ਰਾਮਪੁਰਾ ਫੂਲ, 14 ਅਪ੍ਰੈਲ (ਮਨਪ੍ਰੀਤ ਸਿੰਘ ਗਿੱਲ)- ਅੱਜ ਰਾਮਪੁਰਾ ਫੂਲ ਟਰੈਫਿਕ ਨਿਯਮਾਂ ਦੀ ਉਲੰਘਨਾ ਕਰਨ ਵਾਲਿਆਂ ਖਿਲਾਫ ਛੇੜੀ ਮੁਹਿੰਮ ਤਹਿਤ ਦਸ ਚਲਾਨ ਕੱਟੇ ਗਏ। ਪੰਜਾਬ ਪੁਲਿਸ ਵੱਲੋ ਮਨਚਲਿਆਂ ਅਤੇ ਸਰਾਰਤੀ ਅਨਸਰਾਂ ਖਿਲਾਫ ਛੇੜੀ ਮੁਹਿੰਮ ਤਹਿਤ ਥਾਣਾ ਸਿਟੀ ਰਾਮਪੁਰਾ ਦੇ ਐਸ ਐਚ ੳ ਪ੍ਰਦੀਪ ਸਿੰਘ ਦੇ ਦਿਸਾ ਨਿਰਦੇਸਾਂ ਅਨੁਸਾਰ ਸ਼ਹਿਰ ਦੇ ਵੱਖ ਵੱਖ ਥਾਂਵਾਂ ਤੇ ਨਾਕਾ ਬੰਦੀ ਕਰਕੇ ਬਿਨਾ ਨੰਬਰ ਪਲੇਟ, ਤੇਜ ਰਫਤਾਰ, ਟਰੀਪਲ ਸਵਾਰੀ ਆਦਿ ਦੇ ਚਲਾਨ ਕੱਟੇ। ਟਰੈਫਿਕ ਪੁਲਸ ਮੁਲਾਜ਼ਮ ਹਰਵਿੰਦਰ ਦਾਸ ਨੇ ਦੱਸਿਆ ਕਿ ਅੱਜ ਦਸ ਵਿਅਕਤੀਆਂ ਦੇ ਚਲਾਨ ਕੱਟੇ ਤੇ ਦੋ ਮੋਟਰਸਾਇਕਲ ਬੰਦ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਇਸੇ ਤਰਾਂ ਜਾਰੀ ਰਹੇਗੀ ਤੇ ਟਰੈਫਿਕ ਰੂਲ ਤੋੜਣ ਵਾਲਿਆਂ ਨੂੰ ਬਖਸਿਆਂ ਨਹੀਂ ਜਾਵੇਗਾ। ਉਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਨਾਬਾਲਗ ਬੱਚਿਆਂ ਨੂੰ ਮੋਟਰ ਸਾਈਕਲ ਨਾ ਚਲਾਉਣ ਦਿੱਤੇ ਜਾਣ।
ਟਰੈਫਿਕ ਨਿਯਮ ਤੋੜਣ ਵਾਲਿਆਂ ਦੇ ਕੱਟੇ ਚਲਾਨ



