ਚੰਡੀਗੜ੍ਹ, 21 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਸਰਕਾਰ ਦੇ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਅੱਜ ਚੰਡੀਗੜ੍ਹ ਵਿਖੇ ਟੋਇਟਾ ਕਿਰਲੌਸਕਰ ਮੋਟਰ ਪ੍ਰਾਈਵੇਟ ਲਿਮਟਿਡ ਨਾਲ ਆਈ.ਟੀ.ਆਈ., ਲੁਧਿਆਣਾ ਅਤੇ ਆਈ.ਟੀ.ਆਈ. ਲਾਲੜੂ ਲਈ ਆਟੋਮੋਟਿਵ ਬਾਡੀ ਰਿਪੇਅਰ ਅਤੇ ਆਟੋਮੋਟਿਵ ਪੇਂਟ ਦੀਆਂ ਟ੍ਰੇਡਾਂ ਬਾਰੇ ਟੋਇਟਾ ਟੈਕਨੀਕਲ ਐਜੂਕੇਸ਼ਨ ਪ੍ਰੋਗਰਾਮ ਲਾਗੂ ਕਰਨ ਸਬੰਧੀ ਐਮ.ਓ.ਯੂ. ਹਸਤਾਖਰ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਏ.ਆਰ. ਤਲਵਾੜ ਆਈ.ਏ.ਐਸ., ਪ੍ਰਮੁੱੱਖ ਸਕੱਤਰ, ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਸਨ।ਇਹ ਜਾਣਕਾਰੀ ਦਿੰਦਿਆਂ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਆਈ.ਟੀ.ਆਈ., ਲੁਧਿਆਣਾ ਅਤੇ ਆਈ.ਟੀ.ਆਈ. ਲਾਲੜੂ ਵਿਖੇ ਟ੍ਰੇਡਾਂ ਟੋਇਟਾ ਕਿਰਲੌਸਕਰ ਮੋਟਰ ਪ੍ਰਾਈਵੇਟ ਲਿਮਟਿਡ ਨਾਲ ਮਿਲ ਕੇ ਆਟੋਮੋਟਿਵ ਬਾਡੀ ਰਿਪੇਅਰ ਅਤੇ ਆਟੋਮੋਟਿਵ ਪੇਂਟ ਦੀ ਸਿਖਲਾਈ ਸ਼ੁਰੂ ਕੀਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਵਿਭਾਗ ਵੱਲੋਂ ਮੋਟਰ ਮਕੈਨਿਕ ਵਹੀਕਲ ਟ੍ਰੇਡ ਲਈ ਟੋਇਟਾ ਕਿਰਲੌਸਕਰ ਮੋਟਰ ਪ੍ਰਾਈਵੇਟ ਲਿਮਟਿਡ ਨਾਲ ਆਈ.ਟੀ.ਆਈ., ਲੁਧਿਆਣਾ ਦਾ ਐਮ.ਓ.ਯੂ. ਸਾਇਨ ਕੀਤਾ ਗਿਆ ਸੀ, ਜਿਸ ਵਿੱਚ ਟੋਇਟਾ ਵੱਲੋਂ ਮੋਟਰ ਮਕੈਨਿਕ ਵਰਕਸ਼ਾਪ ਦੀ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਆਈ.ਟੀ.