Skip to content
Independent perspectives. Global stories.
BREAKING

ਕਾਂਗਰਸੀ ਵਰਕਰਾਂ ਤੇ ਵੋਟਰਾਂ ਵੱਲੋਂ ਜਿੱਤ ਦੇ ਜਸ਼ਨ ਜਾਰੀ

Share this story

image ਸਾਦਿਕ, 14 ਮਾਰਚ (ਗੁਰਵਿੰਦਰ ਔਲਖ, ਗੁਲਜ਼ਾਰ ਮਦੀਨਾ)- ਫਰੀਦਕੋਟ ਹਲਕੇ ਤੋਂ ਜੇਤੂ ਰਹੇ ਕੁਸਲ਼ਦੀਪ ਸਿੰਘ ਕਿੱਕੀ ਢਿੱਲੋ ਦੀ  ਜਿੱਤ ਦੀ ਖੁਸ਼ੀ ਦੇ ਜਸ਼ਨ ਜਾਰੀ ਹਨ। ਕਾਂਗਰਸ ਪਲੈਨਿੰਗ ਸੈਲੱ ਦੇ ਸੂਬਾ ਜਨਰਲ ਸਕੱਤਰ ਗਗਨਦੀਪ ਸਿੰਘ ਧਾਲੀਵਾਲ ਨੂੰ ਵਧਾਈ ਦੇਣ ਵਾਲੇ ਕਾਂਗਰਸੀ ਵਰਕਰਾ ਤੇ ਵੋਟਰਾ ਦਾ ਤਾਂਤਾਂ ਲੱਗਿਆ ਰਹਿੰਦਾ। ਧਾਲੀਵਾਲ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਤੋ ਲੋਕ ਪੂਰੀ ਤਰਾਂ ਅੱਕ ਚੁੱਕੇ ਸਨ ਜਿਸ ਦਾ ਨਤੀਜਾ ਇਸ ਚੋਣਾ ਵਿੱਚ ਵੇਖਣ ਨੂੰ ਮਿਲਿਆ ਲੋਕਾਂ ਨੇ ਆਪਣਾ ਗੁੱਸਾ ਕੱਢਿਆ ਹੈ। ਕਾਂਗਰਸ ਦੀ ਸਰਕਾਰ ਲਿਆ ਕਿ ਲੋਕਾਂ ਨੇ ਅਕਾਲੀ ਭਾਜਪਾ ਦੀ ਸਰਕਾਰ ਨੂੰ ਸਬਕ ਸਿਖਾਇਆ ਹੈ। ਉਨਾਂ ਅੱਗੇ ਕਿਹਾ ਕਿ ਪੰਜਾਬ ਤੇ ਪੰਜਾਬੀਆ ਦੀ ਜਿੱਤ ਹੈ ਹੁਣ ਪੰਜਾਬ ਦਾ ਵਿਕਾਸ ਵੀ ਹੋਵੇਗਾ ਤੇ ਰੁਜ਼ਗਾਰ ਵੀ ਮਿਲੇਗਾ।ਇਸ ਮੌਕੇ ਬਿੱਕਰ ਸਿੰਘ ਮੌਲਾ ਜੱਟ, ਹਰਵਿੰਦਰ ਢਿੱਲੋਂ, ਸੁਰਜੀਤ ਸਿੰਘ ਸਾਬਕਾ ਪੰਚ, ਬਲਦੇਵ ਸਿੰਘ, ਰੂਪ ਸਿੰਘ, ਰਾਜੇਸ ਕੁਮਾਰ, ਰਾਜਾ ਸੰਧੂ, ਵਜੀਰ ਸਿੰਘ, ਗੁਰਮੁੱਖ ਸਿੰਘ, ਪਿਆਰਾ ਸਿੰਘ ਆਦਿ ਲੋਕ ਮੌਜੂਦ ਸਨ।

WRITTEN BY