June 13, 2026 9:13 am

ਕ੍ਰਿਸ਼ਨ ਜਨਮ ਅਸ਼ਟਮੀ ਬੜੇ ਹੀ ਧੂਮਧਾਮ ਨਾਲ ਮਨਾਈ

ਅਨੰਦਪੁਰ ਸਾਹਿਬ, 28 ਅਗਸਤ (ਦਵਿੰਦਰ ਪਾਲ ਸਿੰਘ)-ਅਨੰਦਪੁਰ ਸਾਹਿਬ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੋਕੇ ਧਰਮ ਸਭਾ ਮੰਦਿਰ ਤੋਂ ਵਿਸ਼ੇਸ਼ ਸ਼ੋਭਾ ਯਾਤਰਾ ਦਾ ਆਰੰਭ ਕੀਤਾ ਗਿਆ ਜਿਸ ਵਿਚ ਸ਼੍ਰੀ ਕ੍ਰਿਸ਼ਨ ਜੀ ਦੀਆਂ ਝਾਕੀਆਂ ਵੀ ਮੋਜੂਦ ਸਨ
janamastmi
ਇਹ ਸ਼ੋਭਾ ਯਾਤਰਾ ਸਨਾਤਨ ਧਰਮ ਸਭਾ ਆਨੰਦਪੁਰ ਸਾਹਿਬ ਵੱਲੋਂ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਜ਼ਾਰਾਂ ਵਿਚ ਹੁੰਦੀ ਹੋਈ ਰਾਮ ਲੀਲਾ ਮੈਦਾਨ ਵਿਚ ਪਹੁੰਚੀ ਜਿਥੇ ਸਮਾਜ ਸੇਵਾ ਕਲੱਬ ਦੇ ਨੋਜਵਾਨਾਂ ਵੱਲੋਂ ਪੁਰਾਣੇ ਰੀਤੀ ਰਿਵਾਜਾਂ ਅਨੁਸਾਰ ਮਟਕੀ ਫੋੜੀ ਗਈ ਅਤੇ ਇਸ ਕਲੱਬ ਦੇ ਨੋਜਵਾਨਾਂ ਵੱਲੋਂ ਡਾਂਡੀਆ ਵੀ ਖੇਡਿਆ ਗਿਆ ਜਿਸ ਵਿਚ ਪੰਕਜ ਬੱਸੀ, ਅਖਿਲ ਕੋਸ਼ਲ, ਮਨੋਜ ਗਾਂਧੀ, ਸ਼ਮੀ ਬਜਾਜ, ਅਮਿੱਤ ਬਸੀ, ਹਰੀ ਓਮ, ਸਚਿਨ ਕੋਸ਼ਲ, ਨੀਤੀਸ਼ ਨਰਗਿਸ, ਅੰਕੁਸ਼ ਸ਼ਰਮਾ, ਮੁਕੇਸ਼ ਅਤੇ ਪ੍ਰਸ਼ਾਂਤ ਵੋਹਰਾ ਆਦਿ ਨੋਜਵਾਨ ਸ਼ਾਮਿਲ ਸਨ, ਇਸ ਸ਼ੋਭਾ ਯਾਤਰਾ ਦੀ ਧਰਮ ਸਭਾ ਮੰਦਿਰ ਵਿਚ ਹੀ ਹੋਈ ਜਿਥੇ ਉਪਰੰਤ ਸ਼੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ ਗਿਆ  ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਿਰ ਸਨ।ਕਾਦੀਆਂ ਤੋਂ ਬਲਵਿੰਦਰ ਸੋਹਲ ਦੀ ਰਿਪੋਰਟ-ਸਥਾਨਕ ਮੁਹੱਲਾ ਗੁਰੂਨਾਨਕਪੁਰਾ ਵਿਖੇ ਬੱਚਿਆਂ ਵੱਲੋਂ ਹਰ ਸਾਲ ਦੀ ਤਰਾਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ  ਦਾ ਤਿਉਹਾਰ ਮਨਾਇਆ ਗਿਆ। ਸ਼੍ਰੀ ਕ੍ਰਿਸ਼ਨ ਲੀਲਾ ਕਰਦੇ ਹੋਏ ਕਾਲਜ ਰੋਡ ਵਿਖੇ ਮਟਕੀ ਤੋੜੀ ਅਤੇ ਆਤਿਸ਼ਬਾਜੀ ਚਲਾਈ ਗਈ। ਇਹ ਪ੍ਰੋਗਰਾਮ ਸਕਸ਼ਮ, ਅਰਜੁਨ, ਰੋਹਿਤ, ਮੋਹਿਤ ਸੋਹਲ, ਕਰਨ, ਰਜਤ, ਨਿਖਿਲ, ਅਰਮਾਨ, ਕਰਨ ਭਾਟੀਆ, ਧੀਰਜ ਸੋਹਲ ਆਦਿ ਦੇ ਉਪਰਾਲੇ ਸਦਕਾ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

Send this to a friend