ਵਾਸ਼ਿੰਗਟਨ ਡੀਸੀ, 24 ਮਾਰਚ (ਵਿਸ਼ੇਸ਼ ਪ੍ਰਤੀਨਿਧ)- ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਚੋਣਾਂ ਵਿੱਚ ਹੋਈ ਬੁਰੀ ਤਰ੍ਹਾਂ ਹਾਰ ਦੇ ਮੱਦੇਨਜ਼ਰ ਡਾ. ਸੁਰਿੰਦਰ ਸਿੰਘ ਗਿੱਲ ਸੀਨੀਅਰ ਵਾਇਸ ਪ੍ਰਧਾਨ ਈਸਟ ਕੋਸਟ ਅਮਰੀਕਾ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਹਾਰ ਦੇ ਜ਼ਿੰਮੇਵਾਰ ਪ੍ਰਵਾਸੀਆਂ ਨੂੰ ਬਣਾਇਆ ਹੈ ਸੋ ਇਸ ਕਰਕੇ ਇਸ ਅਹੁਦੇ ’ਤੇ ਬਣੇ ਰਹਿਣਾ ਜ਼ਮੀਰ ਦਾ ਕਤਲ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਪਾਰਟੀ ਵਿੱਚ ਨਹੀਂ ਜਾਣਗੇ ਸਗੋਂ ਇੱਕ ਪੱਤਰਕਾਰ ਵਜੋਂ ਆਪਣੀ ਸੇਵਾ ਨਿਭਾਉਂਦੇ ਰਹਿਣਗੇ। ਉਨ੍ਹਾਂ ਨੂੰ ਕਿਸੇ ਨਾਲ ਕੋਈ ਗਿਲਾ ਜਾਂ ਸ਼ਿਕਵਾ ਨਹੀਂ ਹੈ। ਉਹ ਸਮਾਜ ਸੇਵਕ ਦੇ ਤੌਰ ’ਤੇ ਆਪਣੀਆਂ ਗਤੀਵਿਧੀਆਂ ਨੂੰ ਤਰਜੀਹ ਦਿੰਦੇ ਰਹਿਣਗੇ। ਉਹ ਹਮੇਸ਼ਾ ਪੰਜਾਬ ਦੇ ਖੈਰ ਖਵਾਹ ਹਨ ਅਤੇ ਪੰਜਾਬ ਲਈ ਵਰਲਡ ਬੈਂਕ ਅਤੇ ਮੈਰੀਲੈਂਡ ਸਟੇਟ ਰਾਹੀਂ ਪੰਜਾਬ ਨੂੰ ਪੈਕੇਜ ਅਤੇ ਮਿਸਟਰ ਸਟੇਟ ਬਣਾਉਣ ਦੇ ਕਾਰਜ ਨੂੰ ਨੇਪਰੇ ਚੜ੍ਹਾਉਣ ਵਿੱਚ ਯੋਗਦਾਨ ਪਾਉਂਦੇ ਰਹਿਣਗੇ। ਸਮੂਹ ਪ੍ਰਵਾਸੀ ਅਕਾਲੀ ਅਹੁਦੇਦਾਰਾਂ ਨੂੰ ਉਹ ਦੋਸਤਾਨਾਂ ਸਹਿਯੋਗ ਵੀ ਦਿੰਦੇ ਰਹਿਣਗੇ।
ਡਾ. ਸੁਰਿੰਦਰ ਸਿੰਘ ਗਿੱਲ ਦਾ ਸ਼੍ਰੋਮਣੀ ਅਕਾਲੀ ਦਲ ਯੂਐਸਏ ਤੋਂ ਅਸਤੀਫਾ



