Skip to content
Independent perspectives. Global stories.
BREAKING

‘ਸੌ ਦਿਨ ਚੋਰ ਦਾ ਅਤੇ ਇੱਕ ਦਿਨ ਸਾਧ ਦਾ’..ਬਰਨਾਲਾ ਪੁਲਿਸ ਵੱਲੋਂ ਠੱਗਾਂ ਦਾ ਗਿਰੋਹ ਕਾਬੂ…

Share this story

image ਬਰਨਾਲਾ, 25 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)- ਜਾਅਲੀ ਦਸਤਾਵੇਜ ਤਿਆਰ ਕਰਕੇ ਠੱਗੀਆਂ ਮਾਰਨ ਵਾਲੇ ਗਿਰੋਹ ਨੂੰ ਬਰਨਾਲਾ ਪੁਲਿਸ ਵੱਲੋਂ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸਐਸਪੀ ਬਰਨਾਲਾ ਸ੍ਰੀ ਸੁਸ਼ੀਲ ਕੁਮਾਰ ਦੇ ਦੱਸਣ ਮੁਤਾਬਕ ਹਰਪ੍ਰੀਤ ਸਿੰਘ ਪੁੱਤਰ ਰਾਜਵੀਰ ਸਿੰਘ ਵਾਸੀ ਨਾਈਵਾਲਾ ਦੀ ਦਰਖਾਸਤ ਦੇ ਆਧਾਰ ਤੇ  ਉਕਤ ਗਿਰੋਹ ਨੂੰ ਫੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਗੁਰਜੰਟ ਸਿੰਘ ਪੱੁਤਰ ਪ੍ਰੀਤਮ ਸਿੰਘ ਵਾਸੀ ਨਾਈਵਾਲਾ, ਕਮਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਲੀਪੁਰਕਲਾ, ਗੁਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਭੱਠਾ ਧੂਆ, ਸ੍ਰੀ ਰਾਮ ਵਾਸੀ ਹੰਡਿਆਇਆ ਹਾਲ ਉਮ ਸਿਟੀ ਬਰਨਾਲਾ ਸਮੇਤ ਸਮੇਤ ਦੋ ਨਾ-ਮਾਲੂਮ ਔਰਤਾਂ ਸਮੇਤ ਐਕਸਿਸ ਬੈਂਕ ਅਤੇ ਸੈਂਟਰਲ ਬੈਂਕ ਬਰਾਂਚ ਬਰਨਾਲਾ ਦੀ ਮਿਲੀ ਭੁਗਤ ਨਾਲ ਦਰਖਾਸਤ ਕਰਤਾ ਹਰਪ੍ਰੀਤ ਸਿੰਘ, ਉਸ ਦੇ ਭਰਾ ਗੁਰਪ੍ਰੀਤ ਸਿੰਘ ਅਤੇ ਮਾਤਾ ਅਮਰਜੀਤ ਕੌਰ ਦੇ ਨਾਮ ਅਤੇ ਐਡਰੈਸ ਦੇ ਜਾਅਲੀ ਦਸਤਾਵੇਜ ਤਿਆਰ ਕਰਕੇ, ਆਪਣੀਆਂ ਫੋਟੋਆਂ ਲਾ ਕੇ 76 ਲੱਖ 50 ਹਜ਼ਾਰ ਦੀਆਂ ਚਾਰ ਲਿਮਟਾਂ ਤਿਆਰ ਕਰਕੇ ਠੱਗੀ ਮਾਰੀ ਗਈ ਹੈ। ਜਿਸ ਸਬੰਧੀ ਮੁਕੱਦਮਾ ਨੰਬਰ 97 ਮਿਤੀ 05-04-2017 ਅ/ਧ 419,420,467,468,471,120-ਬੀ ਆਈ.ਪੀ.