ਆਈ., ਲੁਧਿਆਣਾ ਦੇ ਮੋਟਰ ਮਕੈਨਿਕ ਟ੍ਰੇਡ ਦੇ ਸਾਰੇ ਸਿਖਿਆਰਥੀਆਂ ਨੂੰ ਟੋਇਟਾ ਵੱਲੋਂ ਆਧੁਨਿਕ ਤਕਨੀਕ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਸਾਰੇ ਸਿਖਿਆਰਥੀਆਂ ਨੂੰ ਟੋਇਟਾ ਕਿਰਲੌਸਕਰ ਦੇ ਡੀਲਰਾਂ ਵੱਲੋਂ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਸਫਲਤਾ ਨੂੰ ਦੇਖਦੇ ਹੋਏ ਟੋਇਟਾ ਕਿਰਲੌਸਕਰ ਵੱਲੋਂ ਸਿਖਲਾਈ ਦਾ ਇੱਕ ਹੋਰ ਅਗਾਂਹ ਵਧੂ ਕਦਮ ਚੁਕਿਆ ਗਿਆ, ਜਿਸ ਤਹਿਤ ਇਸ ਟ੍ਰੇਡਾਂ ਲਈ ਟੋਇਟਾ ਵੱਲੋਂ ਲੱਗਭਗ 40 ਲੱਖ ਰੁਪਏ ਦੀ ਸਾਰੀ ਮਸ਼ੀਨਰੀ ਕੀਮਤ ਰਹਿਤ ਮੁਹੱਈਆ ਕਰਵਾਈ ਜਾਵੇਗੀ ਅਤੇ ਆਈ.ਐਮ.ਸੀ ਲੁਧਿਆਣਾ ਵੱਲੋਂ ਇਸ ਟ੍ਰੇਡ ਲਈ ਨਵੀਂ ਵਰਕਸ਼ਾਪ ਬਣਾ ਕੇ ਮੁਹੱਈਆ ਕਰਵਾਈ ਜਾਵੇਗੀ ਜਿੱਥੇ ਸਿਖਿਆਰਥੀ ਟ੍ਰੇਨਿੰਗ ਲੈਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਇਹ ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ ਅਤੇ ਲਾਲੜੂ ਵਿਖੇ ਇਹ ਟ੍ਰੇਡਾਂ ਸ਼ੁਰੂ ਕੀਤੀਆਂ ਜਾਣਗੀਆਂ ਜਦਕਿ ਬਾਦ ਵਿੱਚ ਇਹ ਟ੍ਰੇਡਾਂ ਪੰਜਾਬ ਦੀਆਂ ਹੋਰ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸੈਸ਼ਨ ਵਿੱਚ ਇਨ੍ਹਾਂ ਟ੍ਰੇਡਾਂ ਵਿੱਚ ਆਈ.ਟੀ.ਆਈ. ਲੁਧਿਆਣਾ ਅਤੇ ਆਈ.ਟੀ.ਆਈ. ਲਾਲੜੂ ਵਿਖੇ ਦਾਖਲਾ ਵੀ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ ਦੀ ਆਈ.ਐਮ.ਸੀ. ਵੱਲੋਂ ਇਹ ਟ੍ਰੇਡ ਖੋਲਣ ਲਈ ਉਪਰੋਕਤ ਐਮ.ਓ.ਯੂ. ਅਧੀਨ ਸੰਸਥਾ ਵਿੱਚ ਵਰਕਸ਼ਾਪ ਬਣਾਕੇ ਦਿੱਤੀ ਜਾ ਰਹੀ ਹੈ ਅਤੇ ਇਸ ਵਰਕਸ਼ਾਪ ਨੂੰ ਬਣਾਉਣ ਵਿੱਚ ਸੱਭ ਤੋਂ ਵੱਧ ਯੋਗਦਾਨ ਰਾਹੀਂ ਰਾਲਸਨ ਸਾਈਕਲ (ਸ਼੍ਰੀ ਸੰਜੀਵ ਪਾਹਵਾ ਵਾਇਸ ਚੇਅਰਮੈਨ ਸੀ.