June 19, 2026 7:55 am

ਅਜੇਪਾਲ ਸਿੰਘ ਮਾਨ ਚੁਣੇ ਟਰੱਕ ਯੂਨੀਅਨ ਦੇ ਪ੍ਰਧਾਨ

ਭੀਖੀ,21 ਅਗਸਤ(ਸੁਖਜੀਤ ਸਮਾਓ /ਸੰਦੀਪ ਤਾਇਲ)-ਸਥਾਨਕ ਟਰੱਕ ਯੂਨੀਅਨ ਦੀ 6 ਮੈਂਬਰੀ ਕਮੇਟੀ ਤੋਂ ਤੰਗ ਆਏ ਬਹੁਗਿਣਤੀ ਟਰੱਕ ਆਪ੍ਰੇਟਰਾਂ ਨੇ ਮਤਾ ਪਾਸ ਕਰਕੇ ਅਜੇਪਾਲ ਸਿੰਘ ਮਾਨ ਨੂੰ ਪ੍ਰਧਾਨ ਚੁਣ ਲਿਆ।ਇਸ ਸਬੰਧੀ ਆਪ੍ਰੇਟਰਾਂ ਨੇ ਟਰੱਕ ਯੂਨੀਅਨ ਵਿਖੇ ਇਕੱਤਰ ਹੋਕੇ ਕਮੇਟੀ ਮੈਂਬਰਾਂ ਅੱਗੇ ਆਪਣੀਆਂ ਮੰਗਾਂ ਰੱਖੀਆਂ।ਇਸ ਮੌਕੇ 6 ਵਿੱਚੋ 4 ਕਮੇਟੀ ਮੈਂਬਰ ਹਾਜਰ ਸਨ ਜਿੰਨਾ ਦੇ ਜਵਾਬ ਤੋਂ ਅਸੰਤੁਸਟ ਹੋ ਕੇ ਇਕੱਤਰ ਸਮੂਹ ਟਰੱਕ ਆਪ੍ਰੇਟਰਾਂ ਨੇ ਅਜੇਪਾਲ ਨੂੰ ਪ੍ਰਧਾਨ ਚੁਣ ਲਿਆ।
ajepal
ਇਸ ਮੌਕੇ ਉਂਨਾ ਕਿਹਾ ਕਿ 6 ਮੈਬਰੀ ਕਮੇਟੀ ਟਰੱਕ ਆਪ੍ਰੇਟਰਾਂ ਦੀਆਂ ਮੰਗਾਂ ਮੰਨਣ ਵਿੱਚ ਅਸਫਲ ਰਹੀ ਹੈ ਜਿਸ ਕਰਕੇ ਉਂਨਾ ਨੂੰ ਇਹ ਕਦਮ ਚੁੱਕਣਾ ਪਿਆ ਹੈ ਅਤੇ ਅਜੇਪਾਲ ਹੀ ਟਰੱਕ ਆਪ੍ਰੇਟਰਾਂ ਦੇ ਹੱਕ ਦੀ ਗੱਲ ਕਰਦੇ ਹਨ।ਇਸ ਮੌਕੇ ਨਵਨਿਯੁਕਤ ਪ੍ਰਧਾਨ ਅਜੇਪਾਲ ਨੇ ਕਿਹਾ ਕਿ ਉਹ ਇਸ ਸਬੰਧੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮਿਲ ਕੇ ਇਹ ਸਾਰਾ ਮਾਮਲਾ ਉਂਨਾ ਦੇ ਧਿਆਨ ਵਿੱਚ ਲਿਆਉਣਗੇ ਅਤੇ ਟਰੱਕ ਆਪ੍ਰੇਟਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾ ਨੂੰ ਹੱਲ ਕਰਨ ਦੀ ਹਰ ਸੰਭਵ ਕੋਸਿਸ਼ ਕਰਨਗੇ।ਇਸ ਸਬੰਧੀ ਜਦੋਂ ਕਮੇਟੀ ਮੈਂਬਰ ਵਿਜੇ ਕੁਮਾਰ ਨਾਲ ਗੱਲ ਕੀਤੀ ਤਾਂ ਉਂਨਾ ਕਿਹਾ ਕਿ ਕੁਝ ਆਪ੍ਰੇਟਰ ਯੂਨੀਅਨ ਦੇ ਹੋ ਰਹੇ ਵਿਕਾਸ ਤੋਂ ਖੁਸ਼ ਨਹੀ ਅਤੇ ਉਹ ਜਾਣ ਬੁਝ ਕੇ ਯੂਨੀਅਨ ਦਾ ਮਾਹੌਲ ਖਰਾਬ ਕਰਨ ਦੀ ਕੋਸਿਸ਼ ਕਰ ਰਹੇ ਹਨ।ਉਂਨਾ ਕਿਹਾ ਕਿ ਇਸ 6 ਮੈਂਬਰੀ ਕਮੇਟੀ ਨੂੰ ਜਿਲਾ ਪ੍ਰਸ਼ਾਸਨ ਵੱਲੋ ਮਾਨਤਾ ਦਿੱਤੀ ਗਈ ਹੈ ਅਗਰ ਪ੍ਰਸ਼ਾਸਨ ਉਂਨਾ ਨੂੰ ਅਸਤੀਫਾ ਦੇਣ ਲਈ ਕਹੇਗਾ ਤਾ ਉਹ ਆਪਣੇ ਅਸਤੀਫੇ ਜਿਲਾ ਪ੍ਰਸ਼ਾਸਨ ਨੂੰ ਸੋਂਪ ਦੇਣਗੇ।

Send this to a friend