ਸਮਾਣਾ, 1 ਮਈ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਐਂਟੀ ਡਰਗ ਦੇ ਕੀਤੇ ਕੰਮਾਂ ਦੀ ਡਿਪਟੀ ਡਾਇਰੈਕਟਰ ਵਿਨੋਦ ਗਾਗਟ ਨੇ ਕੀਤੀ ਸਲਾਘਾ ਅੱਜ ਸਮਾਣਾ ਵਿਖੇ ਸੂਬਾ ਚੇਅਰਮੈਂਨ ਸਜੀਵ ਗਰਗ ਦੇ ਨਿਵਾਸ ਚ ਪਹੁੰਚਣ ਤੇ ਵਿਨੋਦ ਗਾਗਟ ਡਿਪਟੀ ਡਾਇਰੈਕਟਰ ਪੰਚਾਇਤ ਵਿਭਾਗ ਦਾ ਨਿਘਾ ਸਵਾਗਤ ਕੀਤਾ ਗਿਆ ਹੈ ਇਸ ਮੌਕੇ ਸਜੀਵ ਗਰਗ ਨੇ ਪਿੰਡਾਂ ਅਤੇ ਸ਼ਹਿਰਾਂ ਚ ਨਸ਼ਿਆਂ ਖਿਲਾਫ ਜੋ ਮੁੰਹਿਮ ਵਿਢੀ ਹੈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਪਿਛਲੀਆ ਸਰਕਾਰਾਂ ਵੱਲੋਂ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਕੋਈ ਜਾਗਰੂਕ ਸਕੀਮ ਜਾ ਨਸ਼ੇ ਰੋਕਣ ਸਬੰਧੀ ਕੈਪ ਲਾਉਣ ਸਬੰਧੀ ਕੋਈ ਉਪਰਾਲਾ ਨਹੀ ਸੀ ਕੀਤਾ ਉਥੇ ਹੀ ਐੱਟੀ ਡਰਗ ਵੱਲੋਂ ਸਰਕਾਰ ਬਦਲਣ ਤੇ ਨੌਜ਼ਵਾਨਾਂ ਨੂੰ ਨਸ਼ੇ ਨਾ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਵਿਨੋਦ ਗਾਗਟ ਨੇ ਕਿਹਾ ਕਿ ਨੌਜ਼ਵਾਨਾਂ ਨੂੰ ਸਵੈ ਰੋਜਗਾਰ ਚਲਾਉਣ ਸਬੰਧੀ ਕੈਪਾਂ ਰਾਹੀ ਜਾਣਕਾਰੀ ਦਿਤੀ ਜਾ ਰਹੀ ਹੈ ਇਥੇ ਵਿਨੋਦ ਗਾਗਟ ਨੇ ਕਿਹਾ ਕਿ ਐਂਟੀ ਡਰਗ ਦੇ ਕੀਤੇ ਕੰਮਾਂ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਇਸ ਮੁੰਹਿਮ ਨੂੰ ਜਾਰੀ ਰੱਖਣ ਲਈ ਸਾਡੇ ਵਿਭਾਗ ਵੱਲੋਂ ਜੋ ਵੀ ਮਦਦ ਦੀ ਜਰੂਰਤ ਹੋਵੇਗੀ ਉਹ ਅਸੀ ਤਨ ਦੇਹੀ ਨਾਲ ਪੂਰਾ ਕਰਾਗੇ ਇਸ ਮੌਕੇ ਸ਼ਾਮ ਲਾਲ ਚੇਅਰਮੈਂਨ ਐੱਮ. ਸੀ , ਸੰਦੀਪ ਜਿੰਦਲ, ਮਹਿਲਾਂ ਮੰਡਲ ਦੀ ਪ੍ਰਧਾਨ ਆਸ਼ਾ ਗਰਗ, ਜੀਵਨ ਗਰਗ, ਚਮਕੌਰ ਸਿੰਘ, ਪ੍ਰਿਸ ਵਧਵਾ, ਵਿਕੀ ਬਿਸ਼ਨਪੂਰਾ, ਰਿਕੂ ਭਰਦਵਾਜ, ਗੁਰਮੀਤ ਦੂਲੜ, ਹਰਵਿੰਦਰ ਦੂਲੜ, ਵਿਕੀ, ਪ੍ਰਧਾਨ ਦੀਪੂ ਬਾਲੀ, ਪਾਸਟਰ ਰਿਕੂ ਆਦਿ ਹਾਜ਼ਰ ਸਨ।
ਐਂਟੀ ਡਰਗ ਦੇ ਕੀਤੇ ਕੰਮਾਂ ਦੀ ਡਿਪਟੀ ਡਾਇਰੈਕਟਰ ਵਿਨੋਦ ਗਾਗਟ ਨੇ ਕੀਤੀ ਸ਼ਲਾਘਾ



