Skip to content
Independent perspectives. Global stories.
BREAKING

ਖ਼ਾਲਸਈ ਜਾਹੋ ਜਲਾਲ ਨਾਲ ਮਨਾਇਆ ਗਿਆ ਖ਼ਾਲਸਾ ਸਿਰਜਣਾ ਦਿਹਾੜੇ ਨੂੰ ਸਮਰਪਿਤ ਛੇਵਾਂ ਗੁਰਮਤਿ ਸਮਾਗਮ

Share this story

image ਅੰਮ੍ਰਿਤਸਰ, 1 ਮਈ (ਸੋਨਾ ਮਾਨ)- ਖ਼ਾਲਸਾ ਬਿਬੇਕ ਦਲ ਦੇ ਨੌਜਵਾਨਾਂ ਵੱਲੋਂ ਇਲਾਕਾ ਗੁਰਨਾਮ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਖ਼ਾਲਸਾ ਸਿਰਜਣਾ ਦਿਹਾੜੇ ਨੂੰ ਸਮਰਪਿਤ ਛੇਵਾਂ ਮਹਾਨ ਗੁਰਮਤਿ ਸਮਾਗਮ ਅਥਾਹ ਸ਼ਰਧਾ ਸਤਿਕਾਰ ਅਤੇ ਖ਼ਾਲਸਈ ਜਾਹੋ ਜਲਾਲ ਨਾਲ ਮਨਾਇਆ ਗਿਆ। ?ਿਸ ਮੌਕੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾ?ੀ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਟੇਜ ਸੰਚਾਲਕ ਦੀ ਭੂਮਿਕਾ ਬਹੁਤ ਸੁਚੱਜੇ ਢੰਗ ਨਾਲ ਨਿਭਾਈ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਵਿੰਦਰ ਸਿੰਘ ਅਨੰਦਪੁਰੀ ,ਰਾਗੀ ਭਾਈ ਜਸਪ੍ਰੀਤ ਸਿੰਘ ਅੰਮ੍ਰਿਤਸਰ ਵਾਲੇ, ਕਥਾਵਾਚਕ ਭਾਈ ਗੁਰਚਰਨ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਾਲੇ , ਬਾਬਾ ਹਰਪ੍ਰੀਤ ਸਿੰਘ ਜੀ ਮਿਲਟਰੀ ਕੈਂਟ ਪਠਾਣੀਆ, ਰਾਗੀ ਜੱਥਾ ਬੀਬੀ ਸਤਿੰਦਰ ਕੌਰ, ਰਾਗੀ ਜੱਥਾ ਭਾਈ ਗੁਰਿੰਦਰਜੀਤ ਸਿੰਘ ਮਾਦੋਕੇ ਅਤੇ ਢਾਡੀ ਭਾਈ ਗੁਰਪ੍ਰੀਤ ਸਿੰਘ ਖਾਪੜਖੇੜੀ ਦੇ ਜੱਥੇ ਨੇ ਗੁਰੂ ਜੱਸ ਤੇ ਸਿੱਖ ਇਤਿਹਾਸ ਦੇ ਵਖਿਆਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ ਨੇ ਖਾਲਸਾ ਸਿਰਜਣਾ ਦੀ ਮਹਾਨਤਾ ਦਾ ਵਰਨਣ ਕਰਦਿਆਂ ਗੁਰੂ ਬਖਸ਼ਿਸ਼ ਕਕਾਰਾਂ ਦੀ ਕਮਾਈ ਅਤੇ ਵਰਜਿਤ ਬੱਜ਼ਰ ਕੁਰਹਿਤਾਂ ਪ੍ਰਤੀ ਰੋਸ਼ਨੀ ਪਾਈ। ਸੰਗਤਾਂ ਨੂੰ ਸੰਬੋਧਨ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਦ ਤੀਕ ਸਾਡਾ ਜੀਵਨ ਕਿਸੇ ਮਰਿਆਦਾ ਵਿੱਚ ਨਹੀਂ ਹੈ ਇਹ ਜੀਵਨ ਵਿਅਰਥ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤ ਧਾਰੀ ਸਿੰਘਾਂ/ਸਿੰਘਣੀਆਂ ਲਈ ਮਰਿਆਦਾ ਦੀ ਮਹਾਨਤਾ ਹੋਰ ਵੀ ਵੱਧ ਜਾਂਦੀ ਹੈ ਇਸ ਲਈ ਅੰਮ੍ਰਿਤ ਛਕਾਉਂਦੇ ਵਕਤ ਪੰਜ ਪਿਆਰਿਆਂ ਵੱਲੋਂ ਦ੍ਰਿੜ ਕਰਵਾਈ ਮਰਿਆਦਾ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਸੁਹਿਰਦ ਜਰੂਰ ਹੋਵੋ। ਭਾ?