Skip to content
Independent perspectives. Global stories.
BREAKING

ਮੋਟਰਸਾਈਕਲ ਤੇ ਟਰੈਕਟਰ ਦੀ ਹੋਈ ਟੱਕਰ ’ਚ ਲੜਕੇ ਦੀ ਮੌਤ

Share this story

image ਧਨੌਲਾ, 14 ਮਾਰਚ (ਸਰਾਜ ਘਨੌਰ, ਇਕਬਾਲ ਨਹਿਲ)- ਬਠਿੰਡਾ-ਚੰਡੀਗੜ੍ਹ ਕੌਮੀ ਮੁੱਖ ਮਾਰਗ ਉਪਰ ਧਨੌਲਾ ਵਿਖੇ ਬਣੇ ਨਵੇਂ ਬਾਈਪਾਸ ਤੇ ਟਰੈਕਟਰ ਟਰਾਲੀ ਅਤੇ ਮੋਟਰਸਾਇਕਲ ਦੀ ਹੋਈ ਟੱਕਰ ’ਚ ਮੋਟਰ ਸਾਈਕਲ ਤੇ ਸਵਾਰ ਤਰਨਦੀਪ ਸਿੰਘ ਦੀ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਧਨੌਲਾ ਦਾਨਗੜ੍ਹ ਰੋਡ ਸੜਕ ’ਤੇ ਹਰਮੇਲ ਸਿੰਘ ਮੈਨਜਰ ਕੋਪ:ਸੁਸਾਇਟੀ ਧਨੌਲਾ ਦੇ ਪੁੱਤਰ ਭੁਪਿੰਦਰ ਸਿੰਘ ਆਪਣੀ ਪਤਨੀ ਬੇਅੰਤ ਕੌਰ ਅਤੇ ਆਪਣੇ ਭਾਣਜੇ ਨਾਲ ਮੋਟਰਸਾਈਕਲ ਤੇ ਸਵਾਰ ਹੋਕੇ ਦਾਨਗੜ੍ਹ ਤੋਂ ਧਨੌਲਾ ਵੱਲ ਆ ਰਹੇ ਸਨ ਜਦੋਂ ਹੀ ਵਾਈਪਾਸ ਨੂੰ ਪਾਸ ਕਰਨ ਲੱਗੇ ਤਾਂ ਸਾਇਡ ਤੋਂ ਆ ਸਵਾਰਜ ਟਰੈਕਟਰ ਨੇ ਜੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਭੁਪਿੰਦਰ ਤੇ ਬੇਅੰਤ ਕੌਰ ਦੇ ਮਾਮੂਲੀ ਸੱਟਾ ਲੱਗੀਆਂ ਅਤੇ ਤਰਨਦੀਪ ਸਿੰਘ (10) ਪੁੱਤਰ ਗੁਰਦੀਪ ਸਿੰਘ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਜਿਸ ਨੂੰ ਜੇਰੇ ਇਲਾਜ਼ ਲਈ ਬਰਨਾਲਾ ਵਿਖੇ ਭੇਜਿਆ ਗਿਆ ਅਤੇ ਬਰਨਾਲਾ ਤੋਂ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ। ਜਿਥੇ ਤਰਨਦੀਪ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਅੱਜ ਸਵੇਰ ਦਮ ਤੋੜ ਗਿਆ। ਤਰਨਦੀਪ ਸਿੰਘ ਦਾ ਸੰਸਕਾਰ ਕਰ ਦਿਤਾ ਗਿਆ ਅਤੇ ਇਸ ਦੀ ਖ਼ਬਰ ਸੁਣਦਿਆ ਇਲਾਕੇ ਭਰ ’ਚ ਸੋਗ ਦੀ ਲਹਿਰ ਪਾਈ ਗਈ। ਜਦੋ ਥਾਣਾ ਧਨੌਲਾ ਦੇ ਐਸ.ਐਚ.ਓ. ਇੰਸ: ਦਵਿੰਦਰ ਸਿੰਘ ਨਾਲ ਗੱਲ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਟਰੈਕਟਰ ਟਰਾਲੀ ਥਾਣੇ ’ਚ ਬੰਦ ਕਰ ਕਰਕੇ ਚਾਲਕ ਵਿਰੁੱਧ ਅਗਲੇਰੀ ਕਾਰੀ ਅਰੰਭ ਦਿੱਤੀ।

WRITTEN BY