ਓਵਰ ਬ੍ਰਿਜ ਦਾ ਕੰਮ ਜਲਦ ਹੋਵੇਗਾ ਸ਼ੁਰੂ : ਰਾਜਾ ਵੜਿੰਗ



