ਬਰੇਟਾ, 12 ਮਾਰਚ (ਜੈਲ ਕੌਰ ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)- ਬਰੇਟਾ ਮੰਡੀ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸ੍ਰੀ ਗੁਰੁ ਤੇਗ ਬਹਾਦਰ ਟਰੱਕ ਯੂਨੀਅਨ ਬਰੇਟਾ ਵਿੱਚ ਹੋਈ ਇੱਕ ਪਾਸੜ ਫਾਇਰਿੰਗ ਦੋਰਾਨ ਦੋ ਨੋਜਵਾਨਾਂ ਰਾਏ ਤੇਜਿੰਦਰ ਸਿੰਘ ਉਰਫ ਰਵੀ ਪੁੱਤਰ ਤੇਜਾ ਸਿੰਘ ਵਾਸੀ ਬਰੇਟਾ ਅਤੇ ਰਾਜਿੰਦਰ ਕੁਮਾਰ ਉਰਫ ਰਾਜੂ ਪੁੱਤਰ ਪ੍ਰਕਾਸ਼ ਚੰਦ ਵਾਸੀ ਕੁਲਰੀਆਂ ਹਾਲ ਅਬਾਦ ਵਾਸੀ ਬਰੇਟਾ ਦੀ ਮੋਕੇ ਤੇ ਮੋਤ ਹੋ ਗਈ ਅਤੇ ਸਖਜਿੰਦਰ ਸਿੰਘ ਉਰਫ ਸੁੱਖਾ ਪੁੱਤਰ ਮੱਘਰ ਸਿੰਘ ਵਾਸੀ ਬਰੇਟਾ ਜਖਮੀ ਹੋ ਗਿਆ।ਜਿਸਨੂੰ ਤੁਰੰਤ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ।ਮੋਕੇ ਤੇ ਪੁਲਿਸ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਮੁੱਖ ਕਾਰਨ ਬਣਿਆ।ਕਿਉਕਿ ਬੀਤੇ ਦਿਨ ਹੀਂ ਰਾਏ ਤੇਜਿੰਦਰ ਸਿੰਘ ਉਰਫ ਰਵੀ ਨੇ ਯੂਨੀਅਨ ਦਾ ਮੈਂਬਰ ਬਣਨ ਲਈ ਯੂਨੀਅਨ ਵਿੱਚ ਟਰਾਲਾ ਪਾਇਆ ਸੀ।ਅੱਜ ਸਵੇਰ ਯੂਨੀਅਨ ਦੀ ਉ¤ਪਰਲੀ ਬਿਲਡਿੰਗ ਵਿੱਚ ਓਪਰੇਟਰਾਂ ਦੀ ਮੀਟਿੰਗ ਹੋ ਰਹੀ ਸੀ।ਪਰੰਤੂ ਰਾਏ ਤੇਜਿੰਦਰ ਸਿੰਘ ਉਰਫ ਰਵੀ ,ਸੁਖਜਿੰਦਰ ਸਿੰਘ ਉੇਰਫ ਸੁੱਖਾ ਅਤੇ ਰਾਜੂ ਸ਼ਰਮਾ ਕੁਲਰੀਆਂ ਯੂਨੀਅਨ ਦੇ ਹੇਠਾਂ ਬਰਾਂਡੇ ਵਿੱਚ ਇਕੱਠੇ ਬੈਠੇ ਸਨ ਅਤੇ ਬਾਹਰੋਂ ਆਏ ਕੁੱਝ ਵਿਅਕਤੀਆਂ ਨੇ ਆਉਦਿਆਂ ਹੀ ਫਾਇਰਿੰਗ ਕਰ ਦਿੱਤੀ।ਜਿਸ ਦੋਰਾਨ ਰਾਏ ਤੇਜਿੰਦਰ ਉਰਫ ਰਵੀ ਦੀ ਮੋਕੇ ਤੇ ਹੀ ਮੋਤ ਹੋ ਗਈ ਅਤੇ ਰਾਜੂ ਸ਼ਰਮਾ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਗਿਆ।ਜਦੋ ਕਿ ਸੁਖਜਿੰਦਰ ਸਿੰਘ ਸੁੱਖਾ ਨੂੰ ਬਰੇਟਾ ਸਿਵਲ ਹਸਪਤਾਲ ਵਿੱਚ ਲਿਆਉਣ ਤੋਂ ਮਗਰੋਂ ਉਸ ਦੀ ਹਾਲਤ ਨੂੰ ਦੇਖਦਿਆਂ ਮਾਨਸਾ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ।ਮਾਨਸਾ ਦੇ ਐਸ.ਐਸ.ਪੀ. ਵਿਵੇਕਸ਼ੀਲ ਸੋਨੀ ਨੇ ਮੋਕੇ ਤੇ ਪੁੱਜਕੇ ਸਥਿਤੀ ਦਾ ਜਾਇਜਾ ਲਿਆ।ਉਨਾਂ ਦੱਸਿਆ ਕਿ ਅਜਿਹੀ ਵਾਰਦਾਤ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।ਇੱਥੇ ਇਹ ਵੀ ਜਿਕਰਯੋਗ ਹੈ ਕਿ ਸਥਾਨਕ ਪਲਿਸ ਥਾਣਾ ਤੇ ਟਰੱਕ ਯੂਨੀਅਨ ਬਿਲਕੁੱਲ ਆਹਮੋ ਸਾਹਮਣੇ ਹਨ ਤੇ ਘਟਨਾ ਵਾਲੀ ਥਾਂ ਥਾਣੇ ਤੋਂ ਸਿਰਫ 100 ਫੁੱਟ ਦੀ ਦੂਰੀ ਤੇ ਹੈ।ਬਰੇਟਾ ਪੁਲਿਸ ਵੱਲੋਂ ਮ੍ਰਿਤਕ ਰਾਏ ਤੇਜਿੰਦਰ ਸਿੰਘ ਦੇ ਭਰਾ ਰਾਏਇੰਦਰ ਸਿੰਘ ਉਰਫ (ਬਿੰਦੀ) ਪੁੱਤਰ ਤੇਜਾ ਸਿੰਘ ਦੇ ਬਿਆਨਾਂ ਤੇ 8 ਵਿਅਕਤੀਆਂ ਖਿਲਾਫ ਮੁਕੱਦਮਾ ਨੰ: 24 ਅਧੀਨ ਧਾਰਾ 302,307,148,149 ਅਤੇ ਅਸਲਾ ਐਕਟ ਦਾ ਮੁਕੱਦਮਾ ਬਿੰਦਰ ਸਿੰਘ ਵਾਸੀ ਸਿਰਸੀਵਾਲਾ, ਪਰਵੀਨ ਸਿੰਘ ਜੁਗਲਾਣ, ਗੁਰਪ੍ਰੀਤ ਸਿੰਘ ਵਾਸੀ ਬਰੇਟਾ, ਗੋਲਡੀ ਸਿੰਘ ਵਾਸੀ ਬਰੇਟਾ ਅਤੇ ਚਾਰ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਟਰੱਕ ਯੂਨੀਅਨ ਬਰੇਟਾ ’ਚ ਇੱਕ ਪਾਸੜ ਗੋਲੀਬਾਰੀ ਦੌਰਾਨ ਦੋ ਨੌਜਵਾਨਾਂ ਦੀ ਮੌਤ-ਇੱਕ ਜ਼ਖਮੀ



