ਨਵੀਂ ਦਿੱਲੀ, 25 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਗੂਗਲ ਨੇ ਗੁਜਰਾਤੀ, ਪੰਜਾਬੀ, ਮਲਯਾਲਮ ਅਤੇ ਕੰਨੜ ਸਮੇਤ 9 ਹੋਰ ਭਾਰਤੀ ਭਾਸ਼ਾਵਾਂ ਲਈ ਸਮਰਥਨ ਉਪਲੱਬਧ ਕਰਵਾਇਆ ਹੈ।ਇਸ ਤੋਂ ਵਧ ਲੋਕ ਆਪਣੀ ਪਸੰਦ ਦੀ ਭਾਸ਼ਾ ’ਚ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ।‘ਨਿਊਰਲ ਮਸ਼ੀਨ ਟਰਾਂਸਲੇਸ਼ਨ’ ’ਤੇ ਆਧਾਰਤ ਇਹ ਪ੍ਰਣਾਲੀ ਅੰਗਰੇਜ਼ੀ ਅਤੇ 9 ਵਿਆਪਕ ਰੂਪਾਂ ਨਾਲ ਇਸਤੇਮਾਲ ਹੋਣ ਵਾਲੀਆਂ ਭਾਰਤੀ ਭਾਸ਼ਾਵਾਂ- ਹਿੰਦੀ, ਬਾਂਗਲਾ, ਮਰਾਠੀ, ਤਮਿਲ, ਤੇਲੁਗੂ, ਗੁਜਰਾਤੀ, ਪੰਜਾਬੀ, ਮਲਯਾਲਮ ਅਤੇ ਕੰਨੜ ‘ਚ ਅਨੁਵਾਦ ਕਰ ਸਕੇਗੀ।
ਗੂਗਲ ਨੇ ਪੰਜਾਬੀ ਸਮੇਤ 9 ਹੋਰ ਭਾਰਤੀ ਭਾਸ਼ਾਵਾਂ ਲਈ ਸਪੋਰਟ ਉਪਲੱਬਧ ਕਰਾਈ



