Skip to content
Independent perspectives. Global stories.
BREAKING

ਪੰਜਾਬ ਪੁਲਿਸ ਦੀ ਮਹਿਲਾ ਇੰਸਪੈਕਟਰ ਤੇ ਉਸ ਦੀ ਬੇਟੀ ਦੀ ਮੌਤ ’ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ

Share this story

image ਸਮਰਾਲਾ, 14 ਮਾਰਚ (ਕਮਲਜੀਤ)- ਸਾਂਝ ਕੇਂਦਰ ਸਮਰਾਲਾ ਵਿਖੇ ਸੇਵਾ ਕਰਦੇ ਹੋਏ ਪੰਜਾਬ ਪੁਲਿਸ ਦੀ ਸਬ ਇੰਸਪੈਕਟਰ ਕੁਲਵੰਤ ਕੌਰ ਜਿਹੜੀ ਕਿ ਬਦਲ ਕੇ ਬਸੀ ਪਠਾਣਾਂ ਸਾਂਝ ਕੇਂਦਰ ਵਿਚ ਚਲੇ ਗਏ ਸਨ ਉਹਨਾਂ ਦੀ ਬੀਤੇ ਦਿਨੀਂ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਕੋਟਲਾ ਬਜਵਾੜਾ ਵਿਖੇ ਇੱਕ ਭਿਆਨਕ ਸੜਕ ਹਾਦਸੇ ਵਿਚ ਕੁਲਵੰਤ ਕੌਰ ਅਤੇ ਉਹਨਾਂ ਦੀ ਬੇਟੀ ਜਸਮੀਤ ਕੌਰ ਵਾਸੀਆਨ ਮਾਨੂੰਪੁਰ ਦੀ ਮੌਤ ਹੋ ਜਾਣ ਤੇ ਸਮਰਾਲਾ ਦੀਆਂ ਸਮੂਹ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਜਥੇਬੰਦੀਆਂ ਦੇ ਨੇਤਾਵਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਵੱਲੋਂ ਸਮਰਾਲਾ ਸਾਂਝ ਕੇਂਦਰ ਵਿਚ ਰਹਿੰਦਿਆਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਹਰਦੀਪ ਸਿੰਘ, ਵਪਾਰ ਮੰਡਲ ਖੰਨਾ ਦੇ ਪ੍ਰਧਾਨ ਕੇ ਐਲ ਸਹਿਗਲ, ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆ, ਜਥੇਦਾਰ ਸੰਤਾ ਸਿੰਘ ਉਮੇਦਪੁਰੀ, ਆਮ ਆਦਮੀ ਪਾਰਟੀ ਦੇ ਸਰਬੰਸ ਸਿੰਘ ਮਾਣਕੀ, ਲੇਖਕ ਮੰਚ ਦੇ ਦਲਜੀਤ ਸਿੰਘ ਸ਼ਾਹੀ, ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਰਸ਼ਪਾਲ ਸਿੰਘ, ਬੀ.ਕੇ.ਯੂ. ਲੱਖੋਵਾਲ ਦੇ ਸ਼ੇਰ ਸਿੰਘ ਮੁਸ਼ਕਾਬਾਦ, ਪਰਮਿੰਦਰ ਸਿੰਘ ਪਾਲਮਾਜਰਾ, ਹਰਗੁਰਮੁੱਖ ਸਿੰਘ ਦਿਆਲਪੁਰਾ ਬਲਾਕ ਪ੍ਰਧਾਨ ਸਮਰਾਲਾ, ਮਨਵੀਰ ਸਿੰਘ ਪਪੜੋਦੀ, ਪਦਮ ਕੁਮਾਰ, ਮੇਜਰ ਸਿੰਘ ਮੇਜੀ ਯੂ ਕੇ ਉਟਾਲਾਂ, ਕੁਲਦੀਪ ਸਿੰਘ ਉਟਾਲ, ਪੁਲਿਸ ਜਿਲਾ ਖੰਨਾ ਦੇ ਐਸ ਐਸ ਪੀ ਸਤਿੰਦਰ ਸਿੰਘ, ਐਸ.ਪੀ.ਡੀ. ਸਤਨਾਮ ਸਿੰਘ, ਐਸ.ਪੀ. ਹੈਡ ਕੁਆਟਰ ਸੁਰਿੰਦਰ ਸਿੰਘ ਵਾਲੀਆ, ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਗੁਰਿੰਦਰਪਾਲ ਸਿੰਘ, ਥਾਣਾ ਸਮਰਾਲਾ ਦੇ ਐਸ ਐਚ ਓ ਮਨਜੀਤ ਸਿੰਘ, ਏ.ਐਸ.ਆਈ. ਨਛੱਤਰ ਸਿੰਘ, ਸਤਪਾਲ ਸਿੰਘ, ਜਗਦੀਪ ਸਿੰਘ, ਤੇਜਾ ਸਿੰਘ, ਸੋਹਣ ਸਿੰਘ, ਜਗਦੇਵ ਸਿੰਘ, ਸਬ ਇੰਸਪੈਕਟਰ ਕੁਲਦੀਪ ਸਿੰਘ, ਹੌਲਦਾਰ ਸਿੰਗਾਰਾ ਸਿੰਘ, ਗੁਰਮੀਤ ਸਿੰਘ, ਸਤਨਾਮ ਸਿੰਘ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸੁੱਖੀ, ਸਾਂਝ ਕੇਂਦਰ ਸਮਰਾਲਾ ਦੀ ਸਬ ਇੰਸਪੈਕਟਰ ਚਰਨਜੀਤ ਕੌਰ, ਤੇਜਪਾਲ ਸਿੰਘ, ਸਮਨਦੀਪ ਸਿੰਘ ਸੁਰਿੰਦਰਪਾਲ ਸਿੰਘ ਅਤੇ ਸਮੂਹ ਪੁਲਿਸ ਸਟਾਫ ਸਮਰਾਲਾ ਅਤੇ ਸਮਰਾਲਾ ਦੇ ਸਮੂਹ ਪੱਤਰਕਾਰਾਂ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

WRITTEN BY