ਨਵੀਂ ਦਿੱਲੀ, 7 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ.ਐੱਨ. ਸਾਈਬਾਬਾ, ਜੇ.ਐੱਨ.ਯੂ. ਵਿਦਿਆਰਥੀ ਹੇਮ ਮਿਸ਼ਰਾ ਅਤੇ ਸਾਬਕਾ ਪੱਤਰਕਾਰ ਪ੍ਰਸ਼ਾਂਤ ਰਾਹੀ ਅਤੇ ਦੋ ਹੋਰਨਾਂ ਨੂੰ ਗੜਚਿਰੌਲੀ ਕੋਰਟ ਨੇ ਮਾਓਵਾਦੀਆਂ ਨਾਲ ਸੰਪਰਕ ਰੱਖਣ ਅਤੇ ਦੇਸ਼ ਖਿਲਾਫ਼ ਸਾਜਿਸ਼ ਰਚਣ ਦਾ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਉੱਥੇ ਹੀ ਛੇਵੇਂ ਦੋਸ਼ੀ ਵਿਜੇ ਤਿਰਕੀ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ।ਉਮਰ ਕੈਦ ਦੀ ਸਜ਼ਾ ਪਾਉਣ ਵਾਲਿਆਂ ’ਚ ਮਹੇਸ਼ ਤਿਰਕੀ ਅਤੇ ਪਾਂਡੂ ਨਰੋਟ ਵੀ ਸ਼ਾਮਲ ਹਨ। ਕੋਰਟ ਨੇ ਸਾਈਬਾਬਾ ਅਤੇ ਪੰਜ ਹੋਰ ਨੂੰ ਦੇਸ਼ ਖਿਲਾਫ਼ ਡੂੰਘੀ ਸਾਜਿਸ਼ ਰਚਣ ਦਾ ਦੋਸ਼ੀ ਪਾਇਆ ਹੈ।ਸਾਈਬਾਬਾ ਦਿੱਲੀ ਯੂਨੀਵਰਸਿਟੀ ਦੇ ਰਾਮ ਲਾਲ ਆਨੰਦ ਕਾਲਜ ਦੇ ਪ੍ਰੋਫੈਸਰ ਸਨ।ਜੱਜ ਐੱਸ.ਐੱਸ. ਸ਼ਿੰਦੇ ਨੇ ਸਾਰੇ ਦੋਸ਼ੀਆਂ ਨੂੰ ਗੈਰ-ਕਾਨੂੰਨੀ ਸਰਗਰਮੀ ਐਕਟ ਦੀ ਧਾਰਾ 13,18,20,38 ਅਤੇ 39 ਦਾ ਦੋਸ਼ੀ ਪਾਇਆ ਹੈ।



