ਬਰੇਟਾ, 6 ਮਾਰਚ (ਜੈਲ ਕੌਰ ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)- ਸਰਹੰਦ ਨਹਿਰ ਦੀ ਬਰਾਂਚ ਬੋਹਾ ਰਜਵਾਹਾ ਵਿੱਚ ਨਹਿਰੀ ਪਾਣੀ ਦੀ ਘਾਟ ਦੀ ਸਮੱਸਿਆ ਨੂੰ ਲੈ ਕੇ ਜਾਖਲ ਬਰੇਟਾ ਮੁੱਖ ਸੜਕ ਅਤੇ ਨਹਿਰ ਤੇ ਪੁੱਲ ਉੱਪਰ ਧਰਨਾ ਲਾ ਕੇ ਚੱਕਾ ਜਾਮ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਖੇਤ ਮਜਦੂਰ ਸਭਾ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂਆਂ ਨੇ ਕਿਹਾ ਕਿ ਨਹਿਰ ਵਿੱਚ ਪੂਰੀ ਮਾਤਰਾ ਤੋਂ ਜਿਸ ਕਾਰਨ ਟੇਲਾਂ ਤੇ ਪੂਰਾ ਪਾਣੀ ਨਹੀਂ ਪਹੰਚਦਾ ਅਤੇ ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਮਨਰੇਗਾ ਮਜਦੂਰਾਂ ਦਾ ਰਹਿੰਦੀ ਦਿਹਾੜੀ ਦਾ ਮਸਟਰੋਲ ਵੀ ਤੁਰੰਤ ਜਾਰੀ ਕੀਤਾ ਜਾਵੇ।ਇੱਸ ਨਹਿਰ ਉੱਪਰ ਸੜਕ ਤੇ ਬਣ ਰਹੇ ਪੁਲ ਉਸਾਰੀ ਅਧੀਨ ਹਨ॥ਜਿਸ ਕਾਰਨ ਨਹਿਰ ਵਿੱਚ ਪਾਣੀ ਦੀ ਬੰਦੀ ਚੱਲ ਰਹੀ ਹੈ। ਇਸ ਮੋਕੇ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਾਮਰੇਡ ਹਰਦੇਵ ਸਿੰਘ ਬਖਸ਼ੀਵਾਲਾ, ਕਾਮਰੇਡ ਕ੍ਰਿਸ਼ਨ ਚੋਹਾਨ,ਕਿਸਾਨ ਆਗੂ ਨਿਹਾਲ ਸਿੰਘ, ਕ੍ਰਿਸ਼ਨ ਸਿੰਘ ਰੰਘੜਿਆਲ, ਕਾਮਰੇਡ ਦਲਜੀਤ ਸਿੰਘ ਮਾਨਸਾਹੀਆ, ਕਾਮਰੇਡ ਸੀਤਾ ਸਿੰਘ ਬਖਸੀਵਾਲਾ, ਅਮਰੀਕ ਸਿੰਘ ਬਰੇਟਾ ,ਮਲਕੀਤ ਸਿੰਘ ,ਸੁਖਪਾਲ ਸਿੰਘ ਗੋਬਿੰਦਪੁਰਾ, ਗੁਰਬਚਨ ਸਿੰਘ ਮੰਦਰਾਂ, ਸੁਲੱਖਣ ਸਿੰਘ,ਅਰਜੁਨ ਸਿੰਘ, ਸੁਖਪਾਲ ਸਿੰਘ ਭਾਵਾ ਆਦਿ ਹਾਜ਼ਰ ਸਨ।



