ਨਕਸਲੀਆਂ ਖ਼ਿਲਾਫ਼ ਫ਼ੌਜ ਦਾ ਇਸਤੇਮਾਲ ਨਹੀ : ਗ੍ਰਹਿ ਮੰਤਰਾਲਾ
ਰਾਏਪੁਰ, 25 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਸੁਕਮਾ ‘ਚ ਹੋਏ ਨਕਸਲੀ ਹਮਲੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ 8 ਮਈ ਨੂੰ ਨਕਸਲ ਪ੍ਰਭਾਵਿਤ 10 ਸੂਬਿਆ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਬੁਲਾਈ ਹੈ, ਜਿਸ ਵਿੱਚ ਜਵਾਬੀ ਰਣਨੀਤੀ ਉੱਪਰ ਵਿਚਾਰ ਹੋਵੇਗਾ। ਇਸ ਦੌਰਾਨ ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਨਕਸਲੀਆਂ ਖ਼ਿਲਾਫ਼ ਫ਼ੌਜ ਦਾ ਇਸਤੇਮਾਲ ਨਹੀ ਹੋਵੇਗਾ ਕਿਉਂਕਿ ਨਕਸਲੀਆਂ ਖ਼ਿਲਾਫ਼ ਕਾਰਵਾਈ ਸੂਬਿਆ ਦਾ ਅੰਦਰੂਨੀ ਮਾਮਲਾ ਹੈ ਤੇ ਅੰਦਰੂਨੀ ਮਾਮਲਿਆਂ ‘ਤੇ ਪੁਲਿਸ ਕਾਰਵਾਈ ਕਰੇਗੀ।ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲੇ ‘ਚ ਸੋਮਵਾਰ ਨੂੰ ਨਕਸਲੀ ਵਾਦੀਆਂ ਦੇ ਹਮਲੇ ’ਚ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐਫ.) ਦੇ ਸ਼ਹੀਦ ਹੋਏ 26 ਜਵਾਨਾਂ ਨੂੰ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਇੱਥੇ ਸ਼ਰਧਾਂਜਲੀ ਦਿੱਤੀ।ਇਸ ਦੌਰਾਨ ਉਨ੍ਹਾਂ ਦੇ ਨਾਲ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਅਤੇ ਮੁੱਖ ਮੰਤਰੀ ਰਮਨ ਸਿੰਘ ਮੌਜੂਦ ਰਹੇ। ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਬਾਅਦ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਹਮਲਾ ਸੋਚੀ-ਸਮਝੀ ਹੱਤਿਆ ਹੈ।ਉਨ੍ਹਾਂ ਨੇ ਕਿਹਾ ਕਿ ਇਹ ਹਮਲਾ ਸੀ.ਆਰ.ਪੀ.ਐਫ. ਦੀ ਚਲ ਰਹੀ ਕਾਰਵਾਈ ਨਾਲ ਮਾਓਵਾਦੀਆਂ ਦੀ ਬੌਖਲਾਹਟ ਦਾ ਨਤੀਜਾ ਹੈ ਸੁਕਮਾ ਹਮਲਾ ਹੈ ਪਰ ਅਸੀਂ ਜਵਾਨਾਂ ਦੇ ਬਲੀਦਾਨ ਨੂੰ ਵਿਅਰਥ ਨਹੀਂ ਜਾਣ ਦੇਵਾਂਗੇ।
ਰਾਜਨਾਥ ਨੇ 10 ਨਕਸਲ ਪ੍ਰਭਾਵਿਤ ਸੂਬਿਆ ਦੇ ਮੁੱਖ ਮੰਤਰੀਆਂ ਦੀ 8 ਨੂੰ ਬੁਲਾਈ ਮੀਟਿੰਗ



