Skip to content
Independent perspectives. Global stories.
BREAKING

ਸਿਹਤ ਸੇਵਾ ‘ਚ ਬਿਹਤਰੀਨ ਕੰਮ ਕਰ ਰਹੀ ਹੈ ਸੀਮਾ ਵਰਮਾ : ਟਰੰਪ

Share this story

2017_3image_21_35_072360000getimage-ll ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਸੰਘੀ ਸਿਹਤ ਸੇਵਾ ਏਜੰਸੀ ਦੀ ਮੁਖੀ ਨਿਯੁਕਤੀ ਕੀਤੀ ਗਈ ਭਾਰਤੀ-ਅਮਰੀਕੀ ਸੀਮਾ ਵਰਮਾ ਓਬਾਮਾਕੇਅਰ ਨੂੰ ਹਟਾਉਣ ਨੂੰ ਲੈ ਕੇ ਉਨ੍ਹਾਂ ਦੀ ਬਿਹਤਰੀਨ ਮਦਦ ਕਰ ਰਹੀ ਹੈ।

ਵਾਈਟ ਹਾਊਸ ‘ਚ ਇਕ ਪ੍ਰੋਗਰਾਮ ‘ਚ ਟਰੰਪ ਨੇ ਕਿਹਾ, ”ਪ੍ਰਸ਼ਾਸਕ ਸੀਮਾ ਵਰਮਾ ਓਬਾਮਾਕੇਅਰ ਨੂੰ ਹਟਾਉਣ ਅਤੇ ਉਨ੍ਹਾਂ ਦੀ ਥਾਂ ‘ਤੇ ਦੂਜੀ ਸੇਵਾ ਲਿਆਉਣ ‘ਚ ਸਾਡੇ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ।” ਉਹ ਸਿਹਤ ਸੇਵਾ ਪੈਨਲ ‘ਚ ਔਰਤਾਂ ‘ਤੇ ਆਯੋਜਿਤ ਸੈਸ਼ਨ ‘ਚ ਬੋਲ ਰਹੇ ਸਨ, ਜਿਸ ਦਾ ਆਯੋਜਨ ਸੀਮਾ ਵਰਮਾ ਨੇ ਕੀਤਾ ਸੀ। ਹਾਲ ਹੀ ‘ਚ ਸੀਮਾ ਨੂੰ ‘ਸੈਂਟਰਸ ਫਾਰ ਮੈਡੀਕੇਅਰ ਐਂਡ ਮੈਡੀਕੇਡ ਸਰਵਿਸਸ’ ਦੀ ਮੁਖੀ ਨਿਯੁਕਤ ਕੀਤਾ ਗਿਆ ਹੈ। ਟਰੰਪ ਪ੍ਰਸ਼ਾਸਨ ‘ਚ ਉਹ ਦੂਜੇ ਸਭ ਤੋਂ ਉੱਚੇ ਅਹੁਦੇ ‘ਤੇ ਨਿਯੁਕਤ ਭਾਰਤੀ-ਅਮਰੀਕੀ ਹਨ। ਭਾਰਤੀ ਮੂਲ ਦੀ ਨਿਕੀ ਹੈਲੇ ਸੰਯੁਕਤ ਰਾਸ਼ਟਰ ‘ਚ ਅਮਰੀਕੀ ਰਾਜਦੂਤ ਹਨ ਅਤੇ ਉਨ੍ਹਾਂ ਨੂੰ ਕੈਬਨਿਟ ਦਾ ਦਰਜਾ ਹਾਸਲ ਹੈ। ਉਹ ਪਹਿਲਾਂ ਦੱਖਣੀ ਕੈਰੋਲੀਨਾ ਇਲਾਕੇ ਦੀ ਗਵਰਨਰ ਸੀ। ਸੀਮਾ ਨੇ ਇਸ ਸੈਸ਼ਨ ਦਾ ਆਯੋਜਨ ਓਬਾਮਾਕੇਅਰ ਨੂੰ ਹਟਾਉਣ ਲਈ ਪ੍ਰਤੀਨਿਧ ਸਭਾ ‘ਚ ਮੱਤਦਾਨ ਤੋਂ ਇਕ ਦਿਨ ਪਹਿਲਾ ਕੀਤਾ। ਟਰੰਪ ਨੇ ਇਸ ਮੱਤਦਾਨ ਨੂੰ ਵੱਡਾ ਮੱਤਦਾਨ ਕਰਾਰ ਦਿੱਤਾ।

WRITTEN BY