ਕਾਦੀਆਂ, 24 ਮਾਰਚ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)- ਕਸਬਾ ਕਾਦੀਆਂ ਦੇ ਵਿਕਾਸ ਦੇ ਕੰਮ ਪਹਿਲ ਦੇ ਅਧਾਰ ਅਤੇ ਬਿਨਾਂ ਕਿਸੇ ਭੇਦਭਾਵ ਤੇ ਕੀਤੇ ਜਾਣਗੇ । ਇਹਨਾਂ ਕੰਮਾ ਦੇ ਵਿੱਚ ਕਿਸੇ ਵੀ ਤਰਾਂ ਦੀ ਕੋਤਾਹੀ ਨੂੰ ਸਹਿਣ ਨਹੀ ਕੀਤਾ ਜਾਵੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਕਸਬਾ ਕਾਦੀਆਂ ਦੇ ਵਿਧਾਇਕ ਸ. ਫਤਿਹਜੰਗ ਸਿੰਘ ਬਾਜਵਾ ਨੇ ਰਜਾਦਾ ਰੋਡ ਤੇ 8 ਲੱਖ ਰੁ ਦੀ ਲਾਗਤ ਨਾਲ ਬੱਣ ਰਹੇ ਨਾਲੇ ਦੇ ਕੰਮ ਨੂੰ ਕਹੀ ਦਾ ਟੱਕ ਮਾਰਕੇ ਚਾਲੂ ਕਰਣ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੋਕੇ ਉਹਨਾਂ ਦੇ ਨਾਲ ਨਗਰ ਕੋਂਸਲ ਕਾਦੀਆਂ ਦੇ ਪ੍ਰਧਾਨ ਸ. ਜਰਨੈਲ ਸਿੰਘ ਮਾਹਲ ਨੇ ਕਿਹਾ ਕਿ ਕਸਬਾ ਕਾਦੀਆਂ ਦੇ ਵਿਕਾਸ ਕਾਰਜ ਪਹਿਲੇ ਦੀ ਤਰਾਂ ਜੰਗੀ ਪੱਧਰ ਤੇ ਚਾਲੂ ਰੱਖੇ ਜਾਣਗੇ ।ਇਸ ਮੋਕੇ ਇਹਨਾਂ ਦੇ ਨਾਲ ਸੁੱਚਾ ਸਿੰਘ ਜੋਹਲ ਕੋਂਸਲਰ, ਗੁਰਇਕਬਾਲ ਸਿੰਘ (ਬਿਲਾ ਮਾਹਲ), ਬਲਦੀਸ਼ ਸਿੰਘ ਤੂਰ, ਗੁਰਦਿਲਬਾਗ ਸਿੰਘ ਨੀਟਾ ਮਾਹਲ, ਸਰਬਜੀਤ ਸਿੰਘ ਭੱਤੂ ਮਾਹਲ, ਨਰਾਇਣ ਸਿੰਘ ਫੋਰਮੈਨ,ਦੀਪਕ ਲੱਡਾ, ਰਿਕੀ ਅਬਰੋਲ,ਰਣਜੀਤ ਸਿੰਘ ਲਵਲੀ ਡੇਅਰੀ, ਰਣਜੀਤ ਸਿੰਘ ਬਾਜਵਾ,ਸੁਖਵਿੰਦਰ ਸਿੰਘ ਮੋਣੀ ਪ੍ਰਧਾਨ, ਪ੍ਰਿਥੀਪਾਲ ਸਿੰਘ, ਧਰਮਪਾਲ ਸਾਬਕਾ ਕੋਂਸਲਰ, ਵਿਜੇ ਕੁਮਾਰ ਠੇਕੇਦਾਰ,ਕਰਨੈਲ ਸਿੰਘ ਮਿੰਨੀ ਠੇਕੇਦਾਰ,ਸੁਦੇਸ ਕੁਮਾਰ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਖਹਿੜਾ, ਮਹਿੰਦਰਪਾਲ ਆਦਿ ਹਾਜ਼ਰ ਸਨ।
ਵਿਧਾਇਕ ਫਤਿਹਜੰਗ ਬਾਜਵਾ ਨੇ ਕੀਤਾ ਨਾਲੇ ਦਾ ਕੰਮ ਦਾ ਉਦਘਾਟਨ