ਆਈ.ਆਈ. ਪੰਜਾਬ ਸਟੇਟ ਜੋਨਲ ਕੌਂਸਲ), ਸ਼੍ਰੀਆਂਸ਼ ਇੰਡਸਟਰੀ, ਭੋਗਲ ਇੰਡਸਟਰੀ ਅਤੇ ਆਈ.ਐਮ.ਸੀ. ਸਹਿਯੋਗ ਦਿੱਤਾ ਜਾ ਰਿਹਾ ਹੈ।ਐਮ.ਓ.ਯੂ. ਹਸਤਾਖਰ ਕਰਨ ਮੌਕੇ ਸ਼੍ਰੀ ਬੀ. ਪੁਰੂਸ਼ਾਰਥਾ, ਡਾਇਰੈਕਟਰ, ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਸ਼੍ਰੀ ਨਾਜੂਬੂਦੀਨ ਟੀ, ਡਿਪਟੀ ਮੈਨੇਜਰ ਟੋਇਟਾ ਕਿਰਲੌਸਕਰ ਮੋਟਰ, ਸ਼੍ਰੀ ਮਨੀਸ਼ ਕਾਂਸਲ ਸੀਨੀਅਰ ਅਫਸਰ ਟੋਇਟਾ ਕਿਰਲੌਸਕਰ, ਸ਼ੀ੍ਰਮਤੀ ਦਲਜੀਤ ਕੌਰ ਸਿੱੱਧੂ ਅਡੀਸ਼ਨਲ ਡਾਇਰੈਕਟਰ, ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਸ਼੍ਰੀ ਰੁਪਿੰਦਰ ਸਿੰਘ ਸਧਰਾਓ, ਡਿਪਟੀ ਡਾਇਰੈਕਟਰ, ਸ਼੍ਰੀ ਮਨੋਜ ਕੁਮਾਰ ਡਿਪਟੀ ਡਾਇਰੈਕਟਰ, ਸ਼੍ਰੀ ਜਸਵੀਰ ਸਿੰਘ ਡਿਪਟੀ ਡਾਇਰੈਕਟਰ, ਸ਼੍ਰੀ ਬਲਜਿੰਦਰ ਸਿੰਘ ਪ੍ਰਿੰਸੀਪਲ ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ, ਸ਼੍ਰੀ ਅਮਰਜੀਤ ਸਿੰਘ ਅਸਿਸਟੈਂਟ ਡਾਇਰੈਕਟਰ, ਸ਼੍ਰੀ ਜਸਵੰਤ ਸਿੰਘ ਪ੍ਰਿੰਸੀਪਲ ਉਦਯੋਗਿਕ ਸਿਖਲਾਈ ਸੰਸਥਾ ਲਾਲੜੂ, ਸ਼੍ਰੀ ਅਮਰੀਕ ਸਿੰਘ ਅਸਿਸਟੈਂਟ ਡਾਇਰੈਕਟਰ ਹਾਜ਼ਰ ਸਨ। ਇਸ ਮੌਕੇ ਆਈ.ਐਮ.ਸੀ. ਦੇ ਚੇਅਰਮੈਨ ਸ਼੍ਰੀ ਚਰਨਜੀਤ ਸਿੰਘ ਵਿਸ਼ਵਕਰਮਾ, ਸ਼੍ਰੀ ਇੰਦਰਜੀਤ ਨਾਗਪਾਲ ਮੈਂਬਰ ਆਈ.ਐਮ.ਸੀ. ਅਤੇ ਮੈਂਬਰਸ਼ਿਪ ਪੈਨਲ ਸੀ.ਆਈ.ਆਈ. ਕੋ-ਚੇਅਰਮੈਨ, ਸ਼੍ਰੀ ਐਸ.ਐਸ. ਭੋਗਲ ਮੈਂਬਰ ਸੀ.ਆਈ.ਆਈ. ਪੰਜਾਬ ਸਟੇਟ ਜੋਨਲ ਕੌਂਸਲ, ਸ਼੍ਰੀ ਅਮਰੀਕ ਸਿੰਘ ਜੈਮਲ ਐਮ.ਓ.ਯੂ. ਹਸਤਾਖਰ ਕਰਨ ਦੇ ਮੌਕੇ ਉਚੇਚੇ ਤੌਰ ‘ਤੇ ਹਾਜ਼ਰ ਹੋਏ।