ਸੀ ਥਾਣਾ ਸਿਟੀ ਬਰਨਾਲਾ ਦਰਜ ਕਰਕੇ ਇੱਕ ਗਰੋਹ ਵੱਲੋ ਸੋਚੀ ਸਮਝੀ ਸਾਜਿਸ਼ ਤਹਿਤ ਇੰਨੀ ਵੱਡੀ ਰਕਮ ਨੁੰ ਠੱਗੇ ਜਾਣ ’ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤਫਤੀਸ ਐਸ.ਆਈ ਬਲਜੀਤ ਸਿੰਘ ਇੰਚਾਰਜ ਈ.ਓ.ਵਿੰਗ ਬਰਨਾਲਾ ਨੂੰ ਸੌਂਪੀ ਗਈ,ਜਿਨਾਂ ਦੇ ਨਾਲ ਏਐਸਆਈ ਰਣਜੀਤ ਸਿੰਘ ਥਾਣਾ ਸਿਟੀ ਬਰਨਾਲਾ ਵੱਲੋ ਆਪਣੇ ਸਟਾਫ ਰਾਹੀਂ ਤਫਤੀਸ਼ ਕਰਦਿਆਂ ਹੋਇਆ ਦੋਸ਼ੀ ਕਮਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਲੀਪੁਰਕਲਾ ਨੂੰ  ਗ੍ਰਿਫ਼ਤਾਰ ਕਰਕੇ ਉਪਰੋਕਤ ਠੱਗੀ ਦੀ ਰਕਮ ਵਿੱਚੋਂੋ 2 ਲੱਖ 50 ਹਜਾਰ ਰੁਪਏ ਬਰਾਮਦ ਕੀਤੇ ਅਤੇ ਉਸਦੀਆਂ ਫੋਟੋਆਂ ਵਾਲੇ ਜਾਅਲੀ ਪੈਨ ਕਾਰਡ, ਵੋਟਰ ਕਾਰਡ ਅਤੇ ਡਰਾਵਿੰਗ ਲਾਇਸੰਸ ਵੱਖ-ਵੱਖ ਨੰਬਰਾਂ ਦੇ ਬਰਾਮਦ ਹੋਏ। ਲਗਾਤਾਰ ਕੀਤੀ ਜਾ ਰਹੀ ਤਫਤੀਸ਼ ਦੇ ਦੌਰਾਨ ਇਸ ਗਰੋਹ ਦਾ ਸਰਗਨਾ ਗੁਰਜੰਟ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਨਾਈਵਾਲਾ, ਗੁਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਭੱਠਾ ਧੂਆ ਅਤੇ ਸ੍ਰੀ ਰਾਮ ਪੁੱਤਰ ਸਤੋਸ਼ ਕੁਮਾਰ ਵਾਸੀ ਹੰਡਿਆਇਆ ਹਾਲ ਉਮ ਸਿਟੀ ਬਰਨਾਲਾ ਨੂੰ ਸਮੇਤ ਕਾਰ ਡਿਜ਼ਾਇਰ ਨੰਬਰ ਪੀ ਬੀ 19 ਪੀ 1728 ਸਮੇਤ ਗ੍ਰਿਫਤਾਰ ਕਰਕੇ ਠੱਗੀ ਹੋਈ ਰਕਮ 6 ਲੱਖ ਰੁਪਏ ਹੋਰ ਬਰਾਮਦ ਕਰਵਾ ਲਏ ਗਏ ਹਨ। ਇਸ ਤਰਾਂ ਠੱਗੀ ਹੋਈ ਰਕਮ ਵਿੱਚੋ ਕੁੱਲ 8 ਲੱਖ 50 ਹਜਾਰ ਰੁਪਏ ਬ੍ਰਾਮਦ ਹੋ ਚੁੱਕੇ ਹਨ।  ਉਨ੍ਹਾਂ ਦੱਸਿਆ ਕਿ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਸਬੰਧਤ ਬੈਕਾਂ ਦੇ ਰੋਲ ਸਬੰਧੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਦੋਸ਼ੀਆਂ ਪਾਸੋਂ ਪੱੁਛਗਿੱਛ ਜਾਰੀ ਹੈ, ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ।

WRITTEN BY