ਵਾਸ਼ਿੰਗਟਨ, 7 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਅਫਗਾਨਿਸਤਾਨ ਦੇ ਰਾਸ਼ਟਰਪਤੀ ਦੇ ਇਕ ਸੀਨੀਅਰ ਸਹਿਯੋਗੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਦਾ ਭਾਰਤ ਨਾਲ ਕਿਸੇ ਮੁੱਦੇ ’ਤੇ ਕੋਈ ਖੁਫੀਆ ਸਮਝੌਤਾ ਨਹੀਂ ਹੈ।ਉਨ੍ਹਾਂ ਨੇ ਪਾਕਿਸਤਾਨ ਤੋਂ ਮੰਗ ਕੀਤੀ ਕਿ ਸੰਘਰਸ਼ ਪ੍ਰਭਾਵਿਤ ਦੇਸ਼ ’ਚ ਮੁੜ ਉਸਾਰੀ ਦੇ ਭਾਰਤ ਦੇ ਯਤਨਾਂ ‘ਚ ਰੁਕਾਵਟ ਨਾ ਪਾਵੇ।ਰੁਕਾਵਟ ਪੈਦਾ ਕਰਨ ਦੇ ਪਾਕਿਸਤਾਨ ਦੇ ਰਵੱਈਏ ਦਾ ਉਦਾਹਰਣ ਦਿੰਦੇ ਹੋਏ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਦੇ ਮੁੱਖ ਸਲਾਹਕਾਰ ਹੁਮਾਯੂੰ ਕਯੂਮੀ ਨੇ ਕਿਹਾ ਕਿ ਪਾਕਿਸਤਾਨ ਨੇ ਕਾਬੁਲ ਨੂੰ ਭਾਰਤ ਤੋਂ ਇਕ ਪਣ ਬਿਜਲੀ ਪ੍ਰੋਜੈਕਟ ਦੇ ਡੈਮ ਦੇ ਗੇਟ ਹਾਸਲ ਨਹੀਂ ਕਰਨ ਦਿੱਤਾ।


