ਸਾਦਿਕ, 22 ਮਾਰਚ (ਗੁਰਵਿੰਦਰ ਔਲਖ, ਗੁਲਜ਼ਾਰ ਮਦੀਨਾ)- ਫਰੀਦਕੋਟ ਤੋ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋ ਨੇ ਸਾਦਿਕ ਵਿਖੇ ਅੱਜ ਮੌਗਾ ਰਿਸੋਰਟ ਵਿੱਚ ਪਹੁੰਚ ਕਿ ਧੰਨਵਾਦੀ ਦੌਰਾ ਕੀਤਾ ਅਤੇ ਲੋਕਾਂ ਦੀ ਮੁਸ਼ਕਿਲਾ ਵੀ ਸੁਣੀਆ। ਲੋਕਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈ ਇਸ ਇਲਾਕੇ ਦਾ ਬਹੁਤ ਅਹਿਸਾਨ ਬੰਧ ਹਾਂ ਜਿਨਾਂ ਨੇ ਮੈਨੂੰ ਇੰਨਾਂ ਪਿਆਰ ਅਤੇ ਮਾਨ ਬਖਸ਼ਿਆ ਤੇ ਇੱਕ ਵੱਡੀ ਲੀਡ ਨਾਲ ਜਿਤਾਂਇਆ ਹੈ। ਮੈ ਇਸ ਇਲਾਕੇ ਲਈ ਜੀ ਜਾਨ ਲਾ ਕਿ ਕੰਮ ਕਰਾਂਗਾ ਚਾਹੇ ਉਹ ਕਿਸਾਨੀ ਮਸਲੇ ਹੋਣ,ਗਰੀਬ ਪਰਿਵਾਰਾ ਦੇ,ਜਾਤੀ ਮਸਲੇ ਹੋਣ ਮੈ ਇੰਨਾਂ ਨੂੰ ਪਹਿਲ ਦੇ ਅਧਾਰ ਤੇ ਪੂਰੇ ਕਰਾਂਗਾ। ਢਿੱਲੋ ਨੇ ਸਾਰੇ ਇਲਾਕੇ ਦੇ ਸਰਪੰਚ,ਪੰਚਾ ਤੇ ਮੋਹਤਵਾਰਾ ਨੂੰ ਬੇਨਤੀ ਕੀਤੀ ਕਿ ਆਪਣੇ ਪਿੰਡਾ ਵਿੱਚ ਜੋ ਵੀ ਨਸ਼ਾ ਕਰਦਾ ਜਾਂ ਵੇਚਦਾ ਹੈ ਉਨਾਂ ਸੂਚਿਤ ਕਰ ਦੇਵੋ ਕਿ ਹੁਣ ਇਸ ਨੂੰ ਬੰਦ ਕਰ ਦੇਣ ਕਿਉਕਿ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆ ਦੀ ਦਲ ਦਲ ਵਿੱਚੋ ਕੱਢਣਾ ਕਾਂਗਰਸ ਸਰਕਾਰ ਦਾ ਪਹਿਲਾ ਕੰਮ ਹੈ ਜਿਸ ਨੂੰ ਚਾਰ ਹਫਤਿਆ ਵਿੱਚ ਖਤਮ ਕਰਨਾ ਹੈ ਅਤੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਨਸ਼ੇ ਕਰਦਾ ਜਾਂ ਕੋਈ ਵੇਚਦਾ ਹੈ ਉਸ ਨੂੰ ਬਿਲਕੁਲ ਨਹੀ ਬਖਸਿਆ ਜਾਵੇਗਾ ਸਿਫਾਰਸ ਤਾਂ ਬਹੁਤ ਦੂਰ ਦੀ ਗੱਲ ਹੈ। ਅੱਗੇ ਉਨਾਂ ਨੇ ਅਕਾਲੀ ਭਾਜਪਾ ਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਨੂੰ ਹਰ ਪੱਖੋ ਖਤਮ ਕਰ ਦਿੱਤਾ ਹੈ,ਭ੍ਰਿਸਟਾਚਾਰ ,ਬੇਰੁਜਗਾਰੀ,ਨਸ਼ੇ,ਰੇਤਾ,ਬੱਜਰੀ ਦੀ ਕਾਲਾ ਬਜਾਰੀ,ਤੇ ਪਿਛਲੇ ਛੇ ਮਹੀਨਿਆ ਤੋ ਪੰਜਾਬ ਨੂੰ ਰੱਜ ਕਿ ਲੁੱਟਿਆ ਤੇ ਕੁੱਟਿਆ ਕਿਉਕਿ ਅਕਾਲੀ ਭਾਜਪਾ ਨੂੰ ਦੀ ਸਰਕਾਰ ਨੂੰ ਪਤਾ ਸੀ ਕਿ ਹੁਣ ਸੱਤਾ ਵਿੱਚ ਆਉਣਾ ਬਹੁਤ ਮੁਸ਼ਕਿਲ ਹੈ ਜਿਨਾਂ ਲੁੱਟਣਾ ਹੁਣ ਲੁੱਟ ਲਉ। ਢਿੱਲੋ ਨੇ ਕਿਹਾ ਕਿ ਹੁਣ ਆਂਪਾ ਨੂੰ ਸਾਰਿਆ ਨੂੰ ਰਲ ਮਿਲ ਕਿ ਇੱਕਜੁਟ ਹੋ ਕਿ ਪੰਜਾਬ ਨੂੰ ਬਚਾਉਣ ਦੀ ਲੋੜ ਹੈ । ਇਸ ਮੌਕੇ ਉਨਾਂ ਦੱਸਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੇ ਹੀ ਸਿਰਫ ਤਿੰਨ ਘੰਟੇ ਦੀ ਮੀਟਿੰਗ ਦੌਰਾਨ 70 ਦੇ ਕਰੀਬ ਵੱਡੇ ਫੈਸਲੇ ਲਏ ਹਨ ਜਿਨਾਂ ਨੂੰ ਬੜੀ ਜਲਦੀ ਪੂਰਾ ਕੀਤਾ ਜਾਣਾ। ਵੀ ਆਈ ਪੀ ਕਲਚਰ ਨੂੰ ਖਤਮ ਕਰਨ ਲਈ ਮੰਤਰੀਆ ਦੀਆ ਗੱਡੀਆ ਤੋ ਲਾਲ ਬੱਤੀਆ ਲਾਉਣੀਆ ਵੀ ਸ਼ਾਮਿਲ ਹਨ। ਇਸ ਉਪਰੰਤ ਲੇਖਕ ਨਿੰਦਰ ਘੁਗਿਆਣਵੀ ਨੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋ ਨੂੰ ਜੀ ਆਇਆ ਆਖਿਆ ਤੇ ਉਸ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਢਿੱਲੋ ਸਾਬ ਨਾਲ ਸਾਦਿਕ ਇਲਾਕੇ ਦੀ ਦਿਲੀ ਸਾਝ ਹੈ ਕਿਉਕਿ ਢਿੱਲੋ ਸਾਬ ਬਹੁਤ ਹੀ ਵਧੀਆ ਤੇ ਮਿਲਣਸਾਰ ਬੇਦਾਗ ਨੇਤਾ ਹਨ। ਅੰਤ ਵਿੱਚ ਢਿੱਲੋ ਸਾਬ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਜਿਹੜੇ ਕੁੜ ਕੁੜ ਕਿਤੇ ਹੋਰ ਤੇ ਆਂਡੇ ਕਿਤੇ ਹੋਰ ਉਨਾਂ ਲੋਕਾਂ ਤੋ ਬਚਣ ਦੀ ਲੋੜ ਹੈ। ਇਸ ਮੌਕੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਔਲਖ,ਬਲਜਿੰਦਰ ਸਿੰਘ ਔਲਖ,ਸ਼ਿਵਰਾਜ ਸਿੰਘ ਢਿੱਲੋ ਦਿਹਾਤੀ ਬਲਾਕ ਪ੍ਰਧਾਨ,ਕਾਂਗਰਸ ਪਲੈਨਿੰਗ ਸੈਲੱ ਦੇ ਸੂਬਾ ਜਰਨਲ ਸਕੱਤਰ ਗਗਨਦੀਪ ਸਿੰਘ ਧਾਲੀਵਾਲ, ਲੇਖਕ ਨਿੰਦਰ ਘੁਗਿਆਣਵੀ, ਗੁਰਸੇਵਕ ਸਿੰਘ ਸੰਧੂ ਅਹਿਲ ,ਡਾਕਟਰ ਅਮਰਜੀਤ ਅਰੋੜਾ,ਹਰਜੀਤ ਸਿੰਘ ਭੋਲੂਵਾਲਾ,ਸੁਖਵੀਰ ਮਰਾੜ,ਟਿੱਕਾ ਰੁਪਈਆਵਾਲਾ,ਈਸ਼ਵਰ ਸਿੰਘ ਸਾਬਕਾ ਸਰਪੰਚ, ,ਸੰਜੀਵ ਕੁਮਾਰ ਸੇਠੀ,ਮਦਨ ਨਰੂਲਾ,ਸ਼ੇਰਬਾਜ ਕਿੰਗਰਾ,ਮਾਸਟਰ ਅਮਰਜੀਤ ਸਿੰਘ ਢਿੱਲੋ,ਰਾਜਵਿੰਦਰ ਸਿੰਘ ਢਿੱਲੋ,ਸੁਖਵਿੰਦਰ ਸਿੰਘ ਢਿੱਲੋ,ਸਰਬਜੀਤ ਬਰਾੜ,ਗੁਰਚਰਨ ਸਿੰਘ ਵੀਰੇਵਾਲਾ,ਬਲਜੀਤ ਸਿੰਘ ਸਾਧੂਵਾਲਾ,ਹਰਨੀਤ ਜੈਲਦਾਰ ਘੁੱਦੂਵਾਲਾ,ਮਿੱਠੂ ਮਾਨੀਵਾਲਾ,ਨੈਬ ਢਿੱਲੋ,ਗੁਰਵੀਰ ਢਿੱਲੋ,ਰਮਨ ਅਹਿਲ,ਛਿੰਦਾ ਅਹਿਲ,ਨਵਨੀਤ ਸੇਠੀ,ਰਾਜਾ ਮਾਨਕਟਾਲਾ,ਰੌਬਨ ਨਰੂਲਾ,ਗੁਰਪ੍ਰੇਮ ਸਿੰਘ ਆਦਿ ਕਾਂਗਰਸੀ ਆਗੂ ਤੇ ਵਰਕਰ ਭਾਰੀ ਗਿਣਤੀ ਵਿੱਚ ਸ਼ਮਿਲ ਸਨ।
ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਸਾਦਿਕ ਵਿਖੇ ਕੀਤਾ ਧੰਨਵਾਦੀ ਦੌਰਾ



