ਗਿ:ਮੱਲ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਸੰਤਾਂ ਮਹਾਪੁਰਸ਼ਾ ਨੇ ਕੀਤੀ ਸਮੂਲੀਅਤ
ਸ੍ਰੀ ਅਨੰਦਪੁਰ ਸਾਹਿਬ, 11 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼ਸ)- ਨਿਰਮਲ ਭੇਖ ਦੁਆਬਾ ਮੰਡਲ ਵਲੋਂ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬਜੀ ਦੀ ਛਤਰ-ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚਇਕ ਵਿਸ਼ਾਲ ਨਗਰ ਕੀਰਤਨ ਕੱਢ ਕੇ ਹੋਲਾ ਮਹੱਲਾ ਸਮਾਗਮਾਂ ਦੀ ਅਰੰਭਤਾ ਕੀਤੀ ਗਈ। ਚੱਕ ਹੋਲਗੜ ਸਥਿਤ ਡੇਰਾ ਬਾਬਾ ਦਲੀਪ ਸਿੰਘ ਡੁਮੇਲੀ ਮੁੱਖ ਪ੍ਰਬੰਧਕ ਬਾਬਾ ਪ੍ਰੀਤਮ ਸਿੰਘ ਡੁਮੇਲੀ ਤੋਂ ਨਗਰ ਕੀਰਤਨ ਅਰੰਭ ਹੋਇਆ ਇਸ ਨਗਰ ਕੀਰਤਨ ਵਿਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਂਦਾਤੀ, ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ: ਮੱਲ ਸਿੰਘ ਵਲੋ ਨਿਰਮਲ ਮੰਡਲ ਦੇ ਨਗਰ ਕੀਰਤਨ ਵਿੱਚ ਸਮੂਲੀਅਤ ਕੀਤੀ ਗਈ।ਤਖਤਾ ਦੇ ਜਥੇਦਾਰ ਸਹਿਬਾਨ ਨੇ ਦੁਆਬਾ ਨਿਰਮਲ ਮੰਡਲ ਦੇ ਉਪਰਾਲੇ ਦੀ ਸਲਾਘਾ ਕਰਦੇ ਕਿਹਾ ਕਿ ਹੋਲੇ ਮੁਹੱਲੇ ਦਾ ਅਗਾਜ ਸਮੂਹ ਸੰਤ ਸਮਾਜ ਵੱਲੋਂ ਕੀਤਾ ਗਿਆ ਹੈ। ਜਿਸ ਲਈ ਨਿਰਮਲ ਭੇਖ ਵਧਾਈ ਦਾ ਪਾਤਰ ਹੈ। ਨਗਰ ਕੀਰਤਨ ਵਿੱਚ ਫੁੱਲਾ ਦੀ ਵਰਖਾ ਤੇ ਬੈਂਡ ਦੀਆ ਮਾਧੁਰ ਧੁੰਨਾਂ ਦੇ ਨਾਲ ਸਹਿਰ ਦੇ ਅਗੰਮਪੁਰ ਚੌਕ, ਮੇਨ ਰੋਡ, ਬੱਸ ਸਟੈਡ, ਰੇਲਵੇ ਸਟੇਸ਼ਨ, ਨਵੀ ਅਬਾਦੀ, ਪੰਜ ਪਿਆਰਾ ਪਾਰਕ, ਗੁ: ਕਿਲਾ ਅਨੰਦਗੜ ਸਾਹਿਬ, ਸਮੇਤ ਵੱਖ ਵੱਖ ਸਥਾਨਾ ਤੋ ਹੁੰਦਾ ਹੋਇਆ ਬਾਬ ਸੰਤੌਖ ਸਿੰਘ ਪਾਲਦੀ ਸਾਹਿਬ ਵਾਲਿਆ ਦੇ ਡੇਰਾ ਨਿਰਮਲ ਆਸਰਮ ਵਿਖੇ ਸਮਾਪਤ ਹੋਇਆ। ਜਿਥੇ ਮੁਹੱਲਾ ਹੋਣ ਤੱਕ ਤਿੰਨ ਦਿਨ ਧਾਰਮਿਕ ਦੀਵਾਨ ਸਜਾਏ ਜਾਣਗੇ।ਇਸ ਮੋਕੇ ਪੰਚਾਇਤੀ ਅਖਾੜਾ ਨਿਰਮਲ ਭੇਖ ਕਨਖੰਲ ਅਖਾੜਾ ਹਰਦੁਆਰ ਦੇ ਪ੍ਰਧਾਨ ਪੰਡਿਤ ਗਿਆਨ ਦੇਵ ਜੀ,ਮਹੰਤ ਗੋਪਾਲ ਸਿੰਘ ਕੋਠਾਰੀ, ਦੁਆਬਾ ਨਿਰਮਲ ਮੰਡਲ ਦੇ ਪ੍ਰਧਾਨ ਬਾਬਾ ਭਾਗ, ਬਾਬਾ ਘਾਲਾ ਸਿੰਘ, ਸਰਬ ਭਾਰਤ ਨਿਰਮਲ ਮੰਡਲ ਦੇ ਪ੍ਰਧਾਨ ਬਾਬਾ ਸੰਤੋਖ ਸਿੰਘ, ਮੁੱਖ ਪ੍ਰਬੰਧਕ ਬਾਬਾ ਪ੍ਰੀਤਮ ਸਿੰਘ ਡੁਮੇਲੀਵਾਲੇ,ਬਾਬਾ ਦਰਸ਼ਨ ਸਿੰਘ, ਬਾਬਾ ਗੁਰਬਚਨ ਸਿੰਘ, ਬਾਬਾ ਭੋਲਾ ਦਾਸ, ਬਾਬਾ ਰਾਜਾ ਸਿੰਘ, ਬਾਬਾ ਕਰਮਜੀਤ ਸਿੰਘ, ਅਮਨਦੀਪ ਸਿੰਘ ਮੀਤ ਮੈਨੇਜਰ, ਬਾਬਾ ਜੀਤ ਸਿੰਘ, ਬਾਬਾ ਅਮਰੀਕ ਸਿੰਘ, ਬਾਬਾ ਜੈਲ਼ ਸਿੰਘ ਸ਼ਾਸਤਰੀ, ਸੁਖਚੈਨ ਸਿੰਘ ਪਟਿਆਲਾ, ਬਾਬਾ ਗੁਰਚਰਨ ਸਿੰਘ, ਬਾਬਾ ਭਗਵੰਤ ਭਜਨ ਸਿੰਘ, ਸੁਖਵੰਤ ਸਿੰਘ ਨਾਹਲਾਂ, ਬਾਬਾ ਦਿਲਾਵਰ ਸਿੰਘ ਬ੍ਰਹਮਜੀ, ਅਰੁਣਜੀਤ ਸਿੰਘ ਚੱਕ ਹੋਲਗੜ੍ਹ, ਗੁਰਸ਼ਰਨ ਸਿੰਘ ਕਨੇਡਾ, ਹਰਦੀਸ਼ ਸਿੰਘ, ਬੂਟਾ ਸਿੰਘ ਬਰਮਿ, ਬਲਿਹਾਰ ਸਿੰਘ, ਸਤਨਾਮਜੀਤ ਸਿੰਘ ਸਮੇਤ ਅਹਿਮ ਸ਼ਖਸ਼ੀਅਤਾਂ ਨੇ ਹਾਜਰੀ ਭਰੀ। ਬਹੁਤ ਹੀ ਸੁੰਦਰ ਪਾਲਕੀ ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਬੈਂਡ ਵਾਜਿਆਂ ਨਾਲ ਨਗਰ ਕੀਰਤਨ ਦੀ ਸ਼ੋਭਾ ਵਧਾਈ ਗਈ।
ਨਿਰਮਲ ਭੇਖ ਦੁਆਬਾ ਮੰਡਲ ਵੱਲੋਂ ਨਗਰ ਕੀਰਤਨ ਕੱਢ ਕੇ ਹੋਲਾ ਮਹੱਲਾ ਸਮਾਗਮਾਂ ਦੀ ਕੀਤੀ ਗਈ ਅਰੰਭਤਾ