ੀ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਆਪਣੇ ਜੋਸ਼ੀਲੇ ਵਿਚਾਰਾਂ ਵਿੱਚ ਨੌਜੁਆਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਖੰਡੇ ਬਾਟੇ ਦੀ ਪਾਹੁਲ ਦੇ ਧਾਰਣੀ ਹੋਣ ਨੂੰ ਆਪਣੇ ਜੀਵਨ ਦੇ ਅਸਲੀ ਮਕਸਦ ਵਜੋਂ ਲਵੋ । ਉਨ੍ਹਾਂ ਕਿਹਾ ਕਿ ਇੱਕ ਅੰਮ੍ਰਿਤ ਧਾਰੀ ਸਖਸ਼ ਪਾਸੋਂ ਹੀ ਸੱਚੇ ਸੁਚੇ ਤੇ ਸੁਚੱਜੇ ਜੀਵਨ ਅਤੇ ਆਚਰਣ ਦੀ ਆਸ ਕੀਤੀ ਜਾ ਸਕਦੀ ਹੈ। ਭਾ?ੀ ਰਣਜੀਤ ਸਿੰਘ ਨੇ ਕਿਹਾ ਵਿਸਾਖੀ ਵਾਲੇ ਦਿਹਾੜੇ ਦਿਨ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖ਼ਾਲਸੇ ਦੇ ਸਰੂਪ ਨੂੰ ਪ੍ਰਗਟ ਕੀਤਾ ਸੀ ਤੇ ਸਾਨੂੰ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕੀਤਾ। ?ੁਨ੍ਹਾਂ ਦੱਸਿਆ ਕਿ ਭਾ?ੀ ਪਾਰੋ ਦੇ ਬੇਨਤੀ ਕਰਨ ?ੁਪਰੰਤ ਤੀਜੇ ਪਾਤਸ਼ਾਹ ਨੇ 1 ਵੈਸਾਖ ਦਾ ਦਿਹਾੜਾ ਸ਼ੁਰੂ ਕੀਤਾ ਸੀ (ਜਿਸ ਨੂੰ ਵਿਸਾਖੀ ਕਿਹਾ ਜਾਂਦਾ ਹੈ) ਤੇ ?ਿਸ ਦਿਨ ਸਾਲ ਬਾਅਦ ਸਿੱਖਾਂ ਦੀ ਭਰਵੀਂ ?ਿਕੱਤਰਤਾ ਹੁੰਦੀ ਸੀ। ਵਿਸਾਖੀ ਵਾਲੇ ਦਿਨ ਹੀ ਬੀਬੀ ਰਜਨੀ ਦੇ ਪਿੰਗਲੇ ਪਤੀ ਦੇ ਕੋੜ੍ਹ ਠੀਕ ਹੋਣ ਤੋੰ ਬਾਅਦ ਸ੍ਰੀ ਦਰਬਾਰ ਸਾਹਿਬ ਸਰੋਵਰ ਦੀ ਮਹਿਮਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਗਟ ਕੀਤੀ ਸੀ। ਵਿਸਾਖੀ ਵਾਲੇ ਦਿਨ ਹੀ ਭਾ?ੀ ਮੱਖਣ ਸ਼ਾਹ ਲੁਬਾਣੇ ਨੇ ਬਾਬੇ ਬਕਾਲੇ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਪ੍ਰਗਟ ਕੀਤਾ ਸੀ। ਕਲਗੀਧਰ ਪਾਤਸ਼ਾਹ ਨੇ ਸੰਗਤਾਂ ਨੂੰ ਚਿੱਠੀਆ ਲਿਖ ਕੇ ਵਿਸਾਖੀ ਵਾਲੇ ਦਿਨ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਭਾਰੀ ?ਿਕੱਠ ਕਰਕੇ ਪੰਜਾਂ ਸਿਰਾਂ ਦੀ ਮੰਗ ਤੋਂ ਬਾਅਦ ਖ਼ਾਲਸਾ ਪੰਥ ਸਾਜਿਆ ਸੀ ਤੇ ?ੁਸ ਤੋਂ ਬਾਅਦ ਵਿਸਾਖੀ ਨੂੰ ਖ਼ਾਲਸਾ ਸਿਰਜਣਾ ਦਿਹਾੜੇ ਵਜੋਂ ਹੀ ਯਾਦ ਕੀਤਾ ਜਾਂਦਾ ਹੈ ਕਿ?ੁਂਕਿ ?ਿਹ ਸਿੱਖ ?ਿਤਿਹਾਸ ਦੀ ਮਹਾਨ ਕ੍ਰਾਂਤੀਕਾਰੀ ਵਿਸਾਖੀ ਸੀ। ਭਾ?ੀ ਰਣਜੀਤ ਸਿੰਘ ਨੇ ਕਿਹਾ ਕਿ ਵਿਸਾਖੀ ਵਾਲੇ ਦਿਨ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਾਂ ਦਾ ਭਾਰੀ ?ਿਕੱਠ ਕੀਤਾ ਸੀ। ਵਿਸਾਖੀ ਤੇ ਸਰਬੱਤ ਖ਼ਾਲਸਾ ਵੀ ਬੁਲਾ?ਿਆ ਜਾਂਦਾ ਸੀ। ਵਿਸਾਖੀ ਵਾਲੇ ਦਿਨ ਹੀ ਜਲ੍ਹਿਆਂ ਵਾਲੇ ਬਾਗ ਦੀ ਘਟਨਾ ਹੋ?ੀ ਅਤੇ ਵਿਸਾਖੀ ਵਾਲੇ ਦਿਨ ਹੀ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ 13 ਅਪ੍ਰੈਲ 1978 ਨੂੰ ਨਕਲੀ ਨਿਰੰਕਾਰੀਆਂ ਹੱਥੋਂ  13 ਸਿੰਘ ਸ਼ਹੀਦ ਹੋ?ੇ ਤੇ 78 ਦੇ ਕਰੀਬ ਜਖ਼ਮੀ ਹੋ?ੇ ਤੇ ਜਿਸ ਤੋਂ ਬਾਅਦ ਕੌਮ ਦੀ ਵਾਗਡੋਰ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਹੱਥ ਆ?ੀ ਤੇ ਧਰਮ ਯੁੱਧ ਮੋਰਚਾ ਸੰਘਰਸ਼ ਆਰੰਭ ਹੋ?ਿਆ। ਸਮਾਗਮ ਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੋਂ ਇਲਾਵਾ ਪ੍ਰਬੰਧਕਾਂ ਵਲੋਂ ਮਹਿਜ 9 ਸਾਲ ਦੇ ਬਾਲਕ ਸਿਮਰਪ੍ਰੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ ।ਸਿਮਰਪ੍ਰੀਤ ਸਿੰਘ ਨੇ ਦੱਸ ਪਾਤਸ਼ਾਹੀਆਂ ,ਪੰਜ ਪਿਆਰੇ,ਚਾਰ ਸਾਹਿਬਜਾਦਿਆਂ ਦੇ ਨਾਵਾਂ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਾਲੇ ਗੁਰੂ ਸਾਹਿਬਾਨ , 15 ਭਗਤਾਂ ,11 ਭੱਟਾਂ ਤੇ ਗੁਰਸਿੱਖਾਂ ਦੇ ਨਾਮ ਸੁਣਾਕੇ ਸੰਗਤਾਂ ਨੂੰ ਜੈਕਾਰੇ ਗੂੰਜਾਉਣ ਤੇ ਮਜਬੂਰ ਕਰ ਦਿੱਤਾ ਸੀ। ਇਸ ਬਾਲਕ ਨੂੰ 19 ਬਾਣੀਆਂ ਜੁਬਾਨੀ ਕੰਠ ਹਨ।ਇਸ ਗੁਰਮਤਿ ਸਮਾਗਮ ਵਿੱਚ ਬਾਬਾ ਕ੍ਰਿਪਾਲ ਸਿੰਘ ਗੁਰੂ ਕਾ ਬਾਗ ਵਾਲੇ ,ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲਿਆਂ ਦੇ ਨੁਮਾਇੰਦੇ ਸਿੰਘਾਂ ਨੇ ਵੀ ਹਾਜਰੀ ਭਰੀ। ਭਾਈ ਹਰਜੀਤ ਸਿੰਘ ,ਭਾਈ ਕੁਲਦੀਪ ਸਿੰਘ,ਭਾਈ ਹਰਮਨਜੀਤ ਸਿੰਘ ਹੈਪੀ, ਭਾਈ ਲਵਪ੍ਰੀਤ ਸਿੰਘ,ਭਾਈ ਲਖਬੀਰ ਸਿੰਘ ਲੱਕੀ ਦੇ ਸੁਯੋਗ ਪ    ਬੰਧ ਹੇਠ ਪੁੱਜੀਆਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੇ ਪ੍ਰਬੰਧ ਕੀਤੇ ਗਏ ਅਤੇ ਗੁਰੂ ਕੇ ਅਤੁੱਟ ਲੰਗਰ ਵਰਤੇ।

WRITTEN BY