Skip to content
Independent perspectives. Global stories.
BREAKING

ਮੌਸਮ ਵਿਭਾਗ ਵੱਲੋਂ ਚੇਤਾਵਨੀ-21 ਤੱਕ ਝੱਲਣਾ ਪਵੇਗਾ ਮੌਸਮ ਦਾ ਕਹਿਰ

Share this story

Weather ਨਵੀਂ ਦਿੱਲੀ, 16 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਮੌਸਮ ਵਿਭਾਗ ਨੇ ਦੱਸਿਆ ਕਿ ਗੁਜਰਾਤ ਦੇ ਸੌਰਾਸ਼ਟਰ ਅਤੇ ਕੱਛ, ਰਾਜਸਥਾਨ ਦੇ ਪੱਛਮੀ ਹਿੱਸੇ ਅਤੇ ਪੱਛਮੀ ਮੱਧ ਪ੍ਰਦੇਸ਼ ਦੇ ਵਧੇਰੇ ਇਲਾਕਿਆਂ ‘ਚ ਭਿਆਨਕ ਗਰਮੀ ਪੈ ਰਹੀ ਹੈ। ਮਹਾਰਾਸ਼ਟਰ ਦੇ ਮਰਾਠਵਾੜਾ ਅਤੇ ਵਿਦਰਭ ਜ਼ੋਰਦਾਰ ਗਰਮੀ ਦੀ ਲਪੇਟ ‘ਚ ਹੈ। ਕਈ ਇਲਾਕਿਆਂ ‘ਚ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਪਿਛਲੇ 24 ਘੰਟੇ ‘ਚ ਮਹਾਰਾਸ਼ਟਰ ਦੇ ਚੰਦਰਪੁਰ ‘ਚ ਤਾਪਮਾਨ 45.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਰਾਜਸਥਾਨ ‘ਚ ਬਾੜਮੇਰ ‘ਚ 45.5 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਚੁਰੂ ਗੰਗਾਨਗਰ ਅਤੇ ਬੀਕਾਨੇਰ ‘ਚ 45 ਡਿਗਰੀ ਸੈਲਸੀਅਸ ਦਾ ਤਾਪਮਾਨ ਰਿਕਾਰਡ ਕੀਤਾ ਗਿਆ।ਮੌਸਮ ਵਿਭਾਗ ਮੁਤਾਬਕ ਇਨ੍ਹਾਂ ਇਲਾਕਿਆਂ ਨੂੰ ਅਜੇ ਫਿਲਹਾਲ ਭਿਆਨਕ ਗਰਮੀ ਤੋਂ ਅਗਲੇ 1 ਹਫਤੇ ਤੱਕ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਨੇ ਉੱਤਰ-ਪੱਛਮੀ ਭਾਰਤ ਦੇ ਸਾਰੇ ਇਲਾਕਿਆਂ ‘ਚ 21 ਅਪ੍ਰੈਲ ਤੱਕ ਭਿਆਨਕ ਗਰਮੀ ਪੈਣ ਦਾ ਅੰਦਾਜ਼ਾ ਜਤਾਇਆ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਆਰ ਬਿਸੇਨ ਮੁਤਾਬਕ ਪੱਛਮੀ ਰਾਜਸਥਾਨ ਅਤੇ ਉਸ ਨਾਲ ਲੱਗਦੇ ਪਾਕਿਸਤਾਨ ਦੇ ਇਲਾਕੇ ਉਪਰ ਇਕ ਐਂਟੀ ਸਾਈਕਲੋਨ (ਵਿਰੋਧੀ ਚੱਕਰਵਾਤ) ਬਣਿਆ ਹੈ, ਜਿਸ ਦੇ ਪ੍ਰਭਾਵ ਨਾਲ ਹਵਾਵਾਂ ਉਪਰੋਂ ਹੇਠਾਂ ਵੱਲ ਆ ਰਹੀਆਂ ਹਨ। ਹਵਾਵਾਂ ਦੇ ਉਪਰੋਂ ਹੇਠਾਂ ਆਉਣ ‘ਤੇ ਸਤਿਹ ‘ਚ ਹਵਾ ਦਾ ਪ੍ਰਭਾਲ ਵਧ ਜਾਂਦਾ ਹੈ ਅਤੇ ਇਸ ਕਾਰਨ ਅਜਿਹੇ ਇਲਾਕਿਆਂ ‘ਚ ਸਤਿਹ ਦਾ ਤਾਪਮਾਨ ਸਧਾਰਨ ਦੇ ਮੁਕਾਬਲੇ 3 ਤੋਂ 4 ਸੈਲਸੀਅਸ ਵਧ ਜਾਂਦਾ ਹੈ।

WRITTEN BY