Skip to content
Independent perspectives. Global stories.
BREAKING

ਡੇਰਾ ਪ੍ਰੇਮੀ ਬਾਪ-ਬੇਟੇ ਦੇ ਕਾਤਲ ਦੀ ਸਿੱਖ ਸਟੂਡੈਂਟਜ਼ ਫੈਡਰੇਸ਼ਨ ਨੇ ਲਈ ਜ਼ਿੰਮੇਵਾਰੀ

Share this story

ਜਲੰਧਰ, 6 ਮਾਰਚ 2017 (ਪੰਜਾਬ ਟਾਇਮਜ਼ ਬਿਊਰੋ)- ਲੰਘੀ 25 ਫਰਵਰੀ ਨੂੰ ਮਲੇਰਕੋਟਲਾ ਨੇੜੇ ਪਿੰਡ ਜਗੇੜਾ ਦੇ ਨਾਮ ਚਰਚਾ ਘਰ ਦੀ ਕੈਂਟੀਨ ਵਿਚ ਮਾਰੇ ਗਏ ਬਾਪ ਬੇਟੇ ਦੇ ਕਤਲਾਂ ਦੀ ਜ਼ਿੰਮੇਵਾਰੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਲਈ ਹੈ।ਫੈਡਰੇਸ਼ਨ ਦੇ ਕਨਵੀਨਰ ਜਸਮੀਤ ਸਿੰਘ ਦੇ ਦਸਤਖ਼ਤਾਂ ਹੇਠ ਫੈਡਰੇਸ਼ਨ ਦੇ ਲੈਟਰ ਹੈਡ ‘ਤੇ ਜਾਰੀ ਇਕ ਸਫ਼ੇ ਦਾ ਪ੍ਰੈਸ ਬਿਆਨ ਅੱਜ ‘ਪੰਜਾਬ ਟਾਇਮਜ਼’ ਸਮੇਤ ਕੁਝ ਪ੍ਰਮੁੱਖ ਪ੍ਰਕਾਸ਼ਨਾਂ ਨੂੰ ਈ ਮੇਲ ਕੀਤਾ ਗਿਆ ਹੈ।ਪ੍ਰੈਸ ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਉਹੀ ਸਿੱਖ ਸਟੂੜੈਂਟਸ ਫੈਡਰੇਸ਼ਨ ਹੈ ਜਿਸਨੇ ਜਰਨੈਨ ਸਿੰਘ ਭਿੰਡਰਾਂਵਾਲਿਆਂ ਦੇ ਬਚਨਾਂ ਉੱਤੇ ਪਹਿਰਾਂ ਦਿੰਦਿਆਂ ਭਾਈ ਅਮਰੀਕ ਸਿੰਘ ਦੀ ਅਗਵਾਈ ਹੇਠ ਕੁਰਬਾਨੀਆਂ ਦਿੱਤੀਆਂ ਸਨ। ਦਾਅਵਾ ਕੀਤਾ ਗਿਆ ਹੈ ਕਿ ਡੇਰੇ ਦੇ ਚੇਲਿਆਂ ਅਤੇ ਪੁਲਿਸ ਵੱਲੋਂ ਕਈ ਨਿਰਦੋਸ਼ ਸਿੱਖਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਸਿੱਖ ਕੌਮ ਸਿਰ ਭਾਜੀ ਚਾੜ੍ਹੀ ਗਈ ਅਤੇ ਅਨੇਕਾਂ ਸਿੱਖਾਂ ਨੂੰ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਲਈ ਜੇਲ੍ਹਾਂ ਵਿਚ ਕੈਦ ਕਰਕੇ ਤਸੀਹੇ ਦਿੱਤਾ ਗਏ ਜਿਸਦੇ ਫਲਸਰੂਪ ਇਹ ਕਾਰਵਾਈ ਕਰਨੀ ਪਈ। ਬਿਆਨ ਵਿਚ ਕਿਹਾ ਗਿਆ ਹੈ ਕਿ ਵੋਟਾਂ ਅਤੇ ਕੁਰਸੀ ਖ਼ਾਤਰ ਪੰਥ ਦੋਖੀਆਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਬਾਦਲ ਬਾਪ ਬੇਟਾ ਅਤੇ ਭਾਰਤੀ ਏਜੰਸੀਆਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਪਰ ਜੇ ਪੰਥ ਦੋਖੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੇ ਸਿਧਾਂਤਾਂ ਦੀ ਬੇਅਦਬੀ ਤੋਂ ਬਾਜ਼ ਨਾ ਆਏ ਤਾਂ ਇਸੇ ਤਰ੍ਹਾਂ ਹੀ ਸੋਧੇ ਜਾਣਗੇ।ਪ੍ਰੈਸ ਨੋਟ ਦੇ ਸਹੀ ਹੋਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ।ਪ੍ਰੈਸ ਬਿਆਨ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਨਾਮ ਵਰਤ ਕੇ ਆਪਣਾ ਰੋਟੀ-ਪਾਣੀ ਚਲਾ ਰਹੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਕਾਲ ਪੁਰਖ ਦਾ ਭੈਅ ਮੰਨਣ।

WRITTEN BY