Skip to content
Independent perspectives. Global stories.
BREAKING

ਲਗਾਤਾਰ ਤੀਜੀ ਵਾਰ ਵੱਡੀ ਇਤਿਹਾਸਕ ਜਿੱਤ ਦਿਵਾਉਣ ਲਈ ਸੱਚੇ ਪਾਤਸ਼ਾਹ ਅਤੇ ਸੰਗਤਾਂ ਦਾ ਕੋਟਿਨ ਕੋਟ ਧੰਨਵਾਦ : ਸ. ਮਜੀਠੀਆ

Share this story

image ਅੰਮ੍ਰਿਤਸਰ, 11 ਮਾਰਚ (ਦਵਾਰਕਾ ਨਾਥ ਰਾਣਾ)- ਵਿਧਾਨ ਸਭਾ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਆਪਣੀ ਲਗਾਤਾਰ ਤੀਜੀ ਵਾਰ ਇਤਿਹਾਸਕ ਅਤੇ ਵੱਡੀ ਜਿੱਤ ਲਈ ਸੱਚੇ ਪਾਤਸ਼ਾਹ ਅਤੇ ਗੁਰੂ ਕੀਆਂ ਸੰਗਤਾਂ ਦਾ ਕੋਟਿਨ ਕੋਟ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ’’ਮਜੀਠਾ ਵਾਸੀਆਂ ਨੇ ਲਗਾਤਾਰ ਤੀਜੀ ਵਾਰ ਇਤਿਹਾਸ ਰਚਦਿਆਂ ਮੇਰੇ ਹੱਕ ਵਿੱਚ ਸੇਵਾ ਕਰਨ ਦਾ ਜੋ ਫਤਵਾ ਦਿੱਤਾ ਹੈ, ਉਸ ਲਈ ਮੈਂ ਅਤੇ ਮੇਰਾ ਸਮੁੱਚਾ ਪਰਿਵਾਰ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਨ’’। ਸ: ਮਜੀਠੀਆ ਨੇ ਕਿਹਾ ਕਿ ਲੋਕ ਕਚਹਿਰੀ ’ਚ ਲੋਕਾਂ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਮਜੀਠਾ ਫੇਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮਜੀਠੇ ’ਚ ਸਭ ਤੋਂ ਵਧ ਫੇਰੀਆਂ ਪਾ ਕੇ ਉਹਨਾਂ ਵੱਲੋਂ ਕੀਤੀ ਗਈ ਝੂਠ ਦੀ ਸਿਆਸਤ ਨੂੰ ਨਾ ਪਸੰਦ ਕਰਦਿਆਂ ਉਹਨਾਂ  ਨੂੰ ਬੁਰੀ ਤਰਾਂ ਨਕਾਰ ਦਿੱਤਾ ਹੈ। ਉਹਨਾਂ ਕਿਹਾ ਕਿ ਮਜੀਠਾ ਵਾਸੀਆਂ ਨੇ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਸ਼ੇਰਗਿੱਲ ਦੀ ਜ਼ਮਾਨਤ ਜ਼ਬਤ ਕਰਾ ਕੇ ਉਨ੍ਹਾਂ ਦੀ ਫੂਕ ਵੀ ਕੱਢ ਦਿੱਤੀ ਹੈ। ਉਹਨਾਂ ਅਕਾਲੀ ਦਲ ਦੇ ਹੱਕ ਵਿੱਚ ਚਟਾਨ ਵਾਂਗ ਖੜੇ ਹੋ ਕੇ ਹਲਕੇ ਵਿੱਚ ਕਰਾਏ ਗਏ ਵਿਕਾਸ ਅਤੇ ਲੋਕ ਪੱਖੀ ਨੀਤੀਆਂ ਦੇ ਹੱਕ ਵਿੱਚ ਫਤਵਾ ਦੇਣ ਲਈ ਮਜੀਠੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ ਉ¤ਥੇ ਹੀ ਲਗਾਤਾਰ ਤੀਜੀ ਵਾਰ ਹਲਕੇ ਦੀ ਸੇਵਾ ਕਰਨ ਦਾ ਮੌਕਾ ਦੇ ਕੇ ਲੋਕਾਂ ਵੱਲੋਂ ਉਸ ਪ੍ਰਤੀ ਜੋ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਹੈ ਉਸ ਲਈ ਪੰਜਾਬ ਵਿੱਚ ਹੁਣ ਕਾਂਗਰਸ ਦੀ ਸਰਕਾਰ ਬਣਨ ਦੇ ਬਾਵਜੂਦ ਉਹ ਮਜੀਠਾ ਹਲਕੇ ਦੇ ਵਿਕਾਸ, ਖੁਸ਼ਹਾਲੀ, ਲੋਕਾਂ ਦੀ ਸੇਵਾ ਅਤੇ ਭਲੇ ਲਈ ਲਗਾਤਾਰ ਆਵਾਜ਼ ਉਠਾਉਂਦਾ ਰਹੇਗਾ। ਉਹਨਾਂ ਵਿਰੋਧੀ ਧਿਰ ਵਿੱਚ ਬੈਠਣ ਪ੍ਰਤੀ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਨੂੰ ਕਬੂਲ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੂੰ ਜਿੱਤ ਲਈ ਵਧਾਈ ਦਿੱਤੀ। ਇਸ ਮੌਕੇ ਸ: ਮਜੀਠੀਆ ਦੇ ਗ੍ਰਹਿ ਵਿਖੇ ਉਹਨਾਂ ਨੂੰ ਜਿਤ ਦੀ ਵਧਾਈ ਦੇਣ ਵਾਲਿਆਂ ਵਿਚ ਤਲਬੀਰ ਸਿੰਘ ਗਿਲ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ, ਰਾਕੇਸ਼ ਪ੍ਰਾਸ਼ਰ, ਜੋਧ ਸਿੰਘ ਸਮਰਾ,ਗੁਰਸ਼ਰਨ ਛੀਨਾ, ਗਗਨਦੀਪ ਭਕਨਾ,ਪਪੂ ਕੋਟਲਾ, ਤਰੁਨ ਅਬਰੋਲ, ਪ੍ਰਿਸ ਨਈਅਰ, ਅਜੈ ਚੋਪੜਾ, ਕਾਲਾ ਆੜਤੀਆ, ਬਾਬਾ ਮਹਿੰਦਰ ਸਿੰਘ, ਰਾਜੇਸ਼ ਕੁਮਾਰ ਲਾਟੀ, ਲਕੀ ਕਹੇੜ, ਪਪੂ ਕਾਮਰੇਡ, ਲਾਲੀ ਕਾਮਰੇਡ, ਜੈਪਾਲ ਮਹਾਜਨ, ਹੈਪੀ ਟਕਿਆਰ, ਮਲੂਕ ਸਿੰਘ ਫਤੂਭੀਲਾ, ਬਿਟੂ ਚਵਿੰਡਾਦੇਵੀ, ਸਤੀਸ਼ ਸ਼ਰਮਾ ਰੂਪੋਵਾਲੀ,ਕ੍ਰਿਪਾਲ ਸਿੰਘ ਚਵਿੰਡਾ, ਮਲੀ ਫਤੂਭੀਲਾ, ਹਰਪਾਲ ਚਵਿੰਡਾ ਦੇਵੀ ਆਦਿ ਮੌਜੂਦ ਸਨ।

WRITTEN BY