June 19, 2026 1:03 am

ਭੀਖੀ ਬਲਾਕ ਅੰਦਰ ਲਿਆਂਦੇ ਜਾਣਗੇ ਨਵੇਂ ਵਿਕਾਸ ਪ੍ਰਾਜੈਕਟ : ਖੀਵਾ

ਭੀਖੀ,21 ਅਗਸਤ(ਸੁਖਜੀਤ ਸਮਾਓ/ ਸੰਦੀਪ ਤਾਇਲ)-ਬਲਾਕ ਭੀਖੀ ਅਧੀਨ ਆਉਂਦੇ ਪਿੰਡਾ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ ਅਤੇ ਪਿੰਡਾ ਦੀਆਂ ਸਮੂਹ ਪੰਚਾਇਤਾਂ ਦੇ ਸਹਿਯੋਗ ਨਾਲ ਭੀਖੀ ਬਲਾਕ ਅੰਦਰ ਵਿਕਾਸ ਦੇ ਨਵੇਂ ਪ੍ਰਾਜੈਕਟ ਲਿਆਦੇ ਜਾਣਗੇ।ਇਹ ਪ੍ਰਗਟਾਵਾ ਬਲਾਕ ਸੰਮਤੀ ਭੀਖੀ ਦੇ ਨਵ ਨਿਯੁਕਤ ਚੇਅਰਮੈਨ ਪ੍ਰਗਟ ਸਿੰਘ ਖੀਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
khiva
ਉਂਨਾ ਕਿਹਾ ਕਿ ਭੀਖੀ ਬਲਾਕ ਦੇ ਸਮੂਹ ਪਿੰਡਾ ਦੇ ਵਿਕਾਸ ਲਈ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਪੇਂਡੂ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਇਆ ਜਾਵੇਗਾ।ਵਰਨਣਯੋਗ ਹੈ ਕਿ ਬਲਾਕ ਸੰਮਤੀ ਭੀਖੀ ਦੇ ਚੈਅਰਮੈਨ ਅਹੁਦੇ ਲਈ ਬੀਤੇ ਦਿਨੀਂ ਹੋਈ ਚੋਣ ਵਿੱਚ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਗਟ ਸਿੰਘ ਖੀਵਾ ਨੇ ਆਪਣੀ ਵਿਰੋਧੀ ਉਮੀਦਵਾਰ ਕਾਂਗਰਸ ਪਾਰਟੀ ਦੀ ਪ੍ਰਮਜੀਤ ਕੌਰ ਨੂੰ ਹਰਾ ਕੇ ਚੇਅਰਮੈਨ ਦੇ ਅਹੁਦੇ ਤੇ ਕਬਜਾ ਕੀਤਾ ਸੀ। ਇਸ ਮੌਕੇ ਜਿਲਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਹੋਡਲਾ, ਦਰਸ਼ਨ ਸਿੰਘ ਭੰਦੋਲ,ਕਾਲਾ ਸਿੰਘ ਆਰੇਵਾਲਾ,ਕਰਮਜੀਤ ਕੌਰ ਸਮਾਓ,ਬਲਾਕ ਸੰਮਤੀ ਮੈਂਬਰ ਕਰਮਜੀਤ ਕੌਰ ਮੋਹਰ ਸਿੰਘ ਵਾਲਾ, ਸਵਰਨ ਸਿੰਘ ਮਾਨ ਬੀਰ, ਬਲਵਿੰਦਰ ਸਿੰਘ ਹੀਰੋ ਕਲਾਂ,ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਬਲੀ ਭੀਖੀ,ਪ੍ਰਮਜੀਤ ਭੀਖੀ,ਵਿਜੈ ਕੁਮਾਰ ਗਰਗ,ਜ.ਭਰਪੂਰ ਸਿੰਘ,ਨਾਜਮ ਸਿੰਘ ਬੀਰ,ਸੋਹਨ ਲਾਲ ਠੇਕੇਦਾਰ,ਨਗਰ ਪੰਚਾਇਤ ਪ੍ਰਧਾਨ ਹਰਪ੍ਰੀਤ ਸਿੰਘ ਚਹਿਲ,ਕੁਲਸ਼ੇਰ ਸਿੰਘ ਰੂਬਲ,ਦੀਪੂ ਜੈਲਦਾਰ, ਗੀਤੀ ਹੋਡਲਾ ,ਸੁੱਖੀ ਸਰਾਂ,ਡਾ.ਸੁਰਿੰਦਰ ਸਿੰਘ ਹੀਰੋਂ ਵੀ ਹਾਜਰ ਸਨ।

Send this to a friend