Skip to content
Independent perspectives. Global stories.
BREAKING

ਬਿਜਲੀ ਬੋਰਡ ਦੇ ਦਫਤਰ ਮੁਹਰੇ ਮੀਟਿੰਗ ਕੀਤੀ

Share this story

image ਕਾਦੀਆਂ, 16 ਅਪ੍ਰੈਲ  (ਅਬਦੁਲ ਸਲਾਮ ਤਾਰੀ)- ਅੱਜ ਬਿਜਲੀ ਬੋਰਡ  ਕਾਦੀਆਂ ਦੇ ਦਫਤਰ ਮੁਹਰੇ ਬਿਜਲੀ ਬੋਰਡ ਪੈਂਸ਼ਨਰਜ ਸਿ ਮੋਕੇ   ਅਸੋਸੀਏਸ਼ਨ ਦੇ ਮੈਂਬਰਾਂ ਦੀ ਮੀਟਿੰਗ ਹੋਈ। ਇਸ ਸੰਬੰਧ ਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਾਮ ਲੁਭਾਇਆ ਨੇ ਦਸਿਆ ਕਿ ਇਸ ਮੀਟਿੰਗ ਚ ਆਪਣੀਆਂ ਮੰਗਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੋਕੇ ਤੇ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਚਰਚਾ ਕੀਤੀ ਗਈ। ਬਿਜਲੀ ਬੋਰਡ ਦੇ ਕਾਮਿਆਂ ਨੇ ਇਸ ਮੋਕੇ ਆਪਣੀ ਮੰਗਾਂ ਦੇ ਹੱਕ ਚ ਨਾਅਰੇਬਾਜ਼ੀ ਵੀ ਕੀਤੀ। ਇਸ ਮੋਕੇ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਲੰਬੇ ਚਿਰ ਤੋਂ ਲਟਕਦੀ ਆ ਰਹੀਆਂ ਮੰਗਾਂ ਨੂੰ ਤੁਰੰਤ ਸਵੀਕਾਰ ਕੀਤਾ ਜਾਵੇ।  ਇਸ ਮੋਕੇ ਤੇ ਲਖਵਿੰਦਰ ਸਿੰਘ, ਸਤਨਾਮ ਸਿੰਘ,ਬਲਜੀਤ ਸਿੰਘ, ਤਰਲੋਕ ਸਿੰਘ, ਗੁਰਦਿਆਲ ਸਿੰਘ, ਗੁਰਮੇਜ ਸਿੰਘ,ਬਲਕਾਰ ਸਿੰਘ, ਸੋਹਨ ਸਿੰਘ, ਤਰਸੇਮ ਸਿੰਘ, ਗੁਰਇਕਬਾਲ ਸਿੰਘ ਮੌਜੂਦ ਸਨ।

WRITTEN BY