ਅਨੰਦਪੁਰ ਸਾਹਿਬ, 21 ਅਗਸਤ (ਦਵਿੰਦਰ ਪਾਲ ਸਿੰਘ): ਭੈਣਾਂ ਤੇ ਭਰਾਵਾਂ ਦੇ ਪਵਿੱਤਰ ਰਿਸ਼ਤੇ ਨੂੰ ਮਜਬੂਤ ਕਰਨ ਲਈ ਮਨਾਇਆ ਜਾਂਦਾ ਹੈ ਰਖੜੀ ਦਾ ਤਿਉਹਾਰ, ਇਸਦੇ ਚਲਦੇ ਜਿਥੇ ਭੈਣਾਂ ਵਿਚ ਰਖੜੀ ਦੇ ਤਿਉਹਾਰ ਲਈ ਕਾਫੀ ਉਤਸ਼ਾਹ ਦੇਖਿਆ ਗਿਆ ਉਥੇ ਕਈ ਲੋਕ ਦੁਵਿਧਾ ਵਿਚ ਪਏ ਰਹੇ ਕਿਉਂਕਿ ਕੁਛ ਲੋਕਾਂ ਨੇ ਰਖੜੀ ਮੰਗਲਵਾਰ ਨੂੰ ਬੰਨੀ ਅਤੇ ਕੁਛ ਨੇ ਬੁਧਵਾਰ ਨੂੰ ਇਹੀ ਨੀ ਪਤਾ ਚਲਿਆ ਕਿ ਰਖੜੀ ਕਿਸ ਦਿੰਨ ਦੀ ਹੈ, ਜਿਸ ਕਰਨ ਬਜਾਰਾਂ ਵਿਚ ਵੀ ਦੋ ਦਿੰਨ ਖੂਬ ਰੋਣਕਾਂ ਲੱਗੀਆਂ ਰਹੀਆਂ ਇਸ ਤਿਉਹਾਰ ਵਿੱਚ ਭੈਣਾਂ ਨੇ ਭਰਾਵਾਂ ਨੂੰ ਰਖੜੀਆਂ ਬੰਨੀਆਂ ਅਤੇ ਭਰਾਵਾਂ ਨੇ ਭੈਣਾਂ ਲਈ ਲੰਬੀ ਉਮਰ ਦੀ ਅਰਦਾਸ ਕੀਤੀ ਅਤੇ ਉਹਨਾਂ ਨੂੰ ਤੋਹਫ਼ੇ ਭੇਂਟ ਕੀਤੇ। ਇਸਦੇ ਤਹਿਤ ਕਈ ਨਿੱਜੀ ਸਥਾਨਾਂ ਤੇ ਮੰਗਲਵਾਰ ਦੀ ਅਤੇ ਕਈ ਜਗ੍ਹਾ ਬੁਧਵਾਰ ਦੀ ਛੁੱਟੀ ਰਹੀ।



