June 18, 2026 10:25 pm

ਆਸਾਰਾਮ ਬਾਪੂ ਵਿਰੁੱਧ ਨਾਬਾਲਗ ਨਾਲ ਜਬਰ ਜਨਾਹ ਦਾ ਮਾਮਲਾ ਦਰਜ

ਨਵੀਂ ਦਿੱਲੀ, 21 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਅਧਿਆਤਮਕ ਗੁਰੂ ਆਸਾਰਾਮ ਬਾਪੂ ‘ਤੇ ਇਕ ਨਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦਾ ਦੋਸ਼ ਲੱਗਿਆ ਹੈ। ਦਿੱਲੀ ਦੇ ਕਮਲਾ ਨਗਰ ‘ਚ  ਰਹਿਣ ਵਾਲੀ ਜੋਧਪੁਰ ਦੀ ਇੱਕ ਨਾਬਾਲਗ ਲੜਕੀ ਨੇ ਕਿਹਾ ਕਿ ਆਸਾਰਾਮ ਬਾਪੂ ਨੇ ਉਸ ਨੂੰ ਜੋਧਪੁਰ ਆਸ਼ਰਮ ‘ਚ ਬੁਲਾ ਕੇ ਉਸ ਨਾਲ ਬਦਸਲੂਕੀ ਕੀਤੀ। ਲੜਕੀ ਬਾਪੂ ਆਸਾਰਾਮ ਵੱਲੋਂ ਚਲਾਏ ਜਾ ਰਹੇ ਇੱਕ ਸਕੂਲ ਗੁਰੂਕੁਲ ਦੀ ਵਿਦਿਆਰਥਣ ਹੈ।
asaram
ਪੀੜਤ ਲੜਕੀ ਨੇ ਆਸਾਰਾਮ ਬਾਪੂ ਦੇ ਖਿਲਾਫ ਨਵੀਂ ਦਿੱਲੀ ਦੇ ਕਮਲਾ ਮਾਰਕੇਟ ਥਾਣੇ ‘ਚ ਮਾਮਲਾ ਦਰਜ ਕਰਵਾਇਆ ਹੈ। ਸੂਤਰਾਂ ਮੁਤਾਬਕ 16 ਸਾਲਾ ਇਕ ਲੜਕੀ ਦੋ ਦਿਨ ਪਹਿਲਾਂ ਆਸਾਰਾਮ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਲਈ ਕਮਲਾ ਮਾਰਕੀਟ ਥਾਣੇ ‘ਚ ਪਹੁੰਚੀ ਸੀ। ਜਿਸ ਤੋਂ ਬਾਅਦ ਮੰਗਲਵਾਰ ਨੂੰ ਲੜਕੀ ਦਾ ਮੈਡੀਕਲ ਕਰਵਾ ਕੇ ਪੁਲਿਸ ਨੇ ਆਸਾਰਾਮ ਬਾਪੂ ਦੇ ਖਿਲਾਫ ਮਾਮਲਾ ਦਰਜ ਕਰ ਲਿਆ।ਜ਼ਿਕਰਯੋਗ ਹੈ ਕਿ ਆਸਾਰਾਮ ਬਾਪੂ ਦਾ ਵਿਵਾਦਾਂ ਦੇ ਨਾਲ ਪੁਰਾਣਾ ਸੰਬੰਧ ਹੈ। ਚਾਹੇ ਮਾਮਲਾ ਦਿੱਲੀ ਗੈਂਗਰੇਪ ਪੀੜਤ ਦੇ ਖਿਲਾਫ ਬਿਆਨਬਾਜ਼ੀ ਕਰਨ ਦਾ ਹੋਵੇ ਜਾਂ ਫਿਰ ਵਿਰੋਧ ਕੀਤੇ ਜਾਣ ‘ਤੇ ਮੀਡੀਆ ਕਰਮੀਆਂ ਨਾਲ ਬਦਤਮੀਜ਼ੀ ਕੀਤੇ ਜਾਣ ਦਾ। ਆਸਾਰਾਮ ਬਾਪੂ ਨੇ ਦਿੱਲੀ ਗੈਂਗਰੇਪ ਮਾਮਲੇ ਵਿਚ ਇਤਰਾਜ਼ਯੋਗ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਪੀੜਤ ਵਿਦਿਆਰਥਣ ਦੋਸ਼ੀਆਂ ਸਾਹਮਣੇ ਹੱਥ ਜੋੜ ਕੇ ਮਿੰਨਤਾਂ ਕਰਦੀ, ਉਨ੍ਹਾਂ ਨੂੰ ਆਪਣਾ ਭਰਾ ਬਣਾ ਲੈਂਦੀ ਤਾਂ ਸ਼ਾਇਦ ਦੋਸ਼ੀਆਂ ਦਾ ਦਿਲ ਪਿਘਲ ਜਾਂਦਾ ਅਤੇ ਉਹ ਉਸ ਨੂੰ ਛੱਡ ਦਿੰਦੇ। ਇਸ ਤੋਂ ਇਲਾਵਾ ਆਸਾਰਾਮ ਬਾਪੂ ਨੇ ਪੀੜਤ ਲੜਕੀ ਦੇ ਚਰਿੱਤਰ ‘ਤੇ ਵੀ ਸਵਾਲ ਖੜ੍ਹੇ ਕੀਤੇ ਸਨ।

Send this to a friend