ਤਰਨਤਾਰਨ, 14 ਅਪ੍ਰੈਲ (ਆਹਲੂਵਾਲੀਆ, ਰਵਿੰਦਰ ਕੱਕੜ)- ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਡਾ. ਬੀ.ਆਰ. ਅੰਬੇਡਕਰ ਦੀ ਜਯੰਤੀ ਮੌਕੇ ਨਾਗਪੁਰ ਵਿਖੇ ਡੀ.ਜੀ. ਧੰਨ ਮੇਲੇ ਦੇ ਸਮਾਪਨ ਮੌਕੇ ਦਿੱਤੇ ਗਏ ਲਾਈਵ ਭਾਸ਼ਨ ਨੂੰ ਸਥਾਨਿਕ ਡੀ.ਸੀ. ਦਫ਼ਤਰ ਵਿਖੇ ਐਨ.ਵਾਈ.ਕੇ. ਦੇ ਵਲੰਟੀਅਰਜ਼, ਵੱਖ ਵੱਖ ਦਫ਼ਤਰਾਂ ਦੇ ਮੁਲਾਜਮਾਂ ਅਤੇ ਸਕੂਲੀ ਬੱਚਿਆਂ ਨੂੰ ਸੁਣਾਇਆ ਗਿਆ। ਇਸ ਮੌਕੇ ‘ਤੇ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਟੀ.ਪੀ.ਐਸ. ਫੂਲਕਾ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਪੰਜਾਬ ਨੈਸ਼ਨਲ ਬੈਂਕ, ਯੂਕ ਕੁਆਰਡੀਨੇਟਰ ਬਿਕਰਮ ਸਿੰਘ ਗਿੱਲ ਵੀ ਮੌਜੂਦ ਸਨ।ਇਸ ਮੌਕੇ ’ਤੇ ਵੱਖ ਵੱਖ ਬੈਂਕਾਂ ਵੱਲੋਂ ਨਹਿਰੂ ਯੁਵਾ ਕੇਂਦਰ ਦੇ ਵਲੰਂਟੀਅਰਾਂ, ਸਕੂਲੀ ਬੱਚਿਆਂ ਨੂੰ ਡਿਜੀਟਲ ਅਦਾਨ ਪ੍ਰਦਾਨ ਕਰਨ ਸੰਬੰਧੀ ਜਾਣਕਾਰੀ ਦੇਣ ਲਈ ਸਟਾਲ ਵੀ ਲਗਾਏ ਗਏ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਟੀ.ਪੀ.ਐਸ. ਫੂਲਕਾ ਵੱਲੋਂ ਇਨ੍ਹਾਂ ਸਟਾਲਾਂ ਦੀ ਨਿਰੀਖਣ ਵੀ ਕੀਤਾ ਗਿਆ। ਠੀਕ ਦੁਪਹਿਰ 12.25 ਤੋਂ 1.40 ਤੱਕ ਚੱਲੇ ਇਸ ਪ੍ਰੋਗਰਾਮ ਨੂੰ ਬੱਚਿਆਂ, ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਅਤੇ ਵੱਖ ਵੱਖ ਵਿਭਾਗਾਂ ਦੇ ਮੁਲਾਜਮਾਂ ਨੇ ਬੜੇ ਧਿਆਨ ਨਾਲ ਦੇਖਿਆ ਅਤੇ ਪ੍ਰਧਾਨ ਮੰਤਰੀ ਦੇ ਭਾਸ਼ਨ ਨੂੰ ਸੁਣਿਆ। ਇਸ ਮੌਕੇ ’ਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਚਲਾਇਆ ਗਿਆ ਡੀ.ਜੀ. ਧੰਨ ਪ੍ਰੋਗਰਾਮ ਬਹੁਤ ਹੀ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨਾਲ ਪੂਰੇ ਦੇਸ਼ ਦੇ ਲੋਕ ਡਿਜੀਟਲ ਅਦਾਨ ਪ੍ਰਦਾਨ ਕਰਨ ਪ੍ਰਤੀ ਚੰਗੀ ਤਰ੍ਹਾਂ ਨਾਲ ਜਾਣੂ ਹੋਣਗੇ। ਉਨ੍ਹਾਂ ਕਿਹਾ ਕਿ ਡਿਜੀਟਲ ਇੰਡੀਆ ਸਕੀਮ ਤਹਿਤ ਕੋਈ ਵੀ ਅਦਾਨ ਪ੍ਰਦਾਨ ਬਿਨ੍ਹਾਂ ਕੈਸ਼ ਦੇ ਆਨ ਲਾਈਨ ਕੀਤਾ ਜਾ ਸਕਦਾ ਹੈ ਜੋ ਕਿ ਦੇਸ਼ ਵਾਸੀਆਂ ਲਈ ਇਕ ਵੱਡੀ ਸਹੂਲਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੈਂਕ ਖਾਤਿਆਂ ਨੂੰ ਅਧਾਨ ਕਾਰਡ ਨਾਲ ਿਕ ਕੀਤਾ ਗਿਆ ਹੈ ਅਤੇ ਹੁਣ ਲੋਕ ਆਪਣੇ ਅਧਾਰ ਕਾਰਡ ਨਾਲ ਵੀ ਕਿਸੇ ਕਿਸਮ ਦਾ ਆਦਾਨ ਪ੍ਰਦਾਨ ਆਸਾਨੀ ਨਾਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਐਂਡਰੋਇਡ ਫੋਨਾਂ ਲਈ ਕਈ ‘ਬੀਮ‘ ਐਪ ਵੀ ਲਾਂਚ ਕੀਤਾ ਗਿਆ ਹੈ ਜਿਸਦੀ ਵਰਤੋਂ ਨਾਲ ਅਸੀਂ ਕਿਸੇ ਵੀ ਤਰ੍ਹਾਂ ਦੀ ਆਨ ਲਾਈਨ ਟਰਾਂਸੈਕਸ਼ਨ ਆਸਨੀ ਨਾਲ ਪੂਰੀ ਸੁਰੱਖਿਆ ਨਾਲ ਕਰ ਸਕਦੇ ਹਨ।ਏ.ਡੀ.ਸੀ. ਨੇ ਮੌਕੇ ‘ਤੇ ਹਾਜ਼ਰ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਨੂੰ ਅਪੀਲ ਕੀਤ ਕਿ ਉਹ ਡੀ.ਜੀ. ਧੰਨ ਬਾਰੇ ਮੁਕੰਮਲ ਜਾਣਕਾਰੀ ਹਾਸਲ ਕਰਕੇ ਅੱਗੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਇਸ ਸੰਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਤਾਂ ਜੋ ਇਸ ਸਰਹੱਦੀ ਜ਼ਿਲ੍ਹਾ ਤਰਨਤਾਰਨ ਦੇ ਲੋਕ ਪੂਰੀ ਤਰ੍ਹਾਂ ਨਾਲ ਡਿਜੀਟਲ ਇੰਡੀਆ ਦੀ ਸਕੀਮ ਨਾਲ ਜੁੜ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੈਂਕਾਂ ਦੇ ਸਹਿਯੋਗ ਨਾਲ ਬਲਾਕ ਪੱਧਰ ‘ਤੇ ਅਤੇ ਪਿੰਡ ਪੱਧਰ ‘ਤੇ ਪਹਿਲਾਂ ਹੀ ਜਾਗਰੂਕਤਾ ਪ੍ਰੋਗਰਾਮ ਚਾਲਏ ਜਾ ਰਹੇ ਹਨ ਅਤੇ ਲੋਕਾਂ ਨੂੰ ਡੀ.ਜੀ. ਧੰਨ ਪ੍ਰ੍ਰੋਗਰਾਮ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।
ਡੀ.ਜੀ. ਧਨ ਮੇਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਾਇਵ ਭਾਸ਼ਨ ਸੁਣਾਇਆ



