Skip to content
Independent perspectives. Global stories.
BREAKING

ਡੀ.ਐੱਸ.ਪੀ. ਅਮਰਗੜ੍ਹ ਵੱਲੋਂ ਡਰੱਗ ਹੈਲਪ ਲਾਇਨ ਦੀ ਸ਼ੁਰੂਆਤ

Share this story

image ਅਮਰਗੜ੍ਹ, 14 ਅਪ੍ਰੈਲ (ਸੁਖਵਿੰਦਰ ਸਿੰਘ ਅਟਵਾਲ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਐੱਸ.ਐੱਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਚਲਾਈ ਨਸ਼ਾ ਵਿਰੋਧੀ ਮੁੰਹਿਮ ਤਹਿਤ ਅਮਰਗੜ੍ਹ ਦੇ ਨਵੇਂ ਡੀ.ਐੱਸ.ਪੀ ਕਰਨਵੀਰ ਸਿੰਘ ਨੇ ਪ੍ਰੈਸ ਕਾਂਨਫਰੰਸ ਦੌਰਾਨ ਦੱਸਿਆ ਕਿ ਪੰਜਾਬ ’ਚੋਂ ਨਸ਼ੇ ਦੇ ਖ਼ਾਤਮੇ ਲਈ ਪੰਜਾਬ ਪੁਲਿਸ ਪੂਰੀ ਮੁਸ਼ਤੈਦੀ ਅਤੇ ਤਕਨੀਕ ਨਾਲ਼ ਕੰਮ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ 85545-45004 ਨੰਬਰ ’ਤੇ ਵਟਸਐੱਪ ਗਰੁੱਪ ਬਣਾਕੇ ਡਰੱਗ ਹੈਲਪ ਲਾਇਨ ਸਥਾਪਤ ਕੀਤੀ ਗਈ ਹੈ, ਜੇਕਰ ਅਮਰਗੜ੍ਹ ਇਲਾਕੇ ਵਿੱਚ ਕੋਈ ਵੀ ਨਸ਼ੇ ਵੇਚਣ ਦਾ ਧੰਦਾ ਕਰਦਾ ਹੈ ਤਾਂ ਤਰੁੰਤ ਇਸ ਨੰਬਰ ’ਤੇ ਸੰਦੇਸ਼ ਭੇਜਕੇ ਉਸ ਬੰਦੇ ਬਾਰੇ ਸੂਚਨਾ ਦੇਣਾਂ ਹਰ ਜਿੰਮੇਵਾਰ ਨਾਗਰਿਕ ਦਾ ਫ਼ਰਜ਼ ਬਣਦਾ ਹੈ, ਪੁਲਿਸ ਵੱਲੋਂ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਹਰ ਤਰ੍ਹਾਂ ਦੇ ਜ਼ੁਰਮ, ਔਰਤਾਂ ਨਾਲ਼ ਛੇੜਛਾੜ ਕਰਨ ਵਾਲੇ ਸ਼ਰਾਰਤੀ ਅਨਸ਼ਰ ਅਤੇ ਟ੍ਰੈਫ਼ਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਵਾਲੇ ਵੀ ਹੁਣ ਵਖ਼ਸੇ ਨਹੀਂ ਜਾਣਗੇ।ਸਮਾਜ ਵਿੱਚ ਫੈਲੀ ਨਸ਼ਿਆਂ ਰੂਪੀ ਗੰਦਗੀ ਨੂੰ ਸਾਫ਼ ਕਰਨ ਲਈ ਉਨ੍ਹਾਂ ਤਿੰਨੋਂ ਪੱਪਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਲਿਸ, ਪ੍ਰੈੱਸ ਅਤੇ ਪਬਲਿਕ ਦੀ ਤਿਕੜੀ ਜੇਕਰ ਮਿਲਕੇ ਕੰਮ ਕਰੇ ਤਾਂ ਇੱਕ ਚੰਗੇ ਸਮਾਜ ਦੀ ਸਿਰਜਣਾ ਸਹਿਜੇ ਹੀ ਕੀਤੀ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਨਾਲ਼ ਬਨੂੜ ਤੋਂ ਬਦਲ ਕੇ ਆਏ ਨਵੇਂ ਥਾਣਾਂ ਮੁੱਖੀ ਬਲਜੀਤ ਸਿੰਘ ਵੀ ਹਾਜ਼ਰ ਸਨ।

WRITTEN BY