Skip to content
Independent perspectives. Global stories.
BREAKING

ਜਰਮਨ ਏਅਰਪੋਰਟ ’ਤੇ ਭਾਰਤੀ ਔਰਤ ਦੇ ਨਾਲ ਬਦਸਲੂਕੀ ’ਤੇ ਸੁਸ਼ਮਾ ਨੇ ਮੰਗੀ ਰਿਪੋਰਟ

Share this story

image ਨਵੀਂ ਦਿੱਲੀ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਮੂਲ ਦੀ ਔਰਤ ਨੂੰ ਫ੍ਰੈਂਕਫਰਟ ਏਅਰਪੋਰਟ ’ਤੇ ਸੁਰੱਖਿਆ ਜਾਂਚ ਦੇ ਨਾਮ ’ਤੇ ਕੱਪੜੇ ਉਤਾਰਨ ਨੂੰ ਕਿਹਾ ਗਿਆ।ਔਰਤ ਦਾ ਆਰੋਪ ਹੈ ਉਸ ਦੇ ਨਾਲ ਨਸਲੀ ਭੇਦਭਾਵ ਕੀਤਾ ਗਿਆ ਹੈ।ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਥੋਂ ਦੇ ਸੰਬੰਧਿਤ ਦੂਤ ਰਵੀਸ਼ ਕੁਮਾਰ ਤੋਂ ਰਿਪੋਰਟ ਮੰਗੀ ਹੈ। ਆਇਸਲੈਂਡ ਦੇ ਰੇਕਜਾਵਿਕ ’ਚ ਰਹਿਣ ਵਾਲੀ ਸ਼ਰੂਤੀ ਨੇ ਆਇਸਲੈਂਡ ਦੇ ਵਾਸੀ ਨਾਲ ਵਿਆਹ ਕੀਤਾ ਹੈ।ਉਸ ਨੇ ਪੂਰੀ ਘਟਨਾ ਨੂੰ ਆਪਣੀ ਫੇਸਬੁੱਕ ਪੋਸਟ ‘ਤੇ ਬਿਆਨ ਕੀਤੀ ਹੈ। ਉਸ ਨੇ ਕਿਹਾ ਕਿ ਉਹ ਆਪਣੇ ਪਤੀ ਅਤੇ 4 ਸਾਲਾਂ ਬੇਟੀ ਨਾਲ ਬੰਗਲੁਰੂ ਤੋਂ ਆਇਸਲੈਂਡ ਜਾ ਰਹੀ ਸੀ।ਰਸਤੇ ’ਚ ਜਰਮਨ ਏਅਰਪੋਰਟ ’ਤੇ ਉਸ ਨੂੰ ਲਾਈਨ ਤੋਂ ਬਾਹਰ ਕੱਢ ਲਿਆ ਗਿਆ ਅਤੇ ਸੁਰੱਖਿਆ ਜਾਂਚ ਲਈ ਕਮਰੇ ‘ਚ ਆਉਣ ਲਈ ਕਿਹਾ।

WRITTEN BY