ਜੰਡਿਆਲਾ ਗੁਰੂ, 14 ਮਾਰਚ (ਵਰੁਣ ਸੋਨੀਂ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਲਗਾਤਾਰ ਤੀਸਰੀ ਵਾਰ ਬਣੇਂ ਵਿਧਾਇਕ ਸ੍ਰ. ਸੁੱਖਬਿੰਦਰ ਸਿੰਘ ਸਰਕਾਰੀਆ ਅਤੇ ਵਿਧਾਨ ਸਭਾ ਹਲਕਾ ਪੱਟੀ ਤੋਂ ਜੁਝਾਰੂ ਕਾਂਗਰਸੀ ਆਗੂ ਵਿਧਾਇਕ ਸ੍ਰ. ਹਰਮਿੰਦਰ ਸਿੰਘ ਗਿੱਲ ਜੀ ਨੂੰ ਕੈਬਨਿੱਟ ਮੰਤਰੀ ਬਣਾਇਆ ਜਾਵੇ, ਤਾਂ ਜੋ ਸਰਹੱਦੀ ਏਰੀਆ ਦਾ ਸਰਵ-ਪੱਖੀ ਵਿਕਾਸ ਹੋ ਸਕੇ।ਉਕਤ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਕੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਸੁੱਖਬਿੰਦਰ ਸਿੰਘ ਸਰਕਾਰੀਆ ਜੀ ਨੇ ਮੰਡੀ ਬੋਰਡ ਦੇ ਚੇਅਰਮੈਨ ਬਣਕੇ ਜੋ ਪੂਰੇ ਪੰਜਾਬ ਵਿਚ ਬਿਨ੍ਹਾ ਕਿਸੇ ਵਿਤਕਰੇ ਦੇ ਵਿਕਾਸ ਕਰਵਾਇਆ ਸੀ ਉਸਨੂੰ ਜਨਤਾ ਅਜੇ ਤੱਕ ਨਹੀਂ ਭੁੱਲੀ।ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਸ੍ਰ. ਹਰਮਿੰਦਰ ਸਿੰਘ ਗਿੱਲ ਜੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਜਵਾਈ ਅਦੇਸ਼ ਪ੍ਰਤਾਪ ਸਿੰਘ ਨੂੰ ਹਰਾ ਕੇ ਅਕਾਲੀ ਦਲ ਦਾ ਗੜ੍ਹ ਢੈ-ਢੇਰੀ ਕਰਕੇ 25 ਸਾਲਾਂ ਬਾਅਦ ਕਾਂਗਰਸ ਪਾਰਟੀ ਦੀ ਵਾਪਸੀ ਕੀਤੀ ਹੈ।ਸ੍ਰ. ਕੱਕੜ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਇਨ੍ਹਾਂ ਦੋਨੋਂ ਵਿਧਾਇਕਾਂ ਨੂੰ ਕੈਬਨਿੱਟ ਮੰਤਰੀ ਬਣਾਕੇ ਇਨ੍ਹਾਂ ਹਲਕਿਆਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਮਾਣ ਵਧਾਉਂਣ। ਇਸ ਮੌਕੇ ਉਨ੍ਹਾਂ ਨਾਲ ਸ੍ਰ. ਸਮਸ਼ੇਰ ਸਿੰਘ ਕੱਕੜ, ਨਰਿੰਦਰ ਸਿੰਘ ਭੰਗੂ, ਡਾ. ਪ੍ਰਗਟ ਸਿੰਘ ਭੁੱਲਰ, ਜਸਕਰਨ ਸਿੰਘ ਲੋਪੋਕੇ,ਕੁਲਦੀਪ ਸਿੰਘ ਔਲਖ ਚੋਗਾਵਾਂ, ਸੁਖਦੇਵ ਸਿੰਘ ਕੱਕੜ, ਸੁਰਜੀਤ ਸਿੰਘ ਰਾਣੀਆਂ, ਸ਼ਮਸ਼ੇਰ ਸਿੰਘ ਸਾਰੰਗੜਾ, ਬੂਟਾ ਸਿੰਘ ਰੈਂ, ਨਿਸ਼ਾਨ ਸਿੰਘ ਮੰਝ, ਗਰਸ਼ਰਨ ਸਿੰਘ ਕੱਕੜ, ਨੰਬਰਦਾਰ ਜੋਗਿੰਦਰ ਸਿੰਘ ਮਾੜੂਮੱਲ, ਨਿਸ਼ਾਨ ਸਿੰਘ ਬਰਾਨ, ਜਸਵੰਦਾ ਸਿੰਘ, ਦਿਲਬਾਗ ਸਿੰਘ ਰਾਣੀਆਂ, ਗੁਰਸੇਵਕ ਸਿੰਘ ਗੈਬੀ ਲੋਪੋਕੇ, ਗੁਰਦੇਵ ਸਿੰਘ ਕੱਕੜ, ਗੁਰਸਾਹਬ ਸਿੰਘ ਪੱਧਰੀ, ਸੋਨੂੰ ਮੁੱਧ, ਮਨੋਜ ਭੱਟੀ, ਸੁੱਖਵਿੰਦਰ ਸਿੰਘ ਸੋਖਲ, ਸੂਬਾ ਸਿੰਘ ਹੇਤਮਪੁਰਾ, ਸੁਖਦੇਵ ਸਿੰਘ ਲੋਧੀਗੁੱਜਰ, ਸੁੱਖਰਾਜ ਸਿੰਘ ਠੱਠੀ ਆਦਿ ਹਾਜ਼ਰ ਸਨ।
ਤੀਸਰੀ ਵਾਰ ਵਿਧਾਇਕ ਬਣੇ ਸੁੱਖ ਸਰਕਾਰੀਆ ਅਤੇ ਸ. ਗਿੱਲ ਨੂੰ ਕੈਬਨਿੱਟ ਮੰਤਰੀ ਬਣਾਉਣ ਦੀ ਉਠੀ ਮੰਗ



