Skip to content
Independent perspectives. Global stories.
BREAKING

ਰੋਡ ਸੇਫਟੀ ਟ੍ਰੇਨਿੰਗ ਦੇਣ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮਾਡਲ ਜਿਲ੍ਹੇ ਵਜੋਂ ਚੁਣਿਆ : ਸਪਰਾ

Share this story

imageਐਸ.ਏ.ਐਸ ਨਗਰ, 25 ਅਪ੍ਰੈਲ (ਧਾਮੀ ਸ਼ਰਮਾ)- ਦਿਨ ਪ੍ਰਤੀ ਵੱਧ ਰਹੇ ਵਾਹਨਾਂ ਦੀ ਵੱਧ ਰਹੀ ਗਿਣਤੀ ਕਾਰਨ ਸੜਕੀ ਦੁਰਘਟਨਾਵਾਂ ਨੂੰ ਠੱਲ ਪਾਉਣ ਲਈ ਸਕੂਲ ਪੱਧਰ ਤੇ ਵਿਦਿਆਰਥੀਆਂ ਨੂੰ ਟ੍ਰੇਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਅਧਿਆਪਕਾਂ ਨੂੰ ਰੋਡ ਸੇਫਟੀ ਟ੍ਰੇਨਿੰਗ ਮੁਹੱਈਆ ਕਰਾਉਣ  ਲਈ ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ਨੂੰ ਮਾਡਲ ਜ਼ਿਲ੍ਹੇ ਵਜੋਂ ਚੁਣਿਆ ਗਿਆ ਹੈ। ਇਹ ਅਧਿਆਪਕ ਸਿਖਲਾਈ ਪ੍ਰਾਪਤ ਕਰਕੇ ਸਕੂਲ ਵਿੱਚ ਸਾਰੇ ਬੱਚਿਆਂ ਨੁੂੰ ਰੋਡ ਸੇਫਟੀ ਸਬੰਧੀ ਜਾਗਰੂਕ ਕਰਨਗੇ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜਿਲ੍ਹੇ ’ਚ ਰੋਡ ਸੇਫਟੀ ਟ੍ਰੇਨਿੰਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਸ ਮਹੱਤਵਪੂਰਨ ਕੰਮ ਨੂੰ ਨੇਪਰੇ ਚੜਾਉਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਜਸਵੀਰ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫਸਰ  ਸ੍ਰੀ ਜਗਦੀਸ ਸਿੰਘ ਜੌਹਲ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀ ਸੁਰਿੰਦਰ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ੍ਰੀ ਭਗਵੰਤ ਸਿੰਘ, ਕੁਆਰਡੀਨੇਟਰ ਰੋਡ ਸੇਫਟੀ, ਦਫਤਰ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ ਸ੍ਰੀ ਮਨਮੋਹਨ ਲੂਥਰਾ ਅਤੇ ਪ੍ਰਧਾਨ ਮੈਸ: ਟਰੈਕਸ ਰੋਡ ਸੇਫਟੀ ਐਨ.ਜੀ.ਓ. ਨਵੀਂ ਦਿੱਲੀ ਸ੍ਰੀ ਅਨੁਰਾਗ ਕੁਲਸ਼ੇਤਰਾ ਨੂੰ ਸ਼ਾਮਿਲ ਕੀਤਾ ਗਿਆ ਹੈ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਪਹਿਲੇ ਫੇਸ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਇੱਕ-ਇੱਕ ਅਧਿਆਪਕ ਨੂੰ ਰੋਡ ਸੇਫਟੀ ਟ੍ਰੇਨਿੰਗ ਦਿੱਤੀ ਜਾਵੇਗੀ। ਜਿਸ ਤੋਂ ਉਪਰੰਤ ਸਾਰੇ ਅਧਿਆਪਕਾਂ ਨੁੂੰ ਇਹ ਟ੍ਰੇਨਿੰਗ ਦੇਣ ਦਾ ਫੈਸਲਾ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਰੋਡ ਸੇਫਟੀ ਟ੍ਰੇਨਿੰਗ ਦਿੱਲੀ ਦੀ ਪ੍ਰਸਿੱਧ ਟਰੈਕਸ ਰੋਡ ਸੇਫਟੀ ਐਨ.ਜੀ.ਓ. ਵੱਲੋਂ ਅਧਿਆਪਕਾਂ ਨੂੰ ਮੁਫਤ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਸਿੱਖਿਆ ਬਲਾਕ ਪੱਧਰ ਤੇ ਕਲੱਸਟਰ ਬਣਾ ਕੇ ਦਿੱਤੀ ਜਾਵੇਗੀ ਅਤੇ ਜਿਸ ਵਿੱਚ 20 ਤੋਂ 25 ਤੱਕ ਅਧਿਆਪਕਾਂ ਦੇ  ਗਰੂੁੱਪ ਬਣਾ ਕੇ ਸਿਖਲਾਈ ਦਿੱਤੀ ਜਾਵੇਗੀ।  ਇਹ ਅਧਿਆਪਕ  ਸਿਖਲਾਈ  ਪ੍ਰਾਪਤ ਕਰਨ  ਉਪਰੰਤ ਆਪਣੇ-ਆਪਣੇ  ਸਕੂਲਾਂ ਦੇ ਬਾਕੀ ਅਧਿਆਪਕਾਂ ਨੁੂੰ  ਸਿਖਲਾਈ ਦੇਣਗੇ। ਮੀਟਿੰਗ ਵਿੱਚ  ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਜਸਵੀਰ ਸਿੰਘ, ਜਿਲ੍ਹਾ ਟਰਾਂਸਪੋਰਟ ਅਫਸਰ ਸ੍ਰੀ ਜਗਦੀਸ ਸਿੰਘ ਜੌਹਲ, ਡੀ.ਐਸ.ਪੀ. ਟਰੈਫਿਕ, ਡਿਪਟੀ ਡੀ.ਈ. ਓ. (ਸੈਕੰਡਰੀ) ਸ੍ਰੀਮਤੀ ਰਵਿੰਦਰ ਕੌਰ, ਡਿਪਟੀ ਡੀ.ਈ. ਓ.(ਐਲੀਮੈਂਟਰੀ) ਸ੍ਰੀਮਤੀ ਡੈਜੀ, ਪ੍ਰਧਾਨ ਮੈਸ ਟਰੈਕਸ ਰੋਡ ਸੇਫਟੀ ਐਨ.ਜੀ.ਓ. ਨਵੀਂ ਦਿੱਲੀ ਸ੍ਰੀ ਅਨੁਰਾਗ ਕੁਲਛੇਤਰਾ, ਕੁਆਰਡੀਨੇਟਰ ਰੋਡ ਸੇਫਟੀ, ਦਫਤਰ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਸ੍ਰੀ ਮਨਮੋਹਨ ਲੂਥਰਾ ਅਤੇ ਸ੍ਰੀ ਹਰਵਿੰਦਰ ਸਿੰਘ ਡੀ.ਜੀ.ਸੀ. ਦਫਤਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

WRITTEN BY