Skip to content
Independent perspectives. Global stories.
BREAKING

ਕੇਂਦਰੀ ਗ੍ਰਹਿ ਮੰਤਰੀ ਵੱਲੋਂ ਜ਼ਖਮੀ ਸੀ.ਆਰ.ਪੀ.ਐਫ ਜਵਾਨਾਂ ਨਾਲ ਹਸਪਤਾਲ ’ਚ ਮੁਲਾਕਾਤ

Share this story

2017_4$largeimg25_Tuesday_2017_114258394 ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਅੱਜ ਸੁਕਮਾ ਹਮਲੇ ਦੇ ਜ਼ਖਮੀ ਜਵਾਨਾਂ ਨਾਲ ਹਸਪਤਾਲ ਵਿਚ ਮੁਲਾਕਾਤ ਕੀਤੀ। ਉਨ੍ਹਾਂ ਨੇ ਜਵਾਨਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ। ਇਸ ਮੌਕੇ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਨਕਸਲੀਆਂ ਤੋਂ ਡਰਨ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਜਵਾਨਾਂ ਉਤੇ ਨਕਸਲੀ ਹਮਲਾ ਇਕ ਕਾਇਰਾਨਾ ਘਟਨਾ ਹੈ। ਇਸ ਦੌਰਾਨ ਪੱਤਾ ਲੱਗਾ ਹੈ ਕਿ ਖੂਫੀਆ ਏਜੰਸੀਆਂ ਨੂੰ ਇਸ ਹਮਲੇ ਦਾ ਪਹਿਲਾਂ ਪਤਾ ਲਗ ਗਿਆ ਸੀ। ਇਸ ਲਈ ਹੀ ਸੀਆਰਪੀਐਫ ਨੂੰ ਸੜਕ ਦੀ ਉਸਾਰੀ ’ਚ ਲੱਗੇ ਮਜ਼ਦੂਰਾਂ ਦੀ ਰਾਖੀਲਈ ਤਾਇਨਾਤ ਕੀਤਾਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਇਸ ਹਮਲੇ ’ਚ ਸ਼ਾਮਿਲ ਨਕਸਲੀ ਛੱਤਿਸਗੜ੍ਹ, ਆਂਧਰਾ ਪ੍ਰਦੇਸ਼ ਅਤੇ ਉੜੀਸਾ ਤੋਂ ਆਏ ਸਨ।

WRITTEN BY