June 20, 2026 8:07 pm

ਭਾਰਤ ਨੇ ਚੀਨ ਨੂੰ ਦਿਖਾਇਆ ਤਾਕਤ ਦਾ ਜਲਵਾ

ਨਵੀਂ ਦਿੱਲੀ, 21 ਅਗਸਤ (ਪੰਜਾਬ ਟਾਇਮਜ਼ ਬਿਊਰੋ) ਭਾਰਤ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦਿਆਂ ਚੀਨ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਹੈ ਕਿ ਉਸ ਨੂੰ ਆਪਣੀਆਂ ਸ਼ਰਾਰਤੀ ਹਰਕਤਾਂ ਛੱਡਣੀਆਂ ਪੈਣਗੀਆਂ। ਭਾਰਤ ਨੇ ਚੀਨ ਨੂੰ ਡੌਲਿਆਂ ਦੀ ਤਾਕਤ ਦਿਖਾਉਣ ਵਰਗੀ ਕਾਰਵਾਈ ਕਰਦਿਆਂ ਭਾਰਤੀ ਹਵਾਈ ਫੌਜ ਦਾ ਸੀ-130 ਜੇ ਸੁਪਰ ਹਰਕੁਲੀਸ ਜਹਾਜ ਨੂੰ ਲੱਦਾਖ ਖੇਤਰ ‘ਚ ਕੰਟਰੋਲ ਰੇਖਾ ‘ਤੇ ਸਥਿਤ ਦੌਲਤਬੇਗ ਓਲਡੀ ਦੀ ਸਭ ਤੋਂ ਉੱਚੀ ਹਵਾਈ ਪੱਟੀ ‘ਤੇ ਸਫਲਤਾ ਸਹਿਤ ਉਤਾਰ ਕੇ ਚੀਨ ਦੀਆਂ ਅੱਖਾਂ ਚੁੰਧਿਆ ਦਿੱਤੀਆਂ ਹਨ।
indianairforce
ਜ਼ਿਕਰਯੋਗ ਹੈ ਕਿ ਇਹ ਹਵਾਈ ਪੱਟੀ 16,614 ਫੁੱਟ ਦੀ ਉਚਾਈ ‘ਤੇ ਸਥਿਤ ਹੈ, ਜਿਹੜੀ ਸ਼ਾਇਦ ਸੰਸਾਰ ‘ਚ ਸਭ ਤੋਂ ਉੱਚੀ ਹਵਾਈ ਪੱਟੀ ਹੈ। ਭਾਰਤ ਨੇ ਇਕ ਤਰ੍ਹਾਂ ਨਾਲ ਆਪਣੀ ਜੰਗੀ ਸਮਰੱਥਾ ਦਾ ਪ੍ਰਦਰਸ਼ਨ ਕਰਦਿਆਂ ਮੰਗਲਵਾਰ ਸਵੇਰੇ ਆਪਣੇ ਇਸ ਵਿਸ਼ੇਸ਼ ਆਪ੍ਰੇਸ਼ਨ ਵਾਲੇ ਜਹਾਜ਼ ਨੂੰ ਚੀਨ ਦੀ ਸਰਹੱਦ ਤੋਂ ਮਹਿਜ਼ 8 ਕਿਲੋਮੀਟਰ ਦੂਰ ਸਥਿਤ ਹਵਾਈ ਪੱਟੀ ‘ਤੇ ਉਤਾਰ ਕੇ ਚੀਨ ਨੂੰ ਇਕ ਜ਼ਬਰਦਸਤ ਸੰਦੇਸ਼ ਦਿੱਤਾ ਹੈ। ਆਕਸਾਈ ਚਿੰਨ ਦੇ ਠੀਕ ਸਾਹਮਣੇ ਇਸ ਹਵਾਈ ਪੱਟੀ ਦੇ ਕੋਲ ਹੀ ਬੀਤੇ ਅਪ੍ਰੈਲ ਵਿਚ ਚੀਨੀ ਫੌਜੀਆਂ ਨੇ ਘੁਸਪੈਠ ਕੀਤੀ ਸੀ ਅਤੇ ਉਹ 20 ਦਿਨ ਤਕ ਤੰਬੂ ਗੱਡ ਕੇ ਉੱਥੇ ਰਹੇ ਸਨ। ਭਾਰਤ ਦੇ ਇਸ ਬਹੁਮੰਤਵੀ ਕਾਰਗੋ ਜਹਾਜ਼ ਹਰਕੁਲੀਸ ਨੂੰ ਕਮਾਂਡਿੰਗ ਅਫਸਰ ਤੇਜਬੀਰ ਸਿੰਘ ਅਤੇ ਉਨ੍ਹਾਂ ਦੀ ਚਾਲਕ ਟੀਮ ਨੇ 16,614 ਫੁੱਟ ਦੀ ਉਚਾਈ ‘ਤੇ ਉਤਾਰ ਕੇ ਇਕ ਨਵਾਂ ਇਤਿਹਾਸ ਰਚਿਆ। ਹਵਾਈ ਫੌਜ ਵਲੋਂ ਜਾਰੀ ਇਕ ਪ੍ਰੈੱਸ ਬਿਆਨ ਅਨੁਸਾਰ ਜਹਾਜ਼ ਨੇ ਦਿੱਲੀ ਕੋਲ ਇੰਡੀਅਨ ਏਅਰਵੇਜ਼ ਤੋਂ ਉਡਾਨ ਭਰੀ ਸੀ ਅਤੇ ਇਹ ਅਕਵਾਈ ਚਿਨ ਖੇਤਰ ਵਿਚ ਡੀ. ਬੀ. ਓ. ਦੀ ਹਵਾਈ ਪੱਟੀ ‘ਤੇ ਉਤਾਰਿਆ।

Send this to a friend