ਨਾਭਾ, 22 ਮਾਰਚ (ਕਰਮਜੀਤ ਸੋਮਲ)- ਨਾਭਾ ਦੇ ਕਾਂਗਰਸੀ ਵਰਕਰਾਂ ਦੇ ਇਕ ਵਫਦ ਨੇਂ ਮਨੁੱਖੀ ਅਧਿਕਾਰ ਮੰਚ ਦੇ ਚੇਅਰਮੈਂਨ ਵੇਦ ਚੰਦ ਮੰਡੌੜ ਤੇ ਸੀਨੀ: ਕਾਂਗਰਸੀ ਆਗੂ ਗੁਰਮੀਤ ਸਿੰਘ ਥੂਹੀ ਦੀ ਅਗਵਾਈ ਵਿਚ ਸੂਬੇ ਦੇ ਖਜ਼ਾਨਾਂ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਤੇ ਵਧਾਈਆਂ ਦਿਤੀਆਂ।ਇਸ ਮੌਕੇ ਪ੍ਰੈਸ ਨਾਲ ਗੱਲ੍ਹਬਾਤ ਦੌਰਾਂਨ ਥੂਹੀ ਤੇ ਮੰਡੌਵ ਨੇਂ ਦੱਸਿਆ ਕਿ ਸ:ਮਨਪ੍ਰੀਤ ਸਿੰਘ ਬਾਦਲ ਪਹਿਲਾਂ ਤੋਂ ਹੀ ਸੁਚਾਰੂ ਸੋਚ ਵਾਲੇ ਇੰਨਸਾਨ ਹਨ ਕਿਉਂਕਿ ਹੁਣ ਕੈਬਨਿਟ ਵੱਲੋਂ ਉਨ੍ਹਾਂ ਨੂੰ ਵਿੱਤ ਮੰਤਰੀ ਦੇ ਅਹੁੱਦੇ ਤੇ ਨਿਵਾਜ਼ਿਆ ਹੈ ਜੋ ਕਿ ਬਹੁੱਤ ਸ਼ਲਾਘਾਯੋਗ ਫੈਸ਼ਲਾ ਹੈ ਜੋ ਪੰਜਾਬ ਨੂੰ ਤਰੱਕੀਆਂ ਦੇ ਰਾਹ ਤੇ ਤੋਰੇਗਾ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਜੀ ਦਾ ਵਿਤ ਮੰਤਰੀ ਬਨਾਉਣਾਂ ਪੰਜਾਬ ਲਈ ਸ਼ੁਭ ਸੰਕੇਤ ਹੈ ਕਿੳ ਕਿ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਤੋਂ ਹੀ ਇਮਾਂਨਦਾਰ, ਕਾਬਿਲ ਤੇ ਦੂਰ ਅੰਦੇਸ਼ੀ ਦੇ ਮਾਲਕ ਹਨ।ਅੱਗੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਇਨ੍ਹਾਂ ਮੌਜ਼ੂਦਾ ਹਾਲਾਤਾ ਵਿਚੋਂ ਇਹੋ ਜਿਹੇ ਮੰਤਰੀ ਹੀ ਪੰਜਾਬ ਨੂੰ ਬਚਾਉਣ ਦੇ ਕਾਬਲ ਹਨ ਤੇ ਤਰੱਕੀ ਦੇ ਰਾਹ ਤੇ ਤੋਰ ਸਕਦੇ ਹਨ।ਇਸ ਮੌਕੇ ਥੂਹੀ ਤੇ ਮੰਡੌੜ ਨੇਂ ਨਾਭਾ ਸਹਿਰ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ।ਖਜ਼ਾਨਾਂ ਮੰਤਰੀ ਮਨਪ੍ਰੀਤ ਸਿੰਘ ਬਾਦਲ ਭਰੋਸ਼ਾ ਦਿਵਾਇਆ ਗਿਆ ਕਿ ਉਹ ਪੰਜਾਬ ਦੀ ਨੁਹਾਰ ਬਦਲਣ ਵਿਚ ਕੋਈ ਕਸਰ ਨਹੀ ਛੱਡਣਗੇ ਬਸਰਤੇ ਇਸ ਵਿਚ ਉਨ੍ਹਾਂ ਨੂੰ ਪਬਲਿਕ ਦੇ ਸਹਿਯੋਗ ਦੀ ਲੋੜ ਹੈ।ਇਸ ਮੌਕੇ ਹਾਕਮ ਸਿੰਘ ਪਹਾੜਪੁਰ,ਕੁਲਵੰਤ ਸਿੰਘ ਖੱਟੜਾ ਆਰਟਿਸਟ ਤੇ ਧਰਮਿੰਦਰ ਸਰਾੳ ਤੋਂ ਇਲਾਵਾ ਪਾਰਟੀ ਵਰਕਰ ਹਾਜ਼ਰ ਸਨ।
ਚੇਅਰਮੈਂਨ ਸ੍ਰੀ ਮੰਡੌੜ ਤੇ ਸੀਨੀ: ਕਾਂਗਰਸੀ ਆਗੂ ਸ. ਥੂਹੀ ਦੀ ਅਗਵਾਈ ’ਚ ਸ. ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ



