ਲੌਂਗੋਵਾਲ/ਚੀਮਾ ਮੰਡੀ, 14 ਮਾਰਚ (ਜਰਨੈਲ ਸਿੰਘ ਚੌਹਾਨ, ਸੁਖਪਾਲ ਸ਼ੇਰੋਂ)- ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪਹਿਲਾਂ 2002 ਤੋਂ 2007 ਤੱਕ ਰਹੀ। ਉਸ ਨੇ ਪੰਜਾਬ ਪੱਖੀ ਅਨੇਕਾਂ ਫੈਸਲੇ ਲਏ। ਕੈਪਟਨ ਸਾਹਿਬ ਨੂੰ ਗਲਤ ਗਾਇਡ ਕਰਕੇ ਆਜ਼ਾਦ ਉਮੀਦਵਾਰ ਖੜ੍ਹੇ ਕਰ ਦਿੱਤੇ ਗਏ। ਕੈਪਟਨ ਸਾਹਿਬ ਦੀ ਸੋਚ ਸੀ ਕਿ ਜਦ ਸਾਡੀ ਸਰਕਾਰ ਨੇ ਹਰ ਵਰਗ ਦਾ ਦੁਖ ਦਰਦ ਸੁਣਿਆ ਅਤੇ ਉਸ ਨੂੰ ਦੂਰ ਕੀਤਾ ਹੈ। ਫਿਰ ਅਗਲੀ ਵਾਰ ਵੀ ਆਪਣੀ ਹੀ ਸਰਕਾਰ ਬਣੇਗੀ, ਪਰ ਦਗੇਬਾਜਾਂ ਨੇ ਅਕਾਲੀਆਂ ਦਾ ਸਾਥ ਦੇ ਕੇ ਉਨ੍ਹਾਂ ਦੀ ਸਰਕਾਰ ਬਣਾ ਦਿੱਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ. ਅਵਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਕਾਂਗਰਸ ਸੈ¤ਲ ਨੇ ਪੱਤਰਕਾਰਾਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਰਾਜ ਕੀ ਮਿਲ ਗਿਆ। ਅੰਨੇ ਦੇ ਪੈਰ ਹੇਠ ਬਟੇਰਾ ਆਉਣ ਵਾਲੀ ਗੱਲ ਹੋ ਗਈ। ਇਸ ਗੱਠਜੋੜ ਸਰਕਾਰ ਦੇ ਉ¤ਪ ਮੁੱਖ ਮੰਤਰੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਪੰਜਾਬ ਤੇ ਪੱਚੀ ਸਾਲ ਰਾਜ ਕਰਾਂਗੇ।
ਇਨ੍ਹਾਂ ਨੇ ਕਾਂਗਰਸੀਆਂ ’ਤੇ ਝੂਠੇ ਪਰਚੇ ਪਾਉਣੇ ਸ਼ੁਰੂ ਕਰ ਦਿੱਤੇ। ਦੂਸਰੀ ਵਾਰ ਕਾਂਗਰਸੀ ਵਰਕਰਾਂ ਨੂੰ ਡਰਾ ਕੇ ਅਤੇ ਕੰਮ ਕਰਨ ਵਾਲੇ ਆਗੂਆਂ ’ਤੇ ਝੂਠੇ ਪਰਚੇ ਦੇ ਦਿੱਤੇ ਅਤੇ ਅਕਾਲੀਆਂ ਨੇ ਦੂਸਰੀ ਵਾਰ ਸਰਕਾਰ ਬਣਾ ਲਈ ਜਿਸ ਕਾਰਨ ਪੰਜਾਬ ਵਿੱਚ ਲੋਕਾਂ ਨਾਲ ਧੱਕਾ ਹੋਣਾ ਸ਼ੁਰੂ ਹੋ ਗਿਆ। ਲੋਕ ਸਰਕਾਰ ਤੋਂ ਤੰਗ ਆ ਗਏ ਅਤੇ ਮੁੜ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਵਾਗਡੋਰ ਫੜਾ ਦਿੱਤੀ। ਇਹੀ ਕਾਰਨ ਹੈ ਕਿ ਕਾਂਗਰਸ ਦੀ ਨਿਰੋਲ ਸਰਕਾਰ ਬਣੀ ਹੈ।
ਕਾਂਗਰਸ ਨੇ ਰਿਕਾਰਡ ਕਾਇਮ ਕਰ ਦਿੱਤਾ ਕਿ ਅੱਜ ਤੱਕ ਕਿਸੇ ਪਾਰਟੀ ਨੇ 77 ਸੀਟਾਂ ਨਹੀਂ ਜਿੱਤੀਆਂ। ਇਸ ਦੀ ਖੁਸ਼ੀ ਵਿੱਚ ਪਿੰਡ ਸ਼ੇਰੋਂ ਦੇ ਸਮੂਹ ਕਾਂਗਰਸੀਆਂ ਨੇ ਗੁਰਦੁਆਰਾ ਸੰਤ ਅਤਰ ਸਿੰਘ ਜੀ ਸ਼ੇਰੋਂ ਵਿਖੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਰਦਾਸ ਕਰਵਾ ਕੇ ਦੇਗ ਵੰਡੀ ਗਈ।
ਇਸ ਸਮੇਂ ਭਾਰੀ ਗਿਣਤੀ ਵਿੱਚ ਸਮੂਹ ਕਾਂਗਰਸੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ। ਇਨ੍ਹਾਂ ਸਮੂਹ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰ ਹਾਜ਼ਰ ਸਨ। ਫਿਰ ਪਿੰਡ ਵਿੱਚ ਲੱਡੂ ਵੰਡੇ ਗਏ।
ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਖੁਸ਼ੀ ਦੀ ਲਹਿਰ ਜਾਰੀ



