Skip to content
Independent perspectives. Global stories.
BREAKING

ਅੰਗਰੇਜ਼ੀ ਨਾਮ ਬਦਲਣ ’ਤੇ ਕੈਪਟਨ ਅਤੇ ਮਨਪ੍ਰੀਤ ਬਾਦਲ ਦੀ ਸੋਚ ਵੱਖ-ਵੱਖ

Share this story

image ਚੰਡੀਗੜ੍ਹ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਨਵੀਂ ਸਰਕਾਰ ‘ਚ ਪਹਿਲੀ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਇਤਿਹਾਸਕ ਵਿਸ਼ੇ ‘ਤੇ ਵੱਖੋ ਵੱਖਰੀ ਸੁਰ ਦੇਖਣ ਨੂੰ ਮਿਲ ਰਹੀ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਅੰਗਰੇਜ਼ਾਂ ਦੇ ਜ਼ਮਾਨੇ ਦੀਆਂ ਸੜਕਾਂ ਤੇ ਹੋਰ ਥਾਵਾਂ ਦੇ ਨਾਮ ਬਦਲਣ ਬਾਰੇ ਮੀਡੀਆ ਵਿੱਚ ਆਏ ਬਿਆਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ਼ਲਤ ਦੱਸਿਆ ਹੈ।ਕੈਪਟਨ ਦਾ ਕਹਿਣਾ ਹੈ ਕਿ ਇਤਿਹਾਸ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਖ਼ੁਦ ਇਤਿਹਾਸਕਾਰ ਹਨ। ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੀ ਸੁਰ ਬਦਲ ਲਈ ਹੈ ਅਤੇ ਉਹ ਆਪਣੇ ਬਿਆਨ ਤੋਂ ਪਿੱਛੇ ਹੱਟ ਗਏ ਹਨ।ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਮਨਪ੍ਰੀਤ ਬਾਦਲ ਦੇ ਇਤਿਹਾਸ ਬਾਰੇ ਹੋਰ ਵਿਚਾਰ ਹੋ ਸਕਦੇ ਨੇ ਪਰ ਮੈਂ ਇਤਿਹਾਸਕਾਰ ਹਾਂ, ਅਤੇ ਇਸ ਨੂੰ ਨਹੀਂ ਬਦਲਿਆਂ ਨਹੀਂ ਜਾ ਸਕਦਾ।

WRITTEN BY