Skip to content
Independent perspectives. Global stories.
BREAKING

ਸੁਖਬੀਰ ਸਿੰਘ ਬਾਦਲ 18500 ਵੋਟਾਂ ਨਾਲ ਜੇਤੂ

Share this story

image ਜਲਾਲਾਬਾਦ, 11 ਮਾਰਚ (ਸੰਦੀਪ ਮਹੰਤ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸ. ਸੁਖਬੀਰ ਸਿੰਘ ਬਾਦਲ ਨੇ ਵਿਕਾਸ ਕਾਰਜਾਂ ਦੀ ਬਦੌਲਤ ਜਲਾਲਾਬਾਦ ਤੋਂ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਭਗਵੰਤ ਮਾਨ ਨੂੰ 18500 ਵੋਟਾਂ ਦੇ ਅੰਤਰ ਨਾਲ ਹਰਾਇਆ। ਇਥੇ ਦੱਸਣਯੋਗ ਹੈ ਕਿ ਪੰਜਾਬ ਵਿੱਚ ਭਾਵੇਂ ਗਠਜੋੜ ਵਿਰੋਧੀ ਲਹਿਰ ਚੱਲ ਰਹੀ ਸੀ ਪਰ ਜਲਾਲਾਬਾਦ ਦੇ ਲੋਕਾਂ ਨੇ ਵਿਕਾਸ ਕਾਰਜਾਂ ਦੇ ਫਤਵਾਂ ਦਿੰਦਿਆਂ ਹੋਇਆ ਸੁਖਬੀਰ ਸਿੰਘ ਬਾਦਲ ਨੂੰ 18500 ਵੋਟਾਂ ਦੇ ਅੰਤਰ ਨਾਲ ਜਿਤਾ ਦਿੱਤਾ ਹੈ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪ੍ਰਚਾਰਕ ਭਗਵੰਤ ਮਾਨ 56771 ਵੋਟਾਂ ਲੈਣ ’ਚ ਸਫਲ ਹੋਏ ਜਦਕਿ ਰਵਨੀਤ ਸਿੰਘ ਬਿੱਟੂ 31539 ਵੋਟਾਂ ਹੀ ਹਾਸਲ ਕਰ ਸਕੇ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ 50246 ਵੋਟਾਂ ਨਾਲ ਜੇਤੂ ਰਹੇ ਸਨ। ਪਰ ਇਸ ਵਾਰ ਮੁਕਾਬਲਾ ਭਗਵੰਤ ਮਾਨ ਨਾਲ ਹੋਣ ਕਾਰਣ ਉਨ੍ਹਾਂ ਦੀ ਜਿੱਤ ਦਾ ਅੰਤਰ ਘੱਟ ਕੇ 18500 ਵੋਟਾਂ ਦਾ ਰਹਿ ਗਿਆ।

WRITTEN BY