Skip to content
Independent perspectives. Global stories.
BREAKING

ਬਿਹਾਰ ‘ਚ ਰੇਲ ਗੱਡੀ ਨਾਲ ਕੱਟ ਕੇ 37 ਕਾਂਵੜੀਆਂ ਦੀ ਮੌਤ

Share this story

ਸਹਿਰਸਾ, 19 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਬਿਹਾਰ ਦੇ ਸਹਿਰਸਾ-ਮਾਨਸੀ ਰੇਲ ਬਲਾਕ ਦੇ ਧਮਾਰਾ ਘਾਟ ਰੇਲਵੇ ਸਟੇਸ਼ਨ ‘ਤੇ ਅੱਜ ਸਵੇਰੇ ਰਾਜਿਆ ਰਾਣੀ ਐਕਸਪ੍ਰੈਸ ਦੀ ਲਪੇਟ ਵਿਚ ਆਉਣ ਕਾਰਨ ਘੱਟੋ ਘੱਟ 37 ਕਾਂਵੜੀਆਂ ਦੀ ਮੌਤ ਹੋ ਗਈ। ਬਾਅਦ ਵਿਚ ਗੁੱਸੇ ਵਿਚ ਆਏ ਲੋਕਾਂ ਨੇ ਰੇਲ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਚਾਰ ਡੱਬੇ ਜਲ ਕੇ ਸੁਆਹ ਹੋ ਗਏ। ਇਸ ਦੌਰਾਨ ਲੋਕਾਂ ਨੇ ਰੇਲ ਦੇ ਚਾਲਕ ਨਾਲ ਕੁਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
railway
ਇਸ ਦੌਰਾਨ ਹਾਲਾਤ ਬੇਕਾਬੂ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਥੇ ਪੁਲਿਸ ਦੀ ਤਾਇਨਾਤੀ ਕੀਤੀ। ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਇਸ ਰੇਲਵੇ ਸਟੇਸ਼ਨ ‘ਤੇ ਤਿੰਨ ਲਾਈਨਾਂ ਹਨ। ਦੋ ਲਾਈਨਾਂ ‘ਤੇ ਪਹਿਲਾਂ ਹੀ ਟ੍ਰੇਨਾਂ ਖੜ੍ਹੀਆਂ ਸਨ, ਜਦੋਂ ਕਿ ਤੀਸਰੀ ਲਾਈਨ ‘ਤੇ ਰਾਜਿਆਰਾਣੀ ਐਕਸਪ੍ਰੈਸ ਨੇ ਗੁਜਰਨਾ ਸੀ। ਇਸ ਦੌਰਾਨ ਇਹ ਕਾਂਵੜੀਏ ਇਸ ਟ੍ਰੈਕ ‘ਤੇ ਖੜ੍ਹੇ ਸਨ। ਇਹ ਰੇਲ ਸਹਿਰਸਾ ਤੋਂ ਪਟਨਾ ਜਾ ਰਹੀ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਦੀ ਸਵੇਰ ਰਾਜਧਾਨੀ ਐਕਸਪ੍ਰੈੱਸ ਟ੍ਰੇਨ (ਟ੍ਰੇਨ ਨੰਬਰ 12567) ਸਹਿਰਸਾ ਤੋਂ ਪਟਨਾ ਜਾ ਰਹੀ ਸੀ। ਇੱਥੇ ਮਾਂ ਕਾਤਿਆਇਨੀ ਦਾ ਇੱਕ ਮੰਦਿਰ ਹੈ, ਜਿੱਥੇ ਪੂਜਾ ਦੇ ਲਈ ਲੋਕ ਇਕੱਠਾ ਹੋਏ ਸਨ। ਇਸ ਸਟੇਸ਼ਨ ਉੱਪਰ ਕਿਸੇ ਨੂੰ ਵੀ ਰੇਲ ਗੱਡੀ ਦੇ ਆਉਣ ਦੀ ਜਾਣਕਾਰੀ ਨਹੀਂ ਦਿੱਤੀ ਗਈ। ਅਚਾਨਕ ਰੇਲ ਦੇ ਆ ਜਾਣ ਕਾਰਨ ਪੱਟੜੀ ‘ਤੇ ਖੜ੍ਹੇ ਲੋਕ ਇਸ ਦੀ ਲਪੇਟ ਵਿੱਚ ਆ ਗਏ। ਘਟਨਾ ਦਾ ਪਤਾ ਲੱਗਦੇ ਹੀ ਰੇਲਵੇ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਘਟਨਾ ਵਾਲੀ ਥਾਂ ‘ਤੇ ਹਾਲੇ ਵੀ ਸਥਿਤੀ ਤਣਾਅ ਪੂਰਨ ਦੱਸੀ ਜਾ ਰਹੀ ਹੈ। ਰੇਲਵੇ ਬੋਰਡ ਦੇ ਚੇਅਰਮੈਨ ਅਰੁਣੇਂਦਰ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਦੇ ਬਾਅਦ ਬਚਾਅ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ। ਪ੍ਰਸ਼ਾਸਨ ਵੱਲੋਂ ਹਾਲਾਤ ਨੂੰ ਕਾਬੂ ਹੇਠ ਲਿਆਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

WRITTEN